ਸਾਲ 2019-20 ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਜਮਾਂ ਕਰਵਾਉਣ ਤੇ 10% ਰਿਬੇਟ ਦਿੱਤੀ ਜਾਵੇਗੀ : ਕਮਿਸ਼ਨਰ ਨਗਰ ਨਿਗਮ

ਹੁਸ਼ਿਆਰਪੁਰ, (Vikas Julka,Satwinder) : ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2019-20 ਦਾ ਪ੍ਰਾਪਰਟੀ ਟੈਕਸ 30 ਸਤੰਬਰ ਤੱਕ ਜਮਾਂ ਕਰਵਾਉਣ ਤੇ ਸ਼ਹਿਰ ਵਾਸੀਆ ਨੂੰ 10% ਛੋਟ ਦਿੱਤੀ ਜਾਵੇਗੀ। ਸ਼ਹਿਰ ਵਾਸੀ ਸਰਕਾਰ ਵੱਲੋਂ ਪ੍ਰਾਪਰਟੀ ਟੈਕਸ ਤੇ ਦਿੱਤੀ ਗਈ 10% ਛੋਟ ਦਾ ਵੱਧ ਤੋਂ ਵੱਧ ਲਾਭ ਉਠਾਉਣ।

ਉਹਨਾਂ ਹੋਰ ਦੱਸਿਆ ਕਿ ਪ੍ਰਾਪਰਟੀ ਟੈਕਸ ਨਗਰ ਨਿਗਮ ਦੇ ਕਮਰਾ ਨੰ: 10 ਵਿੱਚ ਸ਼ਾਖਾ ਵਿਚ 9 ਤੋਂ ਦੁਪਹਿਰ ਬਾਅਦ 1.30 ਵਜੇ ਤੱਕ ਅਤੇ ਦੁਪਹਿਰ 2 ਤੋਂ 3 ਵਜੇ ਤੱਕ ਜਮਾਂ ਕੀਤਾ ਜਾ ਸਕੇਗਾ। ਉਹਨਾਂ ਦੱਸਿਆ ਕਿ ਜਿਨ੍ਹਾ ਸ਼ਹਿਰ ਵਾਸੀਆਂ ਨੇ ਪ੍ਰਾਪਰਟੀ ਟੈਕਸ ਦਾ ਪਿੱਛਲਾ ਬਕਾਇਆ ਜ੍ਹਮਾ ਨਹੀ ਕਰਵਾਈਆ ਊਹ ਵੀ ਆਪਣਾ ਬਣਦਾ ਪ੍ਰਾਪਰਟੀ ਟੈਕਸ ਤੁਰੰਤ ਨਗਰ ਨਿਗਮ ਦੇ ਦਫਤਰ ਵਿੱਖੇ ਜਮ੍ਹਾ ਕਰਵਾਊਣ।

Related posts

Leave a Reply