ਸਾਵਧਾਨ: ‘ਗੋਰਖਧੰਦਾ’ ਸ਼ਬਦ ਦੀ ਵਰਤੋਂ ਕਰਨ ਵਾਲੇ ਸਾਵਧਾਨ ਹੋ ਜਾਣ, ਸਰਕਾਰ ਨੇ ਲਗਾਈ ਇਸ ਸ਼ਬਦ ਦੀ ਵਰਤੋਂ ‘ਤੇ ਸਖ਼ਤ ਪਾਬੰਦੀ

ਚੰਡੀਗੜ੍ਹ: ਹਰਿਆਣਾ ਸਰਕਾਰ ਨੇ ਹਿੰਦੀ ਭਾਸ਼ਾ ਵਿੱਚ ਵਰਤੇ ਜਾਣ ਵਾਲੇ ਅੱਖਰ ‘ਗੋਰਖਧੰਦਾ’ ਸ਼ਬਦ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਦੀ ਹੁਣ ਰਾਜ ਵਿੱਚ ਕਿਸੇ ਵੀ ਸੰਦਰਭ ਵਿੱਚ ਵਰਤੋਂ ਨਹੀਂ ਕੀਤੀ ਜਾਵੇਗੀ। ਗੋਰਖਨਾਥ ਭਾਈਚਾਰੇ ਨੇ ਮੁੱਖ ਮੰਤਰੀ ਮਨੋਹਰ ਲਾਲ ਨਾਲ ਮੁਲਾਕਾਤ ਕੀਤੀ ਸੀ ਤੇ ਇਸ ਸ਼ਬਦ ਦੀ ਵਰਤੋਂ ‘ਤੇ ਇਤਰਾਜ਼ ਜਤਾਇਆ ਸੀ।

ਇਸ ਭਾਈਚਾਰੇ ਦੀ ਮੰਗ ‘ਤੇ  ਸਰਕਾਰ ਨੇ ਇਸ ਸਬੰਧ ‘ਚ ਹੁਕਮ ਜਾਰੀ ਕੀਤਾ ਹੈ।  ਇਸ ਸ਼ਬਦ ਦੀ ਵਰਤੋਂ ਕੁਝ ਲੋਕ ਪੰਜਾਬੀ ਬੋਲਦਿਆਂ ਵੀ ਕਰ ਲੈਂਦੇ ਹਨ ਪਰ ਹਰਿਆਣਾ ’ਚ ਹੁਣ ਇਹ ਸ਼ਬਦ ਵਰਤਦੇ ਸਮੇਂ ਸਾਵਧਾਨ ਰਹਿਣਾ ਹੋਵੇਗਾ।

Related posts

Leave a Reply