ਸਾਬਕਾ ਆਈਏਐੱਸ ਅਫਸਰ ਅਨੂਪ ਚੰਦਰ ਪਾਂਡੇ ਚੋਣ ਕਮਿਸ਼ਨਰ ਨਿਯੁਕਤ

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਕੈਡਰ ਦੇ ਸਾਬਕਾ ਆਈਏਐੱਸ ਅਫਸਰ ਅਨੂਪ ਚੰਦਰ ਪਾਂਡੇ ਨੂੰ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। ਕਾਨੂੰਨ ਮੰਤਰਾਲੇ ‘ਚ ਵਿਧਾਨਕ ਵਿਭਾਗ ਨੇ ਕਿਹਾ ਕਿ ਰਾਸ਼ਟਰਪਤੀ ਨੂੰ 1984 ਬੈਚ ਦੇ ਰਿਟਾਇਰਡ ਆਈਏਐੱਸ ਅਫਸਰ ਪਾਂਡੇ ਨੂੰ ਚੋਣ ਕਮਿਸ਼ਨਰ ਨਿਯੁਕਤ ਕਰਦੇ ਹੋਏ ਖ਼ੁਸ਼ੀ ਹੋ ਰਹੀ ਹੈ।

ਇਸ ਤੋਂ ਪਹਿਲਾਂ ਚੋਣ ਕਮਿਸ਼ਨ ‘ਚ ਇਕ ਅਸਾਮੀ ਖ਼ਾਲੀ ਪਈ ਸੀ। ਸੁਨੀਲ ਅਰੋੜਾ ਨੇ 12 ਅਪ੍ਰੈਲ ਨੂੰ ਮੁੱਖ ਚੋਣ ਕਮਿਸ਼ਨਰ ਅਹੁਦੇ ਤੋਂ ਰਿਟਾਇਰ ਹੋਏ ਸਨ ਜਦਕਿ ਸੁਸ਼ੀਲ ਚੰਦਰਾ ਨੇ ਮੁੱਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਿਆ ਸੀ। ਰਾਜੀਵ ਕੁਮਾਰ ਵੀ ਚੋਣ ਕਮਿਸ਼ਨਰ ਹਨ।

Related posts

Leave a Reply