ਸੜਕ ਹਾਦਸੇ ’ਚ ਇੱਕ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ

ਸੰਗਰੂਰ : ਸੜਕ ਹਾਦਸੇ ’ਚ ਇੱਕ ਪਰਿਵਾਰ ਦੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਲਵਿੰਦਰ ਸਿੰਘ ਪੁੱਤਰ ਦਰਬਾਰਾ ਸਿੰਘ, ਉਸ ਦੀ ਮਾਂ ਅਮਰੀਕ ਕੌਰ ਤੇ ਲੜਕੀ ਗਗਨਦੀਪ ਕੌਰ ਵਾਸੀ ਲੇਹਲ ਕਲਾਂ ਆਪਣੇ ਨਾਨਕੇ ਗਗੜਪੁਰ ਤੋਂ ਪਿੰਡ ਲੇਹਲ ਕਲਾਂ ਮੋਟਰਸਾਈਕਲ ’ਤੇ ਜਾ ਰਹੇ ਸੀ। ਜਦੋਂ ਮੇਨ ਰੋਡ ਤੋਂ ਕਲਾਰਾਂ ਵਾਲੀ ਸੜਕ ’ਤੇ ਜਾ ਰਹੇ ਸੀ ਤਾਂ ਸਾਹਮਣੇ ਆ ਰਹੀ ਤੇਜ਼ ਰਫ਼ਤਾਰ ਪਿੱਕਅੱਪ ਨੇ ਟੱਕਰ ਮਾਰ ਦਿੱਤੀ।

ਹਾਦਸੇ ’ਚ ਮੌਕੇ ’ਤੇ ਤਿੰਨਾਂ ਦੀ ਮੌਤ ਹੋ ਗਈ ਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਗੱਡੀ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply