ਸਿੱਖਿਆ ਸਕੱਤਰ ਵਲੋਂ ਜਲਦ ਪੋਸਟਾਂ ਸੈਕਸ਼ਨ ਕਰਨ ਦਾ ਭਰੋਸਾ

 

ਟੀਚਰ ਐਸੋਸੀਏਸ਼ਨ ਪੰਜਾਬ ਦੀ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਨਾਲ ਹੋਈ ਮੀਟਿੰਗ

🔴 ਪਰਖਕਾਲ ਘੱਟ ਕਰਨ ਦਾ ਦਿੱਤਾ ਭਰੋਸਾ🔴

HOSHIARPUR (SATVINDER SINGH ) ਪੰਜਾਬ ਟੀਚਰ ਐੱਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਦੇ ਵਫ਼ਦ ਦੀ ਸੁਨੀਲ ਮੋਹਾਲੀ ਦੀ ਅਗਵਾਈ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ. ਸੰਦੀਪ ਸਿੰਘ ਸੰਧੂ ਨਾਲ ਮੀਟਿੰਗ ਹੋਈ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆ ਨੇ ਪਿਛਲੇ 10 ਸਾਲਾਂ ਤੋਂ ਸੁਸਾਇਟੀਆਂ ਵਿੱਚ ਠੇਕਾ ਭਰਤੀ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਅਧੀਨ ਰੈਗੂਲਰ ਕਰਨ ਦੇ ਪੰਜਾਬ ਸਰਕਾਰ ਦੇ ਕਦਮ ਦਾ ਸੁਆਗਤ ਕੀਤਾ ਅਤੇ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਆਗੂਆਂ ਵਲੋਂ ਓ.ਐਸ.ਡੀ. ਸੰਦੀਪ ਸਿੰਘ ਸੰਧੂ ਅੱਗੇ ਮੰਗ ਰੱਖੀ ਗਈ ਕਿ ਉਹਨਾਂ ਦਾ ਪਰਖਕਾਲ 3 ਸਾਲ ਤੋਂ ਘਟਾ ਕੇ 2 ਸਾਲ ਕੀਤਾ ਜਾਵੇ।

ਜਿਸ ‘ਤੇ ਓ.ਐਸ.ਡੀ ਜੀ ਨੇ ਆਪਣੀ ਪ੍ਰੈਜੈਨਟੇਸ਼ਨ ਦਸਤਾਵੇਜ਼ਾ ਸਮੇਤ ਸਿੱਖਿਆ ਸਕੱਤਰ ਜੀ ਨੂੰ ਦੇਣ ਲਈ ਕਿਹਾ ਅਤੇ ਜਲਦ ਹੀ ਇਸ ਮੰਗ ਨੂੰ ਮਾਨਯੋਗ ਮੁੱਖ ਮੰਤਰੀ ਪੰਜਾਬ ਕੋਲ ਰੱਖ ਕੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਆਗੂਆਂ ਵਲੋਂ ਪਿਛਲੀ ਸਰਕਾਰ ਦੌਰਾਨ ਅਧਿਆਪਕਾਂ ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ ਅਤੇ ਮੌਜੂਦਾ ਸੰਘਰਸ਼ ਦੌਰਾਨ ਅਧਿਆਪਕਾਂ ਦੀਆਂ ਬਦਲੀਆਂ ਰੱਦ ਕਰਨ ਦੀ ਮੰਗ ਕੀਤੀ।

ਜਿਸ ਤੇ ਓ.ਐਸ.ਡੀ ਜੀ ਵਲੋਂ ਮੌਕੇ ‘ਤੇ ਸਿੱਖਿਆ ਸਕੱਤਰ ਜੀ ਦੀ ਡਿਊਟੀ ਇਸ ਮਾਮਲੇ ਨੂੰ ਹੱਲ ਕਰਨ ਲਈ ਲਗਾਈ ਗਈ।ਇਸ ਮੌਕੇ 41 ਉਰਦੂ ਅਧਿਆਪਕਾਂ ਦੀਆਂ ਪੋਸਟਾਂ ਦੀਆਂ ਸੈਕਸ਼ਨਾ ਦਾ ਮਸਲਾ ਵੀ ਰੱਖਿਆ ਗਿਆ। ਜਿਸ ‘ਤੇ  ਸਿੱਖਿਆ ਸਕੱਤਰ ਵਲੋਂ ਜਲਦ ਪੋਸਟਾਂ ਸੈਕਸ਼ਨ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਹੁਸ਼ਿਆਰਪੁਰ ਤੋਂ ਰਾਮਭਜਨ ਚੌਧਰੀ, ਮੋਹਾਲੀ ਤੋਂ ਸੁਨੀਲ ਧਨਾਸ, ਲਖਵੀਰ ਸਿੰਘ, ਪਵਿੱਤਰ ਕੌਰ, ਮੁਕਤਸਰ ਤੋਂ ਗੁਰਵਿੰਦਰ ਸਿੰਘ ਪਾਇਲ ਰਾਣੀ ਅਤੇ ਫਾਜ਼ਿਲਕਾ ਤੋਂ ਰੂਪ ਸਿੰਘ ਆਦਿ ਅਧਿਆਪਕ ਹਾਜ਼ਰ ਸਨ।

 

Related posts

Leave a Reply