ਸਫ਼ਾਈ ਨਾ ਹੋਣ ਕਾਰਣ ਮਜਦੂਰ ਪਰਿਵਾਰਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ

ਬਟਾਲਾ (ਸੰਜੀਵ ਨਈਅਰ, SHARMA,)
ਮਜਦੂਰ ਮੁਕਤੀ ਮੋਰਚਾ ਨਾਲ ਸੰਬੰਧਿਤ ਪਿੰਡ ਕਾਸਤੀਵਾਲ ਦੀਆ ਮਜਦੂਰ ਔਰਤਾਂ ਨੇ ਅੱਜ ਯੂਨੀਅਨ ਦੇ ਦਫ਼ਤਰ ਵਿੱਖੇ ਆ ਕੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਵਿੱਚੋ ਗੰਦੇ ਪਾਣੀ ਦਾ ਨਿਕਾਸ ਹੋਣ ਦੀ ਬਿਜਾਏ ਛੱਪੜ ਦਾ ਗੰਦਾ ਪਾਣੀ ਘਰਾਂ ਵਿੱਚ ਆ ਰਿਹਾ ਹੈ ਸ਼੍ਰੀਮਤਿ ਵਿਨਸ,  ਸੋਨੀਆ ਅਤੇ ਪਿੰਡ ਚ ਪਾਰਟੀ  ਦੇ ਆਗੂ ਗੁਰਚਰਨ ਸਿੰਘ ਨੇ ਦੱਸਿਆ ਕਿ ਮਜਦੂਰ ਮੋਹੱਲੇ ਦੇ ਛੱਪੜ ਦੀ  ਸਫ਼ਾਈ ਨਾ ਹੋਣ ਕਾਰਣ ਮਜਦੂਰ ਪਰਿਵਾਰਾਂ ਦਾ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ ਮਜਦੂਰ ਆਗੂ ਮਨਜੀਤ ਰਾਜ ਨੇ ਦੱਸਿਆ ਉਨ੍ਹਾਂ ਦੀ ਜਥੇਬੰਦੀ ਮਜਦੂਰਾਂ ਦੀ ਇਸ ਸਮਸਿਆ ਸੰਬੰਧੀ ਪੜਤਾਲ ਕੀਤੀ ਹੈ ਇਸ ਦੌਰਾਨ ਪਾਇਆ ਗਿਆ ਹੈ ਕਿ ਮਜਦੂਰ ਪਰਿਵਾਰਾਂ ਨੂੰ ਬਹੁਤ ਹੀ ਭੈੜੀਆ ਹਲਾਤਾਂ ਵਿੱਚ ਰਹਿਣਾ ਪੈ ਰਿਹਾ ਹੈ ਇਨ੍ਹਾਂ ਪਰਿਵਾਰਾਂ ਨੇ ਪਿੰਡ ਦੇ ਸਰਪੰਚ ਨੂੰ ਬਾਰ ਬਾਰ ਛੱਪੜ ਦੀ ਸਫ਼ਾਈ ਕਰਣ ਲਈ ਕਿਹਾ ਹੈ ਪਰ ਉਸ ਵਲੋਂ ਇਸ ਸੰਬੰਧੀ ਕੋਈ ਤਵੱਜੋ ਨਹੀ ਦਿੱਤੀ ਗਈ ਮਨਜੀਤ ਰਾਜ ਨੇ ਫਤਹਿਗੜ੍ਹ ਚੂੜੀਆਂ ਦੇ ਬਲਾਕ ਅਧਿਕਾਰੀਆਂ ਨੂੰ ਇਸ ਸੰਬੰਧੀ ਫੋਰੀ ਕਾਰਵਾਈ ਕਰਨ ਲਈ ਕਿਹਾ ਹੈ ਅਤੇ ਬਲਾਕ ਮੋਹਰੇ ਧਰਨਾ ਦੇਣ ਦੀ ਵੀ ਚਿਤਾਵਨੀ ਦਿੱਤੀ ਹੈ

Related posts

Leave a Reply