ਸਰਕਾਰੀ ਹਾਈ ਸਕੂਲ ਪੱਸੀ ਕੰਢੀ ਵਲੋਂ ਨਵੇਕਲੀ ਪਹਿਲ, ਸਾਲਾਨਾ ਨਤੀਜੇ ਮੌਕੇ ਅਵਲ ਦਰਜੇ ਦੇ ਵਿਦਿਆਰਥੀਆਂ ਨੂੰ ਕਾਰੋਨਾ ਕਾਲ ‘ਚ ਘਰ ਘਰ ਜਾ ਕੇ ਕੀਤਾ ਸਨਮਾਨਿਤ

ਦਸੂਹਾ 6 ਅਪ੍ਰੈਲ (ਚੌਧਰੀ) : ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ,ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼੍ਰੀ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ ,ਬੀ ਐਨ ਓ ਪ੍ਰਿੰਸੀਪਲ ਜਪਿੰੰਦਰ ਕੁਮਾਰ ਦੀ ਸੁਯੋਗ ਅਗਵਾਈ ਹੇਠ ,ਸਰਕਾਰੀ ਹਾਈ ਸਕੂਲ ਪੱਸੀ ਕੰਢੀ ਦੇ ਮੁੱਖ ਅਧਿਆਪਕ ਅਤੇ ਸਮੂਹ ਸਟਾਫ਼ ਮੈਂਬਰ ਵੱਲੋਂ ਛੇਵੀਂ,ਸੱਤਵੀ ਅਤੇ ਨੌਵੀਂ ਜਮਾਤ ਦੀਆਂ ਮਾਰਚ 2021 ਦੀਆਂ ਪ੍ਰੀਖਿਆਵਾਂ ਵਿੱਚ ਪਹਿਲੇ,ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਵਿਦਿਆਰੀਆਂ ਨੂੰ ਓਹਨਾਂ ਦੇ ਘਰਾਂ ਵਿੱਚ ਜਾ ਕੇ ਸਨਮਾਨਿਤ ਕੀਤਾ ਗਿਆ।

ਛੇਵੀਂ ਜਮਾਤ ਵਿੱਚੋਂ ਕ੍ਰਮਵਾਰ ਤਨਵੀ, ਅੰਤਰਾ ਅਤੇ ਪੱਲਵੀ ਨੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ, ਇਸ ਤਰ੍ਹਾਂ ਕਰਨ ਠਾਕੁਰ,ਅਰੁਣ ਠਾਕੁਰ ਅਤੇ ਦੀਕਸ਼ਾ ਠਾਕੁਰ ਅਤੇ ਨੋਵੀ ਜਮਾਤ ਵਿੱਚੋਂ ਸਿਮਰਨ,ਅਰੁਣਾ ਕੁਮਾਰੀ ਅਤੇ ਅਮਨਦੀਪ ਕੌਰ ਨੇ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਮੁੱਖ ਅਧਿਆਪਕ ਜੌਬਿੰਦਰ ਸਿੰਘ,ਕ੍ਰਿਸ਼ਨ ਚੰਦ,ਸਰਬਜੀਤ ਕੌਰ,ਕਰਨੈਲ ਸਿੰਘ,ਰੋਹਿਤ ਕੁਮਾਰ, ਰੋਹਿਤ ਸ਼ਰਮਾ,ਸੁਰਿੰਦਰ ਕੁਮਾਰ,ਗੁਰਮੁੱਖ ਸਿੰਘ,ਗੁਰਦੇਵ ਸਿੰਘ, ਅਜੀਤਪਾਲ ਸਿੰਘ, ਕਿਰਨ ਬਾਲਾ, ਬਲਜੀਤ ਸਿੰਘ,ਅਤੇ ਪਰਮਜੀਤ ਕੌਰ ਹਾਜ਼ਰ ਰਹੇ।

Related posts

Leave a Reply