ਵੱਡੀ ਖ਼ਬਰ: ਹਿਮਾਚਲ ਵਿੱਚ ਮੁੜ ‘ਲੈਂਡਸਲਾਈਡਿੰਗ’ ਬੱਸ ਸਮੇਤ 40 ਸਵਾਰੀਆਂ ਤੇ ਕਈ ਹੋਰ ਵਾਹਨ ਪਹਾੜ ਥੱਲੇ ਦੱਬੇ ਗਏ

ਕਿਨੌਰ (ਹਿਮਾਚਲ ):
ਹਿਮਾਚਲ ਵਿੱਚ ਮੁੜ ‘ਲੈਂਡਸਲਾਈਡਿੰਗ’ ਕਾਰਣ  ਕੌਮੀ ਸ਼ਾਹਮਾਰਗ ’ਤੇ ਹੋਈ ਇਕ ਦੁਰਘਟਨਾ ਦੌਰਾਨ ਇਕ ਪਹਾੜ ਹੇਠਾਂ ਡਿੱਗ  ਪੈਣ ਕਾਰਨ ਇਕ ਬੱਸ ਹੇਠਾਂ ਤੇ ਕਈ ਹੋਰ ਵਾਹਨ ਥੱਲੇ ਦੱਬੇ ਜਾਣ  ਦੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ।  

ਜਾਣਕਾਰੀ ਅਨੁਸਾਰ ਉਕਤ ਬੱਸ ਕਿਨੌਰ ਤੋਂ ਹਰਿਦੁਆਰ ਜਾ ਰਹੀ ਸੀ ਅਤੇ ਇਸ ਵਿੱਚ 40 ਦੇ ਕਰੀਬ ਲੋਕ ਸਵਾਰ  ਸਨ। ਇਸ ਤੋਂ ਇਲਾਵਾ ਕੁਝ ਹੋਰ ਵਾਹਨ ਹਨ ਜਿਨ੍ਹਾਂ ਬਾਰੇ ਅਜੇ ਜਾਣਕਾਰੀ ਨਹੀਂ ਹੈ ।

ਖ਼ਬਰ ਲਿਖ਼ੇ ਜਾਣ ਤਕ ਰਾਹਤ ਕਾਰਜਾਂ ਲਈ ਸਥਾਨਕ ਪੁਲਿਸ ਅਤੇ ਪ੍ਰਸ਼ਾਸ਼ਨ  ਦੀਆਂ ਟੀਮਾਂ ਪਹੁੰਚ ਗਈਆਂ ਹਨ ਪਰ ਲੈਂਡ ਸਲਾਇਡਿੰਗ  ਕਰਕੇ ਅਜੇ ਰਾਹਤ ਕਾਰਜ ਸ਼ੁਰੂ ਨਹੀਂ ਹੋ ਸਕੇ ਹਨ।

 

 

Related posts

Leave a Reply