ਵੱਡੀ ਖ਼ਬਰ: : ਹੁਸ਼ਿਆਰਪੁਰ: ਅਮਰੀਕਾ ਤੋਂ ਪਰਤੇ ਜਵਾਈ ਨੇ ਆਪਣੀ ਸੱਸ ਤੇ ਪਤਨੀ ਉੱਪਰ ਗੋਲ਼ੀਆਂ ਚਲਾ ਦਿੱਤੀਆਂ, ਸੱਸ ਦੀ ਮੌਕੇ ਤੇ ਹੀ ਮੌਤ

ਹੁਸ਼ਿਆਰਪੁਰ  : ਹੁਸ਼ਿਆਰਪੁਰ ਦੇ ਥਾਣਾ ਚੱਬੇਵਾਲ ਅਧੀਨ ਆਉਂਦੇ ਪਿੰਡ ਝੂੰਗੀਆ ‘ਚ ਇਕ ਦਿਨ ਪਹਿਲਾਂ ਅਮਰੀਕਾ ਤੋਂ ਪਰਤੇ ਜਵਾਈ ਨੇ ਆਪਣੀ ਸੱਸ ਤੇ ਪਤਨੀ  ਉੱਪਰ ਗੋਲ਼ੀਆਂ ਚਲਾ ਦਿੱਤੀਆਂ। 

ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ । ਗੋਲੀਆਂ ਲੱਗਣ ਕਾਰਣ ਸੱਸ ਦੀ ਮੌਕੇ ‘ਤੇ ਮੌਤ ਹੋ ਗਈ  ਜਦੋਂ ਕਿ ਉਸ ਦੀ ਲੜਕੀ ਨੂੰ ਜਲੰਧਰ ਦੇ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾ ਦਿੱਤਾ ਗਿਆ। ਥਾਣਾ ਚੱਬੇਵਾਲ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਿਰਤਕ ਦਾ ਜਵਾਈ  ਮਨਦੀਪ ਸਿੰਘ ਬੀਤੀ ਰਾਤ ਹੀ ਅਮਰੀਕਾ ਤੋਂ ਵਾਪਸ ਪਰਤਿਆ  ਸੀ ਤੇ ਸਿੱਧਾ ਆਪਣੇ ਸੁਹਰੇ ਪਿੰਡ ਝੂੰਗੀਆ ਆ ਗਿਆ। ਇੱਥੇ ਰਾਤ ਰਿਹਾ ਤੇ ਸਵੇਰੇ 6 ਵਜੇ  ਸੱਸ ਤੇ ਪਤਨੀ ਨੂੰ ਗੋਲੀ ਮਾਰ ਦਿੱਤੀ। 

 

Related posts

Leave a Reply