ਹੈਰੋਇਨ ਅਤੇ ਅਫੀਮ ਸਮੇਤ 9 ਕਾਬੂ, ਓਧਰ ਕੈਨੇਡਾ ਦਾ ਜਾਲੀ ਵੀਜ਼ਾ ਦੇ ਕੇ 8 ਲੱਖ ਦੀ ਠੱਗੀ

ਹੈਰੋਇਨ ਅਤੇ ਅਫੀਮ ਸਮੇਤ 9 ਨੋਜਵਾਨ ਕਾਬੂ
ਗੁਰਦਾਸਪੁਰ 28 ਮਾਰਚ ( ਅਸ਼ਵਨੀ ) :– ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲਿਸ ਵੱਲੋਂ 32 ਗ੍ਰਾਮ ਹੈਰੋਇਨ ਅਤੇ 40 ਗ੍ਰਾਮ ਅਫ਼ੀਮ ਸਮੇਤ 9 ਨੋਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ ।
         ਸਬ ਇੰਸਪੈਕਟਰ ਰਵਿੰਦਰ  ਸਿੰਘ ਪੁਲਿਸ ਸਟੇਸ਼ਨ ਭੈਣੀ ਮੀਆਂ ਖਾ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨੇੜੇ ਸੀਨੀਅਰ ਸਕੈਂਡਰੀ ਸਕੂਲ ਜਾਗੋਵਾਲ ਬੇਟ ਤੋਂ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਕਸ਼ਮੀਰ ਸਿੰਘ , ਹਰਦੀਪ ਸਿੰਘ ਪੁੱਤਰ ਝਿਰਮਲ ਸਿੰਘ ਅਤੇ ਸਾਹਿਲਪ੍ਰੀਤ ਉਰਫ ਸ਼ਾਲੂ ਪੁੱਤਰ ਨਰਿੰਦਰ ਸਿੰਘ ਵਾਸੀਆਨ ਰੰਧਾਵਾ ਕਲੋਨੀ ਭੈਣੀ ਪਸਵਾਲ  ਨੂੰ ਸ਼ੱਕ ਪੈਣ ਉੱਪਰ ਕਿ ਇਹਨਾ ਪਾਸ ਨਸ਼ੀਲਾ ਪਦਾਰਥ ਹੋ ਸਕਦਾ ਹੈ ਮੋਟਰ-ਸਾਈਕਲ ਨੰਬਰ ਪੀ ਬੀ 06 ਏ ਵਾਈ 2082 ਸਮੇਤ ਕਾਬੂ ਕਰਕੇ ਪੁਲਿਸ ਸਟੇਸ਼ਨ ਭੈਣੀ ਮੀਆਂ ਖਾਂ ਵਿਖੇ ਸੁਚਿਤ ਕੀਤਾ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਕੁਲਵਿੰਦਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਉਕਤ ਪਾਸੋ ਬਰਾਮਦ ਕੀਤੇ ਮੋਮੀ ਲਿਫਾਫੇ ਵਿੱਚੋਂ 32 ਗ੍ਰਾਮ ਹੈਰੋਇਨ ਬਰਾਮਦ ਕੀਤੀ ।
               ਸਬ ਇੰਸਪੈਕਟਰ ਕੰਵਲਜੀਤ ਸਿੰਘ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਨੇ ਦਸਿਆਂ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਕਾਹਨੂੰਵਾਨ ਚੌਕ ਗੁਰਦਾਸਪੁਰ ਵਿੱਚ ਮੋਜੂਦ ਸੀ ਕਿ ਧਾਰੀਵਾਲ ਸਾਈਡ ਤੋਂ ਇਕ ਇਕ ਬੈਲੇਰੋ ਗੱਡੀ ਨੰਬਰ ਪੀ ਬੀ 02 ਡੀ ਸੀ 0278 ਆਈ ਜਿਸ ਨੂੰ ਸ਼ੱਕ ਪੈਣ ਉੱਪਰ ਰੋਕਿਆਂ ਗਿਆ ਇਸ ਵਿੱਚ ਸਾਜਨ ਪੁੱਤਰ ਬਿਟੂ , ਰਿਤਿਕ ਪੁੱਤਰ ਸੁਨੀਲ ਕੁਮਾਰ , ਪਿਉਸ਼ ਪੁੱਤਰ ਭੋਲਾ , ਪਿਆਂਸ਼ੂ ਪੁੱਤਰ ਸੁਨੀਲ ਕੁਮਾਰ ਵਾਸੀਆਨ ਅਮਿ੍ਤਸਰ , ਸਾਹਿਲ ਪੁੱਤਰ ਰਾਜ ਕੁਮਾਰ ਅਤੇ ਅੰਜੂ ਪੁੱਤਰ ਹਰਦੀਪ ਸਿੰਘ ਵਾਸੀਆਨ ਅਮਿ੍ਤਸਰ ਸਵਾਰ ਸਨ ਜਦੋਂ ਗੱਡੀ ਦੀ ਤਲਾਸ਼ੀ ਕੀਤੀ ਗਈ ਤਾਂ ਗੱਡੀ ਦੇ ਡੈਸ਼ ਬੋਰਡ ਵਿੱਚੋ 40 ਗ੍ਰਾਮ ਅਫ਼ੀਮ ਬਰਾਮਦ ਹੋਈ ।

ਕਨੈਡਾ ਦਾ ਜਾਲੀ ਵੀਜ਼ਾ ਦੇ ਕੇ 8 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਮਾਮਲਾ ਦਰਜ
ਗੁਰਦਾਸਪੁਰ 28 ਮਾਰਚ ( ਅਸ਼ਵਨੀ ) :- ਕਨੈਡਾ ਦਾ ਜਾਲੀ ਵੀਜ਼ਾ ਦੇ ਕੇ 8 ਲੱਖ ਦੀ ਠੱਗੀ ਮਾਰਨ ਦੇ ਦੋਸ਼ ਵਿੱਚ ਪੁਿਲਸ ਸਟੇਸ਼ਨ ਕਲਾਨੋਰ ਦੀ ਪੁਲਿਸ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ ।

ਇਕਬਾਲ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਖਹਿਰਾ ਕੋਟਲੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਉਸ ਦਾ ਵੀਜ਼ਾ ਐਪਲੀਕੇਸ਼ਨ ਕਨੇਡਾ ਅੰਬੈਸੀ ਵੱਲੋਂ ਰਿਫਿਊਜ ਹੋਣ ਤੋਂ ਬਾਅਦ ਕੰਵਲਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਸੈਦਪੁਰ ਹਾਰਨੀ ਵੱਲੋਂ ਉਸ ਦੇ ਘਰ ਆ ਕੇ ਉਸ ਪਾਸੋ 8 ਲੱਖ ਰੁਪਈਆ ਲੈਕੇ ਉਸ ਨੂੰ ਜਾਲੀ ਵੀਜ਼ਾ ਦੇ ਦਸਤਾਵੇਜ਼ ਦੇ ਦਿੱਤੇ ਇਸ ਤਰਾ ਕੰਵਲਜੀਤ ਸਿੰਘ ਨੇ ਉਸ ਨਾਲ ਠੱਗੀ ਮਾਰੀ ਹੈ । ਇਸ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਐਂਟੀ ਨਾਰਕੋਟਿਕ ਅਤੇ ਸਪੈਸ਼ਲ ਕਰਾਇਮ ਗੁਰਦਾਸਪੁਰ ਵੱਲੋਂ ਕਰਨ ਉਪਰੰਤ ਕੰਵਲਜੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਗਿਆ ।

Related posts

Leave a Reply