ਹੁਣ ਘਰ ਬੈਠੇ ਆਪ ਕਰੋ ਕੋਰੋਨਾ ਟੈਸਟ, ਵਿਗਿਆਨੀਆਂ ਜਾਂਚ ਲਈ ‘ਸਲਾਈਨ ਗਾਰਗਲ ਤਿਆਰ ਕੀਤਾ ਜੋ ਤਿੰਨ ਘੰਟਿਆਂ ਦੇ ਅੰਦਰ ਨਤੀਜੇ ਦੇ ਸਕਦਾ

ਨਵੀਂ ਦਿੱਲੀ : ਨਾਗਪੁਰ ਸਥਿਤ ਰਾਸ਼ਟਰੀ ਵਾਤਾਵਰਣ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (NEERI) ਦੇ ਵਿਗਿਆਨੀਆਂ ਨੇ ਕੋਵਿਡ -19 ਦੇ ਨਮੂਨਿਆਂ ਦੀ ਜਾਂਚ ਲਈ ‘ਸਲਾਈਨ ਗਾਰਗਲ ਆਰਟੀ-ਪੀਸੀਆਰ ਮੈਥਡ’ ਤਿਆਰ ਕੀਤਾ ਹੈ ਜੋ ਤਿੰਨ ਘੰਟਿਆਂ ਦੇ ਅੰਦਰ ਨਤੀਜੇ ਦੇ ਸਕਦਾ ਹੈ।

ਸਲਾਈਨ ਗਾਰਗਲ ਦੇ ਬਹੁਤ ਸਾਰੇ ਫਾਇਦੇ ਹਨ। ਇਹ ਸਧਾਰਨ, ਘੱਟ ਲਾਗਤ ‘ਚ ਪ੍ਰਭਾਵਸ਼ਾਲੀ, ਮਰੀਜ਼ ਅਨੁਕੂਲ ਅਤੇ ਆਰਾਮਦਾਇਕ ਹੈ। ਇਹ ਤੁਰੰਤ ਨਤੀਜੇ ਪ੍ਰਦਾਨ ਕਰਦਾ ਹੈ। ਇਹ ਦੇਹਾਤ ਤੇ ਕਬਾਇਲੀ ਖੇਤਰਾਂ ਲਈ ਢੁਕਵਾਂ ਹੈ ਜਿੱਥੇ ਬੁਨਿਆਦੀ ਸਹੂਲਤਾਂ ਵੀ ਬਹੁਤ ਘੱਟ ਹੁੰਦੀਆਂ ਹਨ।
NEERI ਦੇ ਵਾਤਾਵਰਣ ਵਿਸ਼ਾਣੂ ਵਿਗਿਆਨ ਸੈੱਲ ਸੀਨੀਅਰ ਵਿਗਿਆਨਕ ਕ੍ਰਿਸ਼ਨ ਖੈਰਨਾਰ ਦਾ ਕਹਿਣਾ ਹੈ ਕਿ ਸਵਾਬ ਸੰਗ੍ਰਹਿ ਵਿਧੀ ਲਈ ਸਮੇਂ ਦੀ ਜ਼ਰੂਰਤ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਧੀ ਰਾਹੀਂ ਕੋਵਿਡ ਟੈਸਟ ਕਰਨ ਵੇਲੇ ਮਰੀਜ਼ ਅਸਹਿਜ ਵੀ ਮਹਿਸੂਸ ਕਰਦਾ ਹੈ। ਸੈਂਪਲ ਨੂੰ ਕੁਲੈਕਸ਼ਨ ਸੈਂਟਰ ਲੈ ਜਾਣ ਵਿਚ ਵੀ ਸਮਾਂ ਬਰਬਾਦ ਹੁੰਦਾ ਹੈ, ਦੂਸਰੇ ਪਾਸੇ ਸਲਾਈਨ ਗਾਰਗਲ ਆਰਟੀ-ਪੀਸੀਆਰ ਵਿਧੀ ਤੁਰੰਤ, ਆਰਾਮਦਾਇਕ ਤੇ ਰੋਗੀ ਦੇ ਅਨੁਕੂਲ ਹੁੰਦੀ ਹੈ। ਇਸ ਦਾ ਸੈਂਪਲ ਲੈ ਕੇ ਤੁਰੰਤ ਟੈਸਟ ਕਰਨ ਉਪਰੰਤ ਤਿੰਨ ਘੰਟਿਆਂ ਦੇ ਅੰਦਰ ਨਤੀਜਾ ਵੀ ਆ ਜਾਂਦਾ ਹੈ।

ਸਲਾਈਨ ਗਾਰਗਲ ਵਿਧੀ ਕਾਫੀ ਸਰਲ ਹੈ। ਇਸ ਵਿਚ ਰੋਗੀ ਟੈਸਟ ਲਈ ਸੈਂਪਲ ਆਪ ਲੈ ਸਕਦਾ ਹੈ ਜਦਕਿ ਨਾਸੋਫਿਰਿੰਜੀਅਲ ਤੇ ਰਆਰੋਫਰਿੰਜੀਅਲ ਸਵੈਬ ਸੰਗ੍ਰਹਿ ਵਰਗੇ ਤਰੀਕਿਆਂ ਲਈ ਤਕਨੀਕੀ ਮਾਹਿਰਾਂ ਦੀ ਜ਼ਰੂਰਤ ਹੁੰਦੀ ਹੈ ਜਿਸ ਵਿਚ ਕਾਫੀ ਸਮਾਂ ਵੀ ਲਗਦਾ ਹੈ।
ਇਸ ਦੇ ਉਲਟ, ਸਲਾਈਨ ਗਾਰਗਲ ਆਰਟੀ-ਪੀਸੀਆਰ ਵਿਧੀ ਰਾਹੀਂ ਟੈਸਟ ਦੌਰਾਨ ਇਕ ਖਾਰੇ ਦੇ ਘੋਲ ਵਾਲੀ ਸਾਧਾਰਨ ਟਿਊਬ ਦੀ ਵਰਤੋਂ ਕੀਤੀ ਜਾਂਦੀ ਹੈ। ਰੋਗੀ ਉਸ ਘੋਲ ਨਾਲ ਗਰਾਰੇ ਕਰਦਾ ਹੈ ਤੇ ਉਸ ਪਾਣੀ ਨੂੰ ਟਿਊਬ ਅੰਦਰ ਪਾਉਂਦਾ ਹੈ। ਟਿਊਬ ‘ਚ ਪਾਉਣ ਤੋਂ ਬਾਅਦ ਸੈਂਪਲ ਲੈਬਾਰਟਰੀ ‘ਚ ਲਿਆਂਦਾ ਜਾਂਦਾ ਹੈ ਜਿੱਥੇ ਇਸ ਨੂੰ ਕਮਰੇ ਦੇ ਤਾਪਮਾਨ ‘ਤੇ ਨੀਰੀ ਵੱਲੋਂ ਤਿਆਰ ਇਕ ਵਿਸ਼ੇਸ਼ ਬਫਰ ਵਿਚ ਰੱਖਿਆ ਜਾਂਦਾ ਹੈ।

ਇਸ ਘੋਲ ਨੂੰ ਗਰਮ ਕਰਨ ‘ਤੇ ਇਕ ਆਰਐੱਲਏ ਟੈਂਪਲੇਟ ਤਿਆਰ ਹੁੰਦਾ ਹੈ ਜਿਸ ਨੂੰ ਅੱਗੇ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮਰੇਜ਼ ਚੇਨ ਰਿਐਕਸ਼ਨ (ਆਰਟੀ-ਪੀਸੀਆਰ) ਲਈ ਪ੍ਰੋਸੈੱਸ ਕੀਤਾ ਜਾਂਦਾ ਹੈ। ਇਹੀ ਇਕ ਤਰੀਕਾ ਹੈ ਜਿਹੜਾ ਆਸਾਨੀ ਨਾਲ ਕੋਵਿਡ ਟੈਸਟ ਕਰ ਸਕਦਾ ਹੈ ਨਹੀਂ ਤਾਂ ਬਾਕੀ ਟੈਸਟਾਂ ਲਈ ਮਹਿੰਗੇ ਸਾਮਾਨ ਦੀ ਜ਼ਰੂਰਤ ਪੈਂਦੀ ਹੈ।

Related posts

Leave a Reply