ਵੱਡੀ ਖ਼ਬਰ : ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਹੁਸ਼ਿਆਰਪੁਰ ਪੁਲਿਸ ਹੋਈ ਸਖ਼ਤ , ਮੌਕੇ ਤੇ ਹੀ ਕੱਟੇ ਚਲਾਨ ਤੇ ਕਰਵਾਏ ਕਰੋਨਾ ਟੈਸਟ

ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਹੁਸ਼ਿਆਰਪੁਰ ਪੁਲਿਸ ਹੋਈ ਸਖ਼ਤ, ਮੌਕੇ ਤੇ ਹੀ ਕੱਟੇ ਚਲਾਨ ਅਤੇ ਕਰਵਾਏ ਕਰੋਨਾ ਟੈਸਟ

ਹੁਸ਼ਿਆਰਪੁਰ ਵਿੱਚ ਮਾਸਕ ਨਹੀਂ ਪਹਿਨਣ ਵਾਲਿਆਂ ਖ਼ਿਲਾਫ਼ ਪੁਲਿਸ ਨੇ ਸਖ਼ਤ ਰੁੱਖ ਆਪਣਾ ਲਿਆ ਹੈ ਅਤੇ ਮਾਸਕ ਨਾ ਪਹਿਨਣ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ ਜਾ ਰਿਹਾ ਹੈ  । ਪਿਛਲੇ 24 ਘੰਟਿਆਂ ਦੌਰਾਨ 7 ਕੇਸ ਅਤੇ 310 ਮਾਸਕ ਚਲਾਨ ਵੀ ਕੀਤੇ ਗਏ ਹਨ।

ਅੱਜ ਹੁਸ਼ਿਆਰਪੁਰ ਪੁਲਿਸ ਨੇ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਮੌਕੇ ਤੇ ਹੀ ਮਾਸਕ ਵੰਡਣ ਦੀ ਥਾਂ ਅਕਲ ਦਾ ਦਾਨ ਦਿੱਤਾ ਗਿਆ। ਹੁਸ਼ਿਆਰਪੁਰ ਦੇ ਵੱਖ-ਵੱਖ ਚੌਕਾਂ ਵਿੱਚ ਮਾਸਕ ਨਾ ਪਹਿਨਣ ਵਾਲਿਆਂ  ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਮੌਕੇ ਤੇ ਹੀ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ  ਗਿਆ ਅਤੇ ਕੋਰੋਨਾ ਟੈਸਟ ਕੀਤਾ ਗਿਆ।

ਹੁਸ਼ਿਆਰਪੁਰ  (ਆਦੇਸ਼ ਪਰਮਿੰਦਰ ਸਿੰਘ ): ਹੁਸ਼ਿਆਰਪੁਰ ਵਿੱਚ ਕੋਰੋਨਾ ਕੇਸ ਦਿਨ-ਬਦਿਨ ਵਧਦੇ ਜਾ ਰਹੇ ਹਨ। ਰੋਜ਼ਾਨਾ ਔਸਤਨ 200 ਤੋਂ ਵੱਧ ਕੇਸ ਆ ਰਹੇ ਹਨ ਤੇ 2-4 ਮੌਤਾਂ ਵੀ ਹੋ ਰਹੀਆਂ ਹਨ. ਪਿਛਲੇ 24 ਘੰਟਿਆਂ ਚ ਹੀ ਹੁਸ਼ਿਆਰਪੁਰ ਜ਼ਿਲੇ ਚ 14 ਮੌਤਾਂ ਹੁਣ ਤੱਕ ਹੋ ਚੁਕੀਆਂ ਹਨ. 

ਪੁਲਿਸ ਵਲੋਂ ਲੋਕਾਂ ਨੂੰ ਕਈ ਵਾਰੀ ਅਪੀਲ ਕੀਤੀ ਗਈ ਕਿ ਉਹ ਸੋਸ਼ਲ ਦੂਰੀ ਅਤੇ ਮਾਸਕ ਪਹਿਨਣ।  ਹੁਸ਼ਿਆਰਪੁਰ ਦੇ ਐਸ ਐਸ ਪੀ ਨਵਜੋਤ ਮਾਹਲ ਅਤੇ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਵੀ ਮੀਡਿਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਬਾਰ -ਬਾਰ ਸੁਚੇਤ ਕੀਤਾ ਜਾਂਦਾ ਰਿਹਾ ਕਿ ਉਹ ਮਾਸਕ ਪਹਿਨਣ।  ਅਨੇਕਾਂ ਲੋਕਾਂ ਨੇ ਓਨਾ ਦੀ ਇਸ ਅਪੀਲ ਤੇ ਅਮਲ ਵੀ ਕੀਤਾ ਪਰ ਫਿਰ ਵੀ ਕੁਝ ਲੋਕ ਅਜਿਹਾ ਹਨ ਜੋ ਪੁਲਿਸ ਨੂੰ ਟਿੱਚ ਸਮਝਦੇ ਹੋਏ ਅਤੇ ਰਾਜਨੀਤਕ ਰੋਬ ਦਿਖੋਉਂਦੇ ਹੋਏ ਮਾਸਕ ਨਹੀਂ ਪਹਿਨਦੇ।  ਪੁਲਿਸ ਵੀ ਏਨਾ ਲੋਕਾਂ ਅੱਗੇ ਨਤਮਸਤਕ ਹੋ ਕੇ ਹੱਥ ਜੋੜ ਕੇ ਬੇਨਤੀਆਂ ਹੀ ਕਰਦੀ ਰਹੀ ਤੇ ਮਜਬੂਰੀ ਵੱਸ ਮਾਸਕ ਵੀ ਵੰਡਦੀ ਰਹੀ। 

ਪਰ ਅੱਜ ਹੁਸ਼ਿਆਰਪੁਰ ਪੁਲਿਸ ਨੇ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਮੌਕੇ ਤੇ ਹੀ ਮਾਸਕ ਵੰਡਣ ਦੀ ਥਾਂ ਅਕਲ ਦਾ ਦਾਨ ਦਿੱਤਾ ਗਿਆ। ਹੁਸ਼ਿਆਰਪੁਰ ਦੇ ਵੱਖ-ਵੱਖ ਚੌਕਾਂ ਵਿੱਚ ਮਾਸਕ ਨਾ ਪਹਿਨਣ ਵਾਲਿਆਂ  ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਮੌਕੇ ਤੇ ਹੀ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ  ਗਿਆ ਅਤੇ ਕੋਰੋਨਾ ਟੈਸਟ ਕੀਤਾ ਗਿਆ। 

ਇਸ ਸੰਬੰਧ ਚ ਐਸਪੀ ਰਵਿੰਦਰ ਪਾਲ ਸਿੰਘ ਸੰਧੂ ਨੇ ਵਿਸ਼ੇਸ਼ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਮਾਸਕ ਨਹੀਂ ਪਹਿਨਣ ਵਾਲਿਆਂ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਕੋਰੋਨਾ ਆਰਟੀਪੀਸੀਆਰ ਟੈਸਟ ਲਈ ਪੁਲਿਸ ਲਾਈਨ ਵਿਖੇ ਹਸਪਤਾਲ ਲਿਜਾਇਆ ਗਿਆ । ਓਹਨਾ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 7 ਕੇਸ ਅਤੇ 310 ਮਾਸਕ ਚਲਾਨ ਵੀ ਕੀਤੇ ਗਏ ਹਨ। 

ਓਹਨਾ ਕਿਹਾ ਕਿ ਇਹ ਮੁਹਿੰਮ ਜਾਰੀ ਰਹੇਗੀ।  ਓਹਨਾ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿਲੇ ਚ ਕੋਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਮਾਸਕ ਜ਼ਰੂਰ ਪਹਿਨੋ ਅਤੇ ਸ਼ਰੀਰਕ ਦੂਰੀ ਦਾ ਧਿਆਨ ਰੱਖੋ, ਇਸੇ ਵਿਚ ਸਭ ਦੀ ਭਲਾਈ ਹੈ. ਇਸ ਦੌਰਾਨ ਓਹਨਾ ਨਾਲ ਡੀਐੱਸਪੀ ਮਾਧਵੀ ਸ਼ਰਮਾ ਵੀ ਹਾਜ਼ਿਰ ਸਨ।  ਓਹਨਾ ਵੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਅਤੇ ਸਮਾਜ ਦੇ ਬਚਾਵ ਲਾਇ ਮਾਸਕ ਜਰੂਰ ਪਹਿਨੋ ਅਤੇ ਹੋਰਨਾਂ ਨੂੰ ਵੀ ਜਾਗਰੂਕ ਕਰੋ।  

Related posts

Leave a Reply