EDITORIAL : ਸਿੱਖਿਆ ਮੰਤਰੀ ਸੋਨੀ ਤੇ ਸਿੱਖਿਆ ਸਕੱਤਰ ਕ੍ਰਿਸਨ ਕੁਮਾਰ ਦੀ ਪਤਾ ਨਹੀਂ ਗ੍ਰਹਿ ਦਿਸ਼ਾ ਹੀ ਖਰਾਬ ਚੱਲ ਰਹੀ ਹੈ!

 

ਆਦੇਸ਼ ਪਰਮਿੰਦਰ ਸਿੰਘ :  ਪੰਜਾਬ ਦੇ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਜਿੱਥੇ  ਬੇਦਾਗ ਤੇ ਇਮਾਨਦਾਰ ਪਾਰਟੀ ਨੇਤਾ ਵਜੋਂ ਜਾਣੇ ਜਾਂਦੇ ਹਨ ਉੱਥੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਜੋ ਕਿ ਬਾਦਲ ਹਕੂਮਤ ਵੇਲੇ ਡੀਜੀਐਸਈ ਹੁੰਦੇ ਸਨ ਦੀ ਕਾਬਲੀਅਤ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ। ਪਿਛਲੇ 10 ਸਾਲਾਂ ਚ ਜੋ ਮੁਕਾਮ ਆਪਣੀ ਇਮਾਨਦਾਰੀ ਤੇ ਸੂਝਬੂਝ ਨਾਲ ਸਿੱਖਿਆ ਵਿਭਾਗ ਚ ਉਂੱਨਾ  ਹਾਸਿਲ ਕੀਤਾ ਹੈ ਅਜਿਹਾ ਕਿਸੇ ਹੋਰ ਵੱਡੇ ਅਫਸਰ ਦੇ ਹਿੱਸੇ ਨਹੀਂ ਆਆਿ। ਪਰ ਜਿਸਤਰਾਂ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਨਿੱਤ ਆਏ ਦਿਨ ਕਿਸੇ ਨਾ ਕਿਸੇ ਮਸਲੇ ਤੇ ਉਲਝੇ ਰਹਿੰਦੇ ਹਨ .  ਉਥੋਂ ਇੰਝ ਲਦਗਾ ਹੈ ਜਿਵੇਂੰੰ ਉਂੱਨਾਂ ਦੀ ਗ੍ਰਹਿ ਦਿਸ਼ਾ ਖਰਾਬ ਚੱਲ ਰਹੀ ਹੈ। ਪਹਲਾਂ ਅਧਿਅਪਾਕਾਂ ਦੀ ਤਨਖਾਹ ਕਟੌਤੀ ਦਾ ਮਾਮਲਾ ਹਾਲੇ ਭਖਦਾ ਹੀ ਸੀ ਕਿ ਸਿੱਖ ਇਤਿਹਾਸ ਨਾਲ ਛੇੜ-ਛਾੜ ਦਾ ਮੱੁੱਦਾ ਜੋਰ ਫੜ ਗਿਆ। ਚਲੋ ਕੋਈ ਨਹੀਂ ਉਸਦੇ ਵਿੱਚ ਅਕਾਲੀ ਖੁਦ ਜਾਂਚ ਦੇ ਘੇਰੇ ਚ ਫਸ ਗਏ ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਚ ਜੋ ਕੂੜ ਛਾਪਿਆ ਸੀ ਉਸ ਨੂੰ ਲੈਕੇ ਆਪ ਹੀ ਕਸੂਤੇ ਫਸ ਗਏ।

ਬਾਦਲ ਦਲ ਨੇ ਪ੍ਰੋਫੈਸਰ ਕ੍ਰਿਪਾਲ ਸਿੰਘ ਸਿੱਖ ਇਤਿਹਾਸਕਰ ਨੂੰ ਮੁਅਤਲ ਕਰਕੇ ਮਸਲੇ ਨੂੰ ਨਵੀਂ ਰੰਗਤ ਦਿੰਦੇ ਹੋÂ ਆਪਣਾ ਐਂਟੀਨਾ ਸਿੱਖਿਆ ਮੰਤਰੀ ਵੱਲ ਘੁਮਾ ਦਿੱਤਾ। ਸਿੱਖਿਆ ਮੰਤਰੀ ਫਿਰ ਫਸ ਗਏ ਕਿ ਗਲਤ ਜਾਣਕਾਰੀ ਵੈੱਬ ਸਾਈਟ ਤੇ ਕਿਸਤਰਾਂ ਚੜ ਗਈ ਕਿਉਂਕਿ ਬੇਹਦ ਸੰਵੇਦਨਸ਼ੀਲ ਮੁੱਦਾ ਸੀ। ਇਹ ਵੀ ਨਹੀਂ ਸੀ ਕਿ ਸਿੱਖਿਆ ਮੰਤਰੀ ਕੋਲ ਸਿਰਫ ਜਥੇਦਾਰਾਂ ਦੀ ਫੌਜ ਸੀ ਬਲਕਿ ਉਂੱਨਾ ਕੋਲ ਕਈ ਕਾਬਿਲ ਆਈਏਐਸ ਅਫਸਰ ਤੇ ਵਿਦਵਾਨ ਪਾੜੂਆਂ ਦੀ ਫੌਜ ਹੈ। ਬਾਵਜੂਦ ਇਸਦੇ ਗਲਤੀਆਂ ਵਾਲਾ ਸਿੱਖ ਇਤਿਹਾਸ ਵੈਬਸਾਈਟ ਤੇ ਕਿੱਦਾਂ ਅਪਲੋਡ ਹੋ ਗਿਆ। ਸਿੱਖਿਆ ਮੰਤਰੀ ਫੇਰ ਫਸ ਗਏ। ਜਦੋਂ ਇਸੇ ਸਬੰਧ ਵਿੱਚ ਉਂੱਨਾ ਨੂੰ ਪੱਤਰਕਾਰਾਂ ਨੇ ਸਵਾਲ ਪੁਛਿਆ, ਤਾਂ ਉੱਨਾ ਦਾ ਇਸ ਮਾਮਲੇ ਚ ਕਸੂਰ ਕੋਈ ਨਹੀਂ ਸੀ ਇਸ ਲਈ ਲਾਗੇ ਖੜੇ  ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਜਵਾਬ ਦੇਣ ਲਈ ਪੱਤਰਕਾਰਾਂ ਦੇ ਅੱਗੇ ਡਾਹ ਦਿੱਤਾ।

ਉਹ ਮੰਤਰੀ ਸਾਹਿਬ ਦੇ ਪਿੱਛੇ ਪਿੱਛੇ  ਲੁਕਦਾ ਫਿਰੇ। ਗੁੱਸੇ ਚ ਆ ਕੇ ਮੰਤਰੀ ਸਾਹਿਬ ਨੇ ਕਿਹਾ ਮੈਨੂੰ ਤਾਂ ਲਗਦਾ ਤੂੰ ਵੀ ਇਸੇ ਕਾਂਡ ਚ ਸ਼ਾਮਿਲ ਆਂ। ਗੱਲ ਹੈ ਵੀ ਸਹੀ ਕਿ ਮੰਤਰੀ ਸੋਨੀ ਸਾਹਿਬ ਬੱਚਿਆਂ ਦੀ ਪੜਾਈ ਨੂੰ ਲੈ ਕੇ ਚਿੰਤਤ ਸਨ ਕਿ ਛੇਤੀ ਕਰੋ ਬੱਚਿਆਂ ਦੀ ਪੜਾਈ ਦਾ ਨੁਕਸਾਨ ਹੋ ਰਿਹਾ। ਮੰਤਰੀ ਸਾਹਿਬ ਸਹੀ ਸੀ ਪਰ ਸਿੱਖਿਆ ਅਫਸਰਾਂ ਨੇ ਉਂੱਨਾ ਦੇ ਹੁਕਮਾਂ ਦਾ ਦੁਰਪ੍ਰਯੋਗ ਕਰਦੇ ਹੋਏ ਜਿਸਤਰਾਂ ਉੱਦਮ, ਉਤਸ਼ਾਹ ਤੇ ਫੁਰਤੀ ਦਿਖਾ ਕੇ ਸਿੱਖ ਇਤਿਹਾਸ ਦੀ ਗਲਤ ਜਾਣਕਾਰੀ ਅਪਲੋਡ ਕਰਵਾ ਦਿੱਤੀ ਇਸਦੀ ਮਿਸਾਲ ਪਹਿਲਾਂ ਕਦੇ ਨਹੀਂ ਸੁਣੀ ਤੇ ਭੋਲੇ-ਭਾਲੇ ਸਿੱਖਿਆ ਮੰਤਰੀ ਕਸੂਤੇ ਫਸ ਗਏ। ਇਹ ਮੱਦਾ ਬੇਹਦ ਸੰਵੇਦਨ ਸ਼ੀਲ ਹੋਣ ਕਾਰਣ ਮੰਤਰੀ ਸਾਹਿਬ ਨੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਦੇ ਦਿੱਤੇ ਹਨ, ਹਣ ਦੇਖਦੇ ਹਾਂ ਕਿ ਅਉਣ ਵਾਲੇ ਦਿਨਾਂ ਚ ਜਾਂਚ ਪਿੱਛੇ ਕਿਹੜੇ ਕਿਹੜੇ ਚੇਹਰੇ ਫੜ ਕੇ ਉਹ ਸਾਹਮਣੇ ਲਿਆਉਣਗੇ।

ਪੰਜਾਬ ਦੇ ਸਿੱਖਿਆ ਮੰਤਰੀ ਪਹਿਲਾਂ ਹੀ  ਚੱਕਰੀ ‘ਚੋਂ ਬਾਹਰ ਨਹੀਂ ਨਿਕਲੇ ਸੀ। ਹੁਣ ਸਰੀਰਿਕ ਸਿੱਖਿਆ ਵਿਸ਼ੇ ਦੇ ਅਧਿਆਪਕਾਂ ਨੇ ਵੀ ਮੰਤਰੀ ਨੂੰ ਘੇਰਾ ਪਾ ਲਿਆ ਹੈ। ਅੰਮ੍ਰਿਤਸਰ ‘ਚ ਸਰੀਰਕ ਸਿੱਖਿਆ ਦੇ ਅਧਿਆਪਕਾਂ ਵਲੋਂ ਸਿੱਖਿਆ ਮੰਤਰੀ ਓ.ਪੀ. ਸੋਨੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਗਾਏ ਕਿ ਸੀ.ਬੀ.ਐੱਸ.ਸੀ. ਬੋਰਡ ਜਿਸ ਵਿਸ਼ੇ ਨੂੰ ਪਹਿਲ ਦੇ ਰਿਹਾ ਹੈ ਪੰਜਾਬ ਸਰਕਾਰ ਉਸੇ ਵਿਸ਼ੇ ਨੂੰ ਹਟਾਉਣ ਦੀ ਕੋਸ਼ਿਸ਼ ‘ਚ ਹੈ।
ਇਸ ਤੋਂ ਪਹਿਲਾਂ ਸਾਂਝਾ ਮੋਰਚਾ ਦੇ ਅਧਿਆਪਕ ਵੀ ਪੰਜਾਬ ਸਰਕਾਰ ਖਿਲਾਫ ਧਰਨਾ ਦੇ ਰਹੇ ਹਨ ਤੇ ਹੁਣ ਸਰੀਰਿਕ ਸਿੱਖਿਆ ਦੇ ਅਧਿਆਪਕ ਵੀ ਮੈਦਾਨ ‘ਚ ਉਤਰ ਆਏ ਹਨ।

Related posts

Leave a Reply