ਵੱਡੀ ਖ਼ਬਰ ਹੁਸ਼ਿਆਰਪੁਰ : ਭਗਵਾਨ ਭੋਲੇ ਨਾਥ ਦੀ ਮੂਰਤੀ ਨਾਲ ਕੀਤੀ ਛੇੜਛਾੜ ਤੇ ਭੰਨਤੋੜ, ਅਣਪਛਾਤੇ ਦੋਸ਼ੀਆਂ ‌ਵਿਰੁੱਧ ਪਰਚਾ ਦਰਜ

ਪਦਰਾਣਾ ਪਿੰਡ ‛ਚ ਭਗਵਾਨ ਭੋਲੇ ਨਾਥ ਦੀ ਮੂਰਤੀ ਨਾਲ ਕੀਤੀ ਛੇੜਛਾੜ ਤੇ ਭੰਨਤੋੜ

ਮਾਹਿਲਪੁਰ 15 ਮਾਰਚ (ਮੋਹਿਤ ਕੁਮਾਰ) ਅੱਜ ਪਿੰਡ ਪਦਰਾਣਾ ਵਿਖੇ ਮਾਹੌਲ ਉਸ ਸਮੇਂ ਗਰਮਾ ਗਿਆ ਜਦੋਂ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਭਗਵਾਨ ਸ਼ਿਵ ਸ਼ੰਕਰ ਜੀ ਮਹਾਰਾਜ ਦੀ ਮੂਰਤੀ ਖੰਡਿਤ ਕੀਤੀ ਗਈ। ਜਿਸ ਸੰਬੰਧੀ ਹਿੰਦੂ ਸਮਾਜ ਵਿੱਚ ਕਾਫੀ ਰੋਸ ਹੈ| ਇਸ ਮੌਕੇ ਤੇ ਡੀ ਐਸ ਪੀ ਨਰਿੰਦਰ ਔਜਲਾ ਅਤੇ ਥਾਣਾ ਮੁੱਖੀ ਗੜ੍ਹਸ਼ੰਕਰ ਰਾਜੀਵ ਕੁਮਾਰ ਨੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ|

ਪੁਲਿਸ ਵਲੋਂ ਅਣਪਛਾਤੇ ਦੋਸ਼ੀਆਂ ‌ਵਿਰੁੱਧ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ|

ਇਸ ਮੌਕੇ ਪਹੁੰਚੇ ਐਡਵੋਕੇਟ ਪੰਕਜ ਕਿ੍ਪਾਲ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜਸ਼ ਹੈ | ਉਨ੍ਹਾਂ ਕਿਹਾ ਕਿ ਬਾਰ – ਬਾਰ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬੇਅਦਬੀਆਂ ਕੀਤੀਆਂ ਜਾ ਰਹੀਆਂ ਹਨ| ਉਨ੍ਹਾਂ ਕਿਹਾ ਕਿ ਧਰਮ ਦੀ ਬੇਅਦਬੀ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਜੇਕਰ ਐਤਵਾਰ ਤੱਕ ਦੋਸ਼ੀ ਗਿ੍ਫਤਾਰ ਨਾਂ ਹੋਏ, ਤਾਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ| ਇਸ ਮੌਕੇ ਸਰਿਤਾ ਸ਼ਰਮਾਂ ਨੇ ਵੀ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ। ਇਸ ਮੌਕੇ ਕੁਲਵਿੰਦਰ ਬਿੱਟੂ, ਜੈਲਦਾਰ ਬਿੱਟੂ ਰਾਣਾ, ਰਮਨ ਕੁਮਾਰ, ਜਗਤਾਰ ਸਿੰਘ ਸਾਧੋਵਾਲ ਵੀ ਹਾਜ਼ਰ ਹੋਏ ਸਨ |

Related posts

Leave a Reply