ਸਲੋਗਨ ਲਿਖਣ ਮੁਕਾਬਲਿਆਂ ਵਿਚ ਹਰਲੀਨ ਤੇ ਆਂਚਲ ਪਹਿਲੇ ਸਥਾਨ ਤੇ

ਸਲੋਗਨ ਲਿਖਣ ਮੁਕਾਬਲਿਆਂ ਵਿਚ ਹਰਲੀਨ ਤੇ ਆਂਚਲ ਪਹਿਲੇ ਸਥਾਨ ਤੇ
ਵਿਧਾਨ ਸਭਾ ਚੋਣਾ 2022 ਦੇ ਮੱਦੇਨਜਰ ਕਰਵਾਈ ਸਵੀਪ ਗਤੀਵਿਧੀ
ਹੁਸ਼ਿਆਰਪੁਰ, 9 ਅਕਤੂਬਰ: ਪੰਜਾਬ ਵਿਧਾਨ ਸਭਾ ਚੋਣਾਂ-2022 ਆਓ ਲੋਕਤੰਤਰ ਦਾ ਜਸ਼ਨ ਮਨਾਈਏ ਤਹਿਤ ਸਥਾਨਕ ਐਸ.ਡੀ. ਕਾਲਜ ਵਿਚ ਸਵੀਪ ਸਰਗਰਮੀ ਕਰਵਾਈ ਗਈ ਜਿਸ ਵਿਚ ਜਿਲੇ ਦੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਨੇ ਸਲੋਗਨ ਲਿਖਣ ਦੇ ਮੁਕਾਬਲੇ ਵਿਚ ਹਿੱਸਾ ਲਿਆ।
ਇਨ੍ਹਾਂ ਮੁਕਾਬਲਿਆਂ ਵਿਚ ਰਿਆਤ-ਬਾਹਰਾ ਕਾਲਜ ਹੁਸ਼ਿਆਰਪੁਰ ਦੀ ਹਰਲੀਨ ਅਤੇ ਐਸ.ਡੀ. ਕਾਲਜ ਹੁਸ਼ਿਆਰਪੁਰ ਦੀ ਵਿਦਿਆਰਥਣ ਆਂਚਲ ਨੇ ਪਹਿਲਾ ਸਥਾਨ, ਰਿਆਤ ਬਹਾਰਾਂ ਕਾਲਜ ਹੁਸ਼ਿਆਰਪੁਰ ਦੇ ਵਿਦਿਆਰਥੀ ਗੁਰਪ੍ਰੀਤ ਅਤੇ ਗਿਆਨੀ ਕਰਮ ਸਿੰਘ ਸਰਕਾਰੀ ਕਾਲਜ ਟਾਂਡਾ ਦੇ ਵਿਦਿਆਰਥੀ ਜਸਮੀਤ ਨੇ ਦੂਸਰਾ ਅਤੇ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਦੀ ਵਿਦਿਆਰਥਣ ਸ਼ਵੇਤਾ ਅਤੇ ਖਾਲਸਾ ਕਾਲਜ ਗੜਦੀਵਾਲਾ ਦੀ ਮਨੀਸ਼ਾ ਕੁਮਾਰੀ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸ ਮੌਕੇ ਐਸ.ਡੀ. ਕਾਲਜ ਦੇ ਪ੍ਰਿੰਸੀਪਲ ਡਾ. ਨੰਦ ਕਿਸ਼ੋਰ, ਕਾਮਰਸ ਵਿਭਾਗ ਦੇ ਮੁਖੀ ਮਨਜੀਤ ਕੌਰ, ਸਹਾਇਕ ਨੌਡਲ ਅਫਸਰ ਜਗਤਾਰ ਸਿੰਘ ਤੇ ਪਰਮਜੀਤ ਸਿੰਘ ਅਤੇ ਐਨ.ਸੀ.ਸੀ. ਇੰਚਾਰਜ ਡਿੰਪਲ ਵੀ ਮੌਜੂਦ ਸਨ।

Related posts

Leave a Reply