‘ਸਾਂਝੀ ਰਸੋਈ’ ‘ਚ ਮਨਾਇਆ ਜਨਮ ਦਿਨ 

ਹੁਸ਼ਿਆਰਪੁਰ,(ਸੁਖਵਿੰਦਰ, ਅਜੈ) : ਪ੍ਰੋਫੈਸਰ ਅਮਰਜੀਤ ਕੌਰ, ਲਾਈਫ ਮੈਂਬਰ ਜ਼ਿਲ•ਾ ਰੈਡ ਕਰਾਸ ਸੋਸਾਇਟੀ ਨੇ ਆਪਣਾ ਜਨਮ ਦਿਨ ‘ਸਾਂਝੀ ਰਸੋਈ’ ਵਿਖੇ ਮਨਾਇਆ। ਉਨ•ਾਂ ਜਿੱਥੇ ‘ਸਾਂਝੀ ਰਸੋਈ’ ਲਈ 5100 ਰੁਪਏ ਦਾ ਯੋਗਦਾਨ ਪਾਇਆ, ਉਥੇ ਖਾਣਾ ਵਰਤਾਉਣ ਦੀ ਸੇਵਾ ਵੀ ਕੀਤੀ। ਉਨ•ਾਂ ‘ਸਾਂਝੀ ਰਸੋਈ’ ਪ੍ਰੋਜੈਕਟ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਮਾਪੇ ਆਪਣੇ ਬੱਚਿਆਂ ਦੇ ਜਨਮ ਦਿਨ ਅਤੇ ਹੋਰ ਸਮਾਗਮ ‘ਸਾਂਝੀ ਰਸੋਈ’ ਵਿੱਚ ਮਨਾਉਣ।

‘ਸਾਂਝੀ ਰਸੋਈ’ ਦੀ ਰਿਵਾਇਤ ਅਨੁਸਾਰ ਕੇਕ ਦੀ ਰਸਮ ਉਪਰੰਤ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਮੈਂਬਰਾਂ ਅਤੇ ਸ਼ਹਿਰੀ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਪਰਿਵਾਰ ਨੂੰ ਸਨਮਾਨ ਚਿੰਨ• ਵੀ ਭੇਟ ਕੀਤਾ ਗਿਆ। ਇਸ ਮੌਕੇ ਜ਼ਿਲ•ਾ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸ੍ਰੀ ਨਰੇਸ਼ ਗੁਪਤਾ, ਪ੍ਰਿੰਸੀਪਲ ਕੁਲਦੀਪ ਕੋਹਲੀ, ਸ਼੍ਰੀ ਰਾਜੀਵ ਬਜਾਜ, ਸ਼੍ਰੀਮਤੀ ਸੀਮਾ ਬਜਾਜ, ਪ੍ਰੋ: ਚੰਨ•ੋ ਭੱਲਾ, ਪ੍ਰੋ: ਸਤਨਾਮ ਕੌਰ ਸੈਣੀ, ਪ੍ਰੋ: ਬਲਵੰਤ ਸਿੰਘ, ਡਾ. ਅਸ਼ੋਕ ਸੂਦ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।

Related posts

Leave a Reply