ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਘਰੋਂ ਟਿਫਨ ਬੰਬ ਤੇ RDX ਬਰਾਮਦ

ਜਲੰਧਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਜਲੰਧਰ ਸਥਿਤ ਘਰ ‘ਚ NIA ਦੀ ਟੀਮ ਵੱਲੋਂ  ਛਾਪੇਮਾਰੀ ਕਰਨ ਤੋਂ ਬਾਅਦ ਸ਼ੁੱਕਰਵਾਰ ਨੂੰ ਮੋਗਾ ਸਥਿਤ ਜੱਦੀ ਪਿੰਡ ਰੋਡੇ ਵਿਖੇ ਘਰ ‘ਚ ਛਾਪੇਮਾਰੀ ਕੀਤੀ ਗਈ। ਪਿੰਡ ਰੋਡੇ ‘ਚ ਤਲਾਸ਼ੀ ਹਾਲੇ ਵੀ ਜਾਰੀ ਹੈ ਜਿੱਥੋਂ ਆਰਡੀਐਕਸ, ਟਿਫਨ ਬੰਬ ਤੇ ਪਿਸਤੌਲ ਬਰਾਮਦ ਹੋਏ। 

ਰਾਤ ਕਰੀਬ 12 ਵਜੇ NIA ਦੀ ਟੀਮ ਭਾਈ ਰੋਡੇ ਦੇ ਅਰਬਨ ਅਸਟੇਟ ਨੇੜੇ ਹਰਦਿਆਲ ਨਗਰ ਸਥਿਤ ਘਰ ਪੁੱਜੀ ਤੇ ਉਨ੍ਹਾਂ ਦੇ ਪੁੱਤਰ ਗੁਰਮੁਖ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ ਹੈ। ਜਾਣਕਾਰੀ ਅਨੁਸਾਰ ਭਾਈ ਰੋਡੇ ਦਾ ਕੁਝ ਸਮਾਂ ਪਹਿਲਾਂ ਆਪ੍ਰੇਸ਼ਨ ਹੋਇਆ ਹੈ ਜਿਸ ਕਾਰਨ NIA ਦੀ ਟੀਮ ਉਨ੍ਹਾਂ ਦੇ ਪੱਤਰ ਨੂੰ ਨਾਲ ਲੈ ਗਈ।

 

Related posts

Leave a Reply