ਹੜ ਕਰਕੇ ਹੋਏ ਲੋਕਾਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਜਲਦ ਮੁਆਵਜਾ ਦੇਵੇ : ਐਡਵੋਕੇਟ ਰੋਹਿਤ ਜੋਸ਼ੀ / ਭੱਟੀ / ਡਡਵਾਲ

ਹੜ ਕਰਕੇ ਹੋਏ ਲੋਕਾਂ ਦੇ ਨੁਕਸਾਨ ਲਈ ਪੰਜਾਬ ਸਰਕਾਰ ਜਲਦ ਮੁਆਵਜਾ ਦੇਵੇ– ਭੱਟੀ/ ਡਡਵਾਲ

ਹੁਸ਼ਿਆਰਪੁਰ : ਪੰਜਾਬ ਕਾਂਗਰਸ ਦੇ ਨਿਰਦੇਸ਼ ਅਨੁਸਾਰ ਅੱਜ ਹੁਸ਼ਿਆਰਪੁਰ ਵਿਖੇ ਸ਼ਹਿਰੀ ਕਾਂਗਰਸ ਦੇ ਪ੍ਰਧਾਨ ਰਮੇਸ਼ ਡਡਵਾਲ ਅਤੇ ਦਿਹਾਤੀ ਕਾਂਗਰਸ ਦੇ ਪ੍ਰਧਾਨ ਬਲਵਿੰਦਰ ਭੱਟੀ ਦੀ ਅਗਵਾਈ ਹੇਠ ਮਾਨਯੋਗ ਤਹਿਸੀਲਦਾਰ ਰਜਿੰਦਰ ਸਿੰਘ ਨੂੰ ਮੈਮੋਰੰਡਮ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਹੜ ਦੀ ਮਾਰ ਹੇਠ ਪੰਜਾਬ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ .



ਉਨ੍ਹਾਂ ਦੇ ਮਕਾਨ ਅਤੇ ਜਮੀਨਾਂ ਬੁਰੀ ਤਰ੍ਹਾਂ ਨਾਲ ਬਰਬਾਦ ਹੋ ਗਾਈਆਂ ਹਨ, ਇਸ ਕਰਕੇ ਹੜ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਲੋਕਾਂ ਨੂੰ ਤੁਰੰਤ ਮੁਆਵਜ਼ੇ ਦੀ ਜਰੂਰਤ ਹੈ, ਇਸ ਕਰਕੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਜਲਦੀ ਪ੍ਰਭਾਵਿਤ ਲੋਕਾਂ ਲਈ ਮੁਆਵਾਜ਼ਾ ਜਾਰੀ ਕਰੇ !

ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੈਂਬਰ ਐਡਵੋਕੇਟ ਰੋਹਿਤ ਜੋਸ਼ੀ ਨੇ ਕਿਹਾ ਕਿ ਜਲਦੀ ਹੜ ਨਾਲ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦਾ ਐਲਾਨ ਕੀਤਾ ਜਾਵੇ! ਇਸ ਮੌਕੇ ਸੁਰਿੰਦਰ ਸਿੱਧੂ ਸਾਬਕਾ ਕੌਂਸਲਰ, ਗੁਰਮੀਤ ਸਿੱਧੂ ਕੌਂਸਲਰ, ਆਸ਼ਾ ਦੱਤਾ ਕੌਂਸਲਰ , ਰਜਨੀ ਡਡਵਾਲ ਕੌਂਸਲਰ, ਗੁਰਮੀਤ ਕਟੋਚ, ਬਿੰਦਰ ਸਰਵਾੜਾ, ਗੋਪਾਲ ਵਰਮਾ, ਦੀਪਾ ਪਿੱਪਲਾਂਵਾਲਾ, ਸੋਢੀ ਰਾਮ ਅਤੇ ਹੋਰ ਸਾਥੀ ਮੌਜੂਦ ਸਨ

Related posts

Leave a Reply