ਸ਼ਹਿਰ ਵਿੱਚ ਫਲੇਕ੍ਸ ਬੋਰਡ ਲੱਗੇ, ਕੈਪਟਨ ਇਕ ਹੀ ਹੁੰਦਾ ਹੈ, ਪਰ ਟੀਮ ਕਿੱਥੇ ਹੈ ? ਮੰਤਰੀ ਜਾਂ ਵਿਧਾਇਕ ਦੀ ਫੋਟੋ ਤਕ ਵੀ ਨਹੀਂ

ਕੈਪਟਨ ਇਕ ਹੀ ਹੁੰਦਾ ਹੈ , ਪਰ ਟੀਮ ਕਿੱਥੇ ਹੈ ?
ਗੁਰਦਾਸਪੁਰ 11 ਜੂਨ ( ਅਸ਼ਵਨੀ ) :– ਅੱਜ-ਕੱਲ੍ਹ ਸ਼ਹਿਰ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੱਗੇ ਹੋਏ ਫਲੇਕ੍ਸ ਬੋਰਡ ਜਿਨਾ ਤੇ ਲਿਖਿਆਂ ਹੈ ਕੈਪਟਨ ਇਕ ਹੀ ਹੁੰਦਾ ਹੈ ਨੇ ਲੋਕਾਂ ਵਿੱਚ ਚਰਚਾ ਛੇੜ ਦਿੱਤੀ ਹੈ ਕਿ ਚਲੋ ਕੈਪਟਨ ਇਕ ਹੀ ਹੁੰਦਾ ਹੈ , ਪਰ ਟੀਮ ਤੋ ਬਿਨਾ ਕੈਪਟਨ ਕਿਸ ਦਾ ਕੈਪਟਨ ਹੈ ? ਜਿਲਾ ਗੁਰਦਾਸਪੁਰ ਵਿੱਚ ਪੈਂਦੀਆਂ ਸੱਤ ਵਿਧਾਨ ਸਭਾ ਦੀਆ ਸੀਟਾਂ ਵਿੱਚੋਂ 6 ਉੱਪਰ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਸੀ ਤੇ ਇੱਕ ਸੀਟ ਅਕਾਲੀ ਦਲ ਬਾਦਲ ਨੇ ਜਿੱਤੀ ਸੀ ।

ਜਿਲੇ ਵਿੱਚ ਤਿੰਨ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ , ਸੁਖਜਿੰਦਰ ਸਿੰਘ ਰੰਧਾਵਾ ਅਤੇ ਅਰੁਣਾ ਚੋਧਰੀ ਹਨ ਜਦੋਂਕਿ ਫ਼ਤਿਹ ਜੰਗ ਸਿੰਘ ਬਾਜਵਾ , ਬਲਵਿੰਦਰ ਸਿੰਘ ਲਾਡੀ ਅਤੇ ਵਰਿੰਦਰਮੀਤ ਸਿੰਘ ਪਾਹੜਾ ਵਿਧਾਇਕ ਹਨ । ਸਾਰੀ ਟੀਮ ਜਿਸ ਦੇ ਕੈਪਟਨ ਇਕੋ ਹੀ ਹੋਣ ਦਾ ਦਾਅਵਾ ਇਹਨਾਂ ਬੋਰਡਾਂ ਵਿੱਚ ਕੀਤਾ ਗਿਆ ਹੈ ਵਿੱਚ ਕਿਸੇ ਵੀ ਟੀਮ ਮੈਂਬਰ ਭਾਵ ਮੰਤਰੀ ਜਾਂ ਵਿਧਾਇਕ ਇੱਥੋਂ ਤੱਕ ਕੀ ਜਿਸ ਸ਼ਹਿਰ ਵਿੱਚ ਬੋਰਡ ਲੱਗੇ ਹਨ ਉੱਥੋਂ ਦੇ ਵਿਧਾਇਕ ਦੀ ਫੋਟੋ ਵੀ ਨਹੀਂ ਹੈ ।

ਇਸੇ ਕਾਰਨ ਚਰਚਾ ਹੈ ਕਿ ਕੈਪਟਨ ਤਾਂ ਠੀਕ ਹੈ ਜੇਕਰ ਬਾਕੀ ਟੀਮ ਨਾ ਹੋਵੇ ਤਾਂ ਕੈਪਟਨ ਸਿਰਫ ਕੈਪਟਨ ਹੀ ਹੈ ਭਾਂਵੇ ਇਸ ਬੋਰਡ ਵਿੱਚ ਇਕ ਮੇਜਰ ਦੀ ਫੋਟੋ ਵੀ ਲੱਗੀ ਹੋਈ ਹੈ । ਇਸ ਬੋਰਡ ਵਿੱਚ ਦੂਜੀ ਫੋਟੋ ਅਨੂ ਗੰਡੋਤਰਾ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਕਤਰ ਅਤੇ  ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਿ੍ਤਸਰ ਦੇ ਸੀਨੇਟ ਹਨ ਨਾਲ ਜਦੋਂ ਬੋਰਡ ਲਗਾਉਣ ਬਾਰੇ ਗੱਲ ਕੀਤੀ ਗੱਈ ਤਾਂ ਉਹਨਾਂ ਕਿਹਾ ਕਿ ਬੋਰਡ ੳਹਨਾ ਵੱਲੋਂ ਕਾਂਗਰਸ ਪਾਰਟੀ ਦੇ ਵਰਕਰ ਤੇ ਵਫਾਦਾਰ ਸਿਪਾਹੀ ਹੋਣ ਕਰਕੇ ਲਗਾਏ ਗਏ ਹਨ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਕੈਪਟਨ ਮੰਨਦੇ ਹਨ ਜਿਨਾ 2017 ਵਿੱਚ ਕਾਂਗਰਸ ਪਾਰਟੀ ਨੂੰ ਭਾਰੀ ਜਿੱਤ ਦੁਵਾ ਕੇ ਸਰਕਾਰ ਬਨਾਈ ਸੀ ਤੇ ਹੁਣ 2022 ਦੀਆ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਜਿੱਤ ਹਾਸਲ ਕਰਵਾ ਕੇ ਸਰਕਾਰ ਬਨਾਉਣ ਵਿੱਚ ਸਫਲ ਹੋਣਗੇ ।

ਬਾਕੀ ਕੋਈ ਵੀ ਮੰਤਰੀ ਜਾ ਵਿਧਾਇਕ ਚਾਹੇ ਤਾਂ ਆਪਣੀ ਫੋਟੋ ਵਾਲੇ ਹੋਰਡਿੰਗ ਲਗਵਾ ਲਵੇ । ਗੁਰਦਾਸਪੁਰ ਤੋ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ , ਸੁਖਜਿੰਦਰ ਸਿੰਘ ਰੰਧਾਵਾ ਕੈਬਨਿਟ ਮੰਤਰੀ ਕੈਪਟਨ ਸਰਕਾਰ ਦੇ ਕੰਮ ਕਾਰਾ ਤੇ ਕਈ ਮੁੰਦਿਆ ਤੇ ਆਪਣੇ ਵਿਚਾਰ ਮੀਡੀਆ ਵਿੱਚ ਪ੍ਰਗਟ ਕਰਦੇ ਰਹਿੰਦੇ ਹਨ ਜਿਸ ਬਾਰੇ ਸਭ ਲੋਕ ਜਾਣਦੇ ਹੀ ਹਨ । ਕੁਝ ਲੋਕ ਇਹਨਾਂ ਬੋਰਡਾਂ ਤੋ ਇਹ ਅੰਦਾਜ਼ਾ ਲੱਗਾ ਰਹੇ ਹਨ ਪੰਜਾਬ ਵਿੱਚ ਚੋਣਾ ਦੇ ਪ੍ਰਚਾਰ ਦੀ ਐਂਟਰੀ ਹੋ ਚੁੱਕੀ ਹੈ ਤੇ ਇਹਨਾ ਬੋਰਡਾਂ ਦੇ ਡਿਜਇਨਾ ਪਿੱਛੇ ਵੀ ਪ੍ਰਚਾਰ ਦਾ ਕੰਮ ਹੋ ਰਿਹਾ ਹੈ ਤੇ ਬੋਰਡ ਸਥਾਨਕ ਪੱਧਰ ਦੇ ਆਗੂਆਂ ਵੱਲੋਂ ਨਹੀਂ ਸਗੋਂ ਉੱਪਰੋਂ ਹੀ ਬਣ ਕੇ ਆ ਰਹੇ ਹਨ ।

ਪਰ ਇਹਨਾਂ ਬੋਰਡਾਂ ਵਿੱਚੋਂ ਸਥਾਨਕ ਮੰਤਰੀਆਂ ਤੇ ਵਿਧਾਇਕਾਂ ਨੂੰ ਦੂਰ ਰੱਖ ਕੇ ਬੋਰਡ ਲਗਾਉਣ ਵਾਲ਼ਿਆਂ ਵੱਲੋਂ ਕੀ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਇਸ ਤਰਾ ਬਾਗੀਆ ਨੂੰ ਕੋਈ ਸੰਕੇਤ ਦਿੱਤਾ ਜਾ ਰਿਹਾ ਹੈ ਇਹ ਵੀ ਚਰਚਾ ਦਾ ਵਿਸ਼ਾ ਹੈ । ਇਸ ਸੰਬੰਧ ਵਿੱਚ ਸੀਨੀਅਰ ਕਾਂਗਰਸੀ ਆਗੂ ਤੇ ਜਿਲਾ ਕਾਂਗਰਸ ਕਮੇਟੀ ਦੇ ਵਾਇਸ ਪ੍ਰਧਾਨ ਸੁਰਿੰਦਰ ਸ਼ਰਮਾ ਨਾਲ  ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਇਸ ਤਰਾ ਦੇ ਬੋਰਡ ਨਹੀਂ ਲੱਗਣੇ ਚਾਹੀਦੇ ਜਦੋਂ ਪੰਜਾਬ ਕਾਂਗਰਸ ਦੇ ਆਗੂਆਂ ਦੀ ਖਿਚੋਤਾਣ ਹਾਈਕਮਾਂਡ ਤੱਕ ਦਿੱਲੀ ਪੁਹੰਚ ਚੁੱਕੀ ਹੈ ਤੇ ਦੋਵੇਂ ਧਿਰਾਂ ਆਪੋ ਆਪਣੀ ਗੱਲ ਕਹਿ ਚੁਕੀਆਂ ਹਨ ਤੇ ਫੈਸਲਾ ਹਾਈ ਕਮਾਂਡ ਵੱਲੋਂ ਕੀਤਾ ਜਾਣਾ ਹੈ ਅਜਿਹੀ ਸਥਿਤੀ ਵਿੱਚ ਇਸ ਤਰਾ ਦੇ ਬੋਰਡ ਲਗਾਉਣ ਨੂੰ ਉਹ ਠੀਕ ਨਹੀਂ ਸਮਝਦੇ ਇਸ ਤਰਾ ਦੇ ਹੋਰਡਿੰਗ ਲਗਾਉਣ ਨਾਲ ਕਾਂਗਰਸ ਪਾਰਟੀ ਦੇ ਆਗੂਆਂ ਦੀ ਖਿਚੋਤਾਣ ਵਧੇਗੀ ।

ਜਿਕਰਯੋਗ ਹੈ ਕੂਝ ਸਮਾਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਦੇ ਜਨਮ ਦਿਨ ਤੇ ਅਨੂ ਗੰਡੋਤਰਾ ਵੱਲੋਂ ਸਾਰੇ ਸ਼ਹਿਰ ਵਿੱਚ ਹੋਰਡਿੰਗ ਲਗਾਏ ਗਏ ਸਨ ਜੋਕਿ ਨਗਰ ਕੋਸ਼ਲ ਦੇ ਅਧਿਕਾਰੀਆਂ ਵੱਲੋਂ ਹਟਵਾ ਦਿੱਤੇ ਗਏ ਸਨ ਇਹਨਾ ਹੋਰਡਿੰਗ ਦਾ ਕੀ ਬਣਦਾ ਹੈ ਇਹ ਤਾਂ ਆਉਣ ਵਾਲਾ ਸਮਾ ਹੀ ਦੱਸੇਗਾ ਪਰ  ਇਸ ਤਰਾ ਦੇ ਹੋਰਡਿੰਗ ਲੱਗਾ ਕੇ ਜਿਲਾ ਗੁਰਦਾਸਪੁਰ ਵਿੱਚ ਮਾਨੇਪੁਰ ਧੜੇ ਨੂੰ ਹਾਈਕਮਾਂਡ ਵਲੋ ਉਭਾਰਿਆ ਜਾ ਰਿਹਾ ਹੈ ।

 

Related posts

Leave a Reply