ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲੀ ਦਲ ਖਿਲਾਫ ਵੱਡਾ ਬਿਆਨ ਦਿੱਤਾ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਅਕਾਲੀ ਦਲ ਖਿਲਾਫ ਵੱਡਾ ਬਿਆਨ ਦਿੱਤਾ ਹੈ। ਮੱਕੜ ਨੇ ਕਿਹਾ ਕਿ ਜ਼ੋਰਾ ਸਿੰਘ ਕਮਿਸ਼ਨ ਨੇ ਬਰਗਾੜੀ ਮਾਮਲੇ ‘ਚ ਰਿਪੋਰਟ ਤਿਆਰ ਕੀਤੀ ਸੀ ਪਰ ਜ਼ੋਰਾ ਸਿੰਘ ਨੂੰ ਚੀਫ ਸੈਕਟਰੀ ਕਈ ਘੰਟਿਆਂ ਤਕ ਬਿਠਾਈ ਰੱਖਦਾ ਸੀ ਤੇ ਉਨ੍ਹਾਂ ਨਾਲ ਮਿਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ ਸੀ।

 

ਮੱਕੜ ਨੇ ਕਿਹਾ ਕਿ ਅਕਾਲੀ ਦਲ ਤੋਂ ਉਸ ਸਮੇਂ ਵੱਡੀ ਗ਼ਲਤੀ ਹੋ ਗਈ ਜਿਸ ‘ਤੇ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਉਲਟਾ ਅਕਾਲੀ ਦਲ 20-25 ਬੰਦੇ ਨਾਲ ਲੈ ਕੇ ਪੁਤਲੇ ਫੂਕ ਰਿਹਾ ਹੈ ਜਿਸ ਨਾਲ ਪੰਥ ਨੂੰ ਹੀ ਠੇਸ ਪਹੁੰਚ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅਪੀਲ ਕਰਦੇ ਹਨ ਕਿ ਪਾਰਟੀ ਨੂੰ ਸਵੈ-ਚਿੰਤਨ ਕਰਨ ਦੀ ਲੋੜ ਹੈ ਕਿਉਂ ਕਿ ਅਕਾਲੀ ਦਲ ਖਿਲਾਫ ਪ੍ਰਦਰਸ਼ਨਾਂ ਨਾਲ ਪਾਰਟੀ ਨੂੰ ਢਾਹ ਲੱਗ ਰਹੀ ਹੈ।

 

ਮੱਕੜ ਨੇ ਕਿਹਾ ਕਿ ਜੋ ਕੰਮ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਅੱਜ ਉਹ ਕੰਮ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਵਿਧਾਨ ਸਭਾ ‘ਚੋਂ ਵਾਕ ਆਊਟ ਨਹੀਂ ਕਰਨਾ ਚਾਹੀਦਾ ਸੀ। ਮੱਕੜ ਨੇ ਅਕਾਲੀ ਦਲ ਦੇ ਵਾਕਆਊਟ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਚੰਗਾ ਮੌਕਾ ਸੀ ਜੋ ਅਕਾਲੀ ਦਲ ਤੋਂ ਗ਼ਲਤੀ ਹੋਈ ਵਿਧਾਨ ਸਭਾ ‘ਚ ਉਸ ਦਾ ਪਸ਼ਚਾਤਾਪ ਕੀਤਾ ਜਾ ਸਕਦਾ ਸੀ।

Related posts

Leave a Reply