ਸੁਪਰੀਮ ਕੋਰਟ ਨੇ ਆਪਣੇ ਦੇ 75ਵੇਂ ਸਾਲ ਨੂੰ ਡਾਇਮੰਡ ਜੁਬਲੀ ਸਾਲ ਵਜੋਂ ਮਨਾਇਆ

ਭਾਰਤ ਦੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ 75ਵੇਂ ਸਾਲ ਨੂੰ ਡਾਇਮੰਡ ਜੁਬਲੀ ਸਾਲ ਵਜੋਂ ਮਨਾਇਆ

ਹੁਸ਼ਿਆਰਪੁਰ 29 ਜਨਵਰੀ ( ਤਰਸੇਮ ਦੀਵਾਨਾ ) ਭਾਰਤ ਦੀ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਦੇ 75ਵੇਂ ਸਾਲ ਨੂੰ ਡਾਇਮੰਡ ਜੁਬਲੀ ਸਾਲ ਵਜੋਂ ਮਨਾਇਆ। ਇਸ ਸਮਾਗਮ ਦਾ ਆਯੋਜਨ ਭਾਰਤ ਦੇ ਚੀਫ਼ ਜਸਟਿਸ ਸ਼.ਡੀ.ਵਾਈ ਚੰਦਰਚੂੜ ਸਮੇਤ ਸੁਪਰੀਮ ਕੋਰਟ ਦੇ ਹੋਰ ਜੱਜਾਂ ਨੇ ਕੀਤਾ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਇਸ ਮੌਕੇ ‘ਤੇ ਮੁੱਖ ਮਹਿਮਾਨ ਸਨ ਅਤੇ ਉਨ੍ਹਾਂ ਨੇ ਸੀ ਜੇ ਆਈ ਨੂੰ ਵਧਾਈ ਦਿੱਤੀ ਅਤੇ ਡਿਜੀਟਲ ਕੋਰਟਸ 2.0, ਸੁਪਰੀਮ ਕੋਰਟ ਦੀ ਨਵੀਂ ਵੈੱਬਸਾਈਟ, ਡਿਜੀਟਲ ਰਿਕਾਰਡ ਦੀ ਈ-ਪਹਿਲਕਦਮੀ ਦੀ ਸ਼ੁਰੂਆਤ ਕੀਤੀ। ਇਸ ਮੌਕੇ ਭਾਰਤ ਦੇ  ਆਰ ਵੈਂਕਟਰਮਣੀ ਅਟਾਰਨੀ ਜਨਰਲ,  ਅਰਜੁਨ ਰਾਮ ਮੇਘਵਾਲ ਕਾਨੂੰਨ ਮੰਤਰੀ,  ਮਨਨ ਕੁਮਾਰ ਮਿਸ਼ਰਾ ਚੇਅਰਮੈਨ ਬਾਰ ਕੌਂਸਲ ਆਫ ਇੰਡੀਆ, ਡਾ. ਆਦੀਸ਼ ਸੀ ਅਗਰਵਾਲ ਪ੍ਰਧਾਨ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਆਪਣੇ ਵੱਡਮੁੱਲੇ ਵਿਚਾਰ ਸਾਂਝੇ ਕੀਤੇ ਅਤੇ ਸੀਜੇਆਈ ਨੂੰ ਵਧਾਈ ਦਿੱਤੀ।  

ਇਸ ਸ਼ੁਭ ਮੌਕੇ ‘ਤੇ ਇਸ ਸ਼ੁਭ ਮੌਕੇ ਦੇ ਸੱਦੇ ‘ਤੇ ਐਸ.ਪੀ.ਰਾਣਾ ਪ੍ਰਧਾਨ ਟੈਕਸੇਸ਼ਨ ਬਾਰ ਹੁਸ਼ਿਆਰਪੁਰ, ਡਾ: ਰਜਨੀ ਨੰਦਾ ਜਨਰਲ ਸਕੱਤਰ ਡੀ.ਬੀ.ਏ. ਹੁਸ਼ਿਆਰਪੁਰ ਕਮ ਕੌਪਟੇਡ ਮੈਂਬਰ ਬਾਰ ਕੌਾਸਲ ਆਫ਼ ਪੰਜਾਬ ਅਤੇ ਹਰਿਆਣਾ ਚੰਡੀਗੜ੍ਹ,  ਗੌਰਵ ਗਰਗ ਜਨਰਲ ਸਕੱਤਰ ਟੈਕਸੇਸ਼ਨ ਬਾਰ ਹੁਸ਼ਿਆਰਪੁਰ, ਸ਼੍ਰੀਮਤੀ ਬੰਦਨਾ ਰਾਣਾ ਐਡਵੋਕੇਟ ਜ਼ਿਲ੍ਹਾ ਕਚਹਿਰੀ ਹੁਸ਼ਿਆਰਪੁਰ ਨੇ ਸ਼ਿਰਕਤ ਕੀਤੀ ਅਤੇ ਇਸ ਸ਼ੁਭ ਮੌਕੇ ਨੂੰ ਮਨਾਇਆ |

Related posts

Leave a Reply