ਸਾਵਧਾਨ.. ਗੜ੍ਹਦੀਵਾਲਾ ਖੇਤਰ ਕੋਰੋਨਾ ਨੇ ਪੈਰ ਪਸਾਰੇ,7 ਹੋਰ ਲੋਕ ਆਏ ਕੋਰੋਨਾ ਦੀ ਲਪੇਟ ‘ਚ


ਗੜ੍ਹਦੀਵਾਲਾ 27 ਅਪ੍ਰੈਲ (ਚੌਧਰੀ ) : ਅੱਗ ਗੜ੍ਹਦੀਵਾਲਾ ਚ ਕੋਰੋਨਾ ਮਰੀਜਾਂ ਵਿਚ ਹੋਰ ਵਾਧਾ ਹੋਇਆ ਹੈ। ਸਿਵਲ ਡਿਸਪੈਂਸਰੀ ਗੜ੍ਹਦੀਵਾਲਾ ਵਿਖੇ ਅੱਜ 19 ਕੋਰੋਨਾ ਟੈਸਟਾਂ ਦੀ ਸੈਂਪਲਿੰਗ ਹੋਈ।ਇਸ ਮੌਕੇ ਡਾ.ਅਰਚਣਾ ਦੀ ਅਗਵਾਈ ਹੇਠ 14 ਆਰ.ਟੀ.ਸੀ.ਪੀ ਆਰ ਟੈਸਟਾਂ ਦੀ ਸੈਂਪਲਿੰਗ ਲਈ ਗਈ। ਜਿਸ ਦੀ ਰਿਪੋਰਟ 72 ਘੰਟਿਆਂ ਬਾਅਦ ਆਵੇਗੀ।ਇਸ ਮੌਕੇ ਡਾ.ਅਰਚਣਾ ਨੇ ਦੱਸਿਆ ਕਿ ਅੱਜ 25 ਅਪ੍ਰੈਲ ਦੀ ਆਈ 14 ਨਮੂਨਿਆਂ ਦੀ ਰਿਪੋਰਟ ’ਚ ਗੜ੍ਹਦੀਵਾਲਾ ਸ਼ਹਿਰ ਦੇ 3 ਕੇਸ ਅਤੇ ਵੱਖ-ਵੱਖ ਪਿੰਡਾਂ ਦੇ 4 ਕੇਸ ਪਾਜ਼ੇਟਿਵ ਪਾਏ ਗਏ ਹਨ।ਇਸ ਮੌਕੇ ਡਾ.ਅਰਚਣਾ,ਸਰਤਾਜ ਸਿੰਘ, ਜਗਦੀਪ ਸਿੰਘ, ਅਰਪਿੰਦਰ ਸਿੰਘ,ਗੁਰਿੰਦਰ ਸਿੰਘ, ਮਨਜਿੰਦਰ ਸਿੰਘ (ਸਾਰੇ ਹੈਲਥ ਵਰਕਰ), ਪਰਮਜੀਤ ਸਿੰਘ ਫਾਰਮੇਸੀ ਅਫਸਰ, ਹਰਪਾਲ ਸਿੰਘ ਫਾਰਮੇਸੀ ਅਫਸਰ, ਸਰਬਜੀਤ ਕੌਰ ਸੀ.ਐੱਚ.ਓ, ਮਨਦੀਪ ਕੌਰ ਸੀ.ਐੱਚ.ਓ, ਪਰਭਜੋਤ ਕੌਰ ਫਾਰਮੇਸੀ ਅਫਸਰ, ਅਸ਼ਵਨੀ ਕੁਮਾਰ, ਸੁਰਿੰਦਰ ਕੌਰ ਏ.ਐੱਨ.ਐੱਮ, ਜਸਵਿੰਦਰ ਕੌਰ ਏ.ਐੱਨ.ਐੱਮ, ਹਰਜਿੰਦਰ ਕੌਰ ਏ.ਐੱਨ.ਐੱਮ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।

Related posts

Leave a Reply