ਹਲਕੇ ਮੀਂਹ ਨੇ ਖੋਲੀ ਪੋਲ.. ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਦੇ ਵਸਨੀਕ ਪ੍ਰੇਸ਼ਾਨ

ਹਲਕੇ ਮੀਂਹ ਨੇ ਖੋਲੀ ਪੋਲ.. ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਦੇ ਵਸਨੀਕ ਪ੍ਰੇਸ਼ਾਨ

ਗੜ੍ਹਸ਼ੰਕਰ ( ਅਸ਼ਵਨੀ ਸ਼ਰਮਾ ) : ਸਥਾਨਕ ਤਹਿਸੀਲ ਦੇ ਪਿੰਡ ਰਾਮ ਪੁਰ (ਬਿਲੜੋਂ) ਵਿੱਚਗੁਰਦੁਆਰਾ ਸਿੰਘ ਸਭਾ ਦੇ ਸਾਹਮਣੇ ਪਿੰਡ ਦੀ ਫਿਰਨੀ ‘ਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਦਾ ਲਾਂਘਾ ਪ੍ਰਭਾਵਿਤ ਹੋ ਕੇ ਰਹਿ ਗਿਆ।ਇੱਥੇ ਲੰਘੇ ਦਿਨ੍ਹੀਂ ਪਏ ਮੀਂਹ ਨਾਲ ਗੰਦੇ ਪਾਣੀ ਦਾ ਵੱਡਾ ਛੱਪੜ ਲੱਗ ਗਿਆ  ਜਿਸ ਕਰਕੇ ਬੱਚਿਆਂ, ਬਜ਼ੁਰਗਾਂ ਸਮੇਤਸਮੂਹ ਵਸਨੀਕਾਂ ਦਾ ਇੱਧਰ-ਉੱਧਰ ਜਾਣਾ ਇਕ ਚਣੌਤੀ ਬਣ ਗਿਆ ।


ਇਸ ਸਬੰਧੀ ਗੱਲ ਕਰਦਿਆਂ ਪਿੰਡ ਦੇ ਵਸਨੀਕਾਂ ਕੁਲਦੀਪ ਸਿੰਘ,ਰਘਬੀਰ ਸਿੰਘ,ਸਾਬਕਾ ਪੰਚ ਅਜੀਤ ਸਿੰਘ,ਸਤੀਸ਼ ਕੁਮਾਰ ਪੀਟਾ,ਹਰਭਜਨ ਸਿੰਘ,ਮਹਿੰਦਰ ਸਿੰਘ,ਬਲਵੀਰ ਸਿੰਘ ਅਤੇ ਸਬੰਧਤ ਮੁਹੱਲੇ ਦੀਆਂ ਔਰਤਾਂ ਨੇ ਕਿਹਾ ਕਿ ਇਕ ਵਾਰ ਮੀਂਹ ਪੈਣ
ਨਾਲ ਇੱਥੇ ਹਫਤਾ ਦਸ ਦਿਨ੍ਹਾਂ ਲਈ ਗੰਦਾ ਪਾਣੀ ਜਮ੍ਹਾਂ ਹੋ ਜਾਂਦਾ  ਜਿਸ ਨਾਲ ਨੇੜਲੇ ਘਰਾਂ ਨੂੰ ਬੇਹੱਦ ਪ੍ਰੇਸ਼ਾਨੀ ਵਿੱਚੋਂ ਲੰਘਣਾ ਪੈਂਦਾ । ਉਨ੍ਹਾਂ ਕਿਹਾ ਕਿ ਗਲੀ ਦੇ ਸਾਹਮਣੇ ਗੁਰਦੁਆਰਾ ਸਿੰਘ ਸਭਾ ਸਥਿਤ  ਪਰ ਇੱਥੇ ਜਾਣ ਲਈ ਗੰਦੇ ਪਾਣੀ ਵਿਚੋਂ ਲੰਘਣਾ ਲੋਕਾਂ ਦੀ ਮਜ਼ਬੂਰੀ ਬਣ ਗਈ ।

ਉਨ੍ਹਾਂ ਕਿਹਾ ਕਿ ਪਿੰਡ ਦੀ ਫਿਰਨੀ ਵਾਲੀ ਇਸ ਗਲੀ ਨੂੰ
ਬਣਿਆਂ ਕਰੀਬ 24 ਸਾਲ ਹੋ ਚੁੱਕੇ ਹਨ।ਜਿਸ ਕਰਕੇ ਸਾਰੀ ਗਲੀ ਹੇਠਾਂ ਧੱਸ ਗਈ  ਅਤੇ ਮੀਂਹ ਦਾ ਪਾਣੀ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦਾ।ਉਨ੍ਹਾਂ ਪ੍ਰਸ਼ਾਸਨ ਤੋਂ ਗਲੀ ਦੇ ਨਿਰਮਾਣ ਅਤੇ ਪਾਣੀ ਦੀ ਸਹੀ ਨਿਕਾਸੀ ਦੀ ਮੰਗ ਕੀਤੀ।ਇਸ ਬਾਰੇ ਪਿੰਡ ਦੇ ਸਰਪੰਚ
ਹਰਮੇਸ਼ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਿੰਡ ਵਿੱਚ ਕਈ ਵਿਕਾਸ ਕਾਰਜ ਕਰਵਾਏ ਹਨ ਅਤੇ ਕਈ ਕੰਮ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਪਾਸੇ ਵੀ ਕਾਰਵਾਈ ਹੋਵੇਗੀ।

Related posts

Leave a Reply