BUREAU ASHWANI :- ਹਰੇਕ ਆੜਤੀ ਆਪਣੇ ਫੋਨ ਤੇ ਈ.ਪੀ.ਐਮ.ਬੀ. ਐਪ ਡਾਊਨਲੋਡ ਕਰੇ -ਡੀ.ਐਮ.ਓ. ਪੁਹਾਲ

ਜ਼ਿਲਾ ਗੁਰਦਾਸਪੁਰ ਦੀਆਂ  ਮੰਡੀਆਂ ‘ਚ ਕਿਸਾਨਾਂ ਦੀ ਕਣਕ ਦਾ ਦਾਣਾ ਦਾਣਾ ਖ੍ਰੀਦ ਕਰਨ ਲਈ ਪ੍ਰਬੰਧ ਕੀਤੇ: ਡੀ.ਐਮ.ਓ. ਪੁਹਾਲ
ਗੁਰਦਾਸਪੁਰ, 15 ਅਪ੍ਰੈਲ ( ਅਸ਼ਵਨੀ ) :- ਅਗਲੇਰੇ ਦਿਨਾਂ ‘ਚ ਸ਼ੁਰੂ ਹੋ ਰਹੇ ਕਣਕ ਦੇ ਸੀਜਨ ਦੌਰਾਨ ਜ਼ਿਲ•ਾ ਗੁਰਦਾਸਪੁਰ ਦੀਆਂ ਸਾਰੀਆਂ ਮੰਡੀਆਂ ‘ਚ ਕਿਸਾਨਾਂ ਦੀ ਕਣਕ ਦਾ ਦਾਣਾ- ਦਾਣਾ ਖ੍ਰੀਦ ਕਰਨ ਲਈ ਸਰਕਾਰ/ਪੰਜਾਬ ਮੰਡੀ ਬੋਰਡ ਦੀਆਂ ਹਦਾਇਤਾਂ ‘ਤੇ ਜ਼ਿਲ•ਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਪੂਰੇ ਪ੍ਰਬੰਧ ਕੀਤੇ ਗਏ ਹਨ। ਇਸ ਸਬੰਧੀ ਜ਼ਿਲ•ਾ ਮੰਡੀ ਅਫਸਰ ਸ੍ਰੀ. ਨਿਰਮਲ ਸਿੰਘ ਪੁਹਾਲ ਨੇ ਦੱਸਿਆ ਕਿ ਜ਼ਿਲ•ੇ ਭਰ ਦੀਆਂ 89 ਮੰਡੀਆਂ ‘ਚ ਵੱਖ ਵੱਖ ਖ੍ਰੀਦ ਏਜੰਸੀਆਂ ਐਫ਼.ਸੀ.ਆਈ., ਪਨਗਰੇਨ, ਪਨਸਪ, ਮਾਰਕਫੈੱਡ, ਵੇਅਰਹਾਊਸ ਵਲੋਂ ਕਣਕ ਦੀ ਖ੍ਰੀਦ ਕੀਤੀ ਜਾਵੇਗੀ। ਜਿਸ ਲਈ ਵਿਭਾਗ ਵਲੋਂ ਮੰਡੀਆਂ ‘ਚ ਖ੍ਰੀਦ ਏਜੰਸੀਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਉਨ•ਾਂ ਕਿਹਾ ਕਿ ਕੋਰੋਨਾਂ ਮਹਾਂਮਾਰੀ ਦੇ ਚੱਲਦਿਆਂ ਕਰਫ਼ਿਊ ਦੌਰਾਨ ਸਰਕਾਰ ਦੀਆਂ ਹਦਾਇਤਾਂ ਤਹਿਤ ਵੱਖਰੇ ਪ੍ਰਬੰਧ ਕੀਤੇ ਗਏ ਹਨ। ਜਿਸ ਤਹਿਤ ਆੜ•ਤੀਆਂ ਨੂੰ ਪਾਸ ਜਾਰੀ ਕੀਤੇ ਜਾਣਗੇ ਅਤੇ ਬਾਅਦ ‘ਚ ਸਬੰਧਤ ਜਿੰਮੀਵਾਰ ਸਮੇਂ ਅਨੁਸਾਰ ਮੰਡੀ ‘ਚ ਜਿਨਸ ਵੇਚਣ ਆਉਣਗੇ। ਸ੍ਰੀ. ਪੁਹਾਲ ਨੇ ਦੱਸਿਆ ਕਿ ਮਾਰਕਿਟ ਕਮੇਟੀ ਦਫਤਰ ਵਲੋਂ ਪਾਸ ਜਾਰੀ ਕਰਨ ਉਪਰੰਤ ਆੜ•ਤੀਆਂ ਨੂੰ ਈ.ਪੀ.ਐਮ.ਬੀ. ਐਪਲੀਕੇਸ਼ਨ ਡਾਊਨਲੋਡ ਕਰਕੇ ਉਸ ਰਾਹੀਂ ਜਿੰਮੀਦਾਰ ਦਾ ਨਾਂ ਦਰਜ ਕਰਨਾ ਪਵੇਗਾ। ਸ੍ਰੀ. ਪੁਹਾਲ ਨੇ ਦੱਸਿਆ ਕਿ ਸਾਰੇ ਆੜ•ਤੀ ਮਾਰਕਿਟ ਕਮੇਟੀਆਂ ‘ਚ ਆਪਣੇ ਸਮੇਤ ਤੋਲਿਆਂ, ਮੁਨੀਮ ਅਤੇ ਲੇਬਰ ਦੇ ਕਰਫ਼ਿਊ ਪਾਸ ਪ੍ਰਾਪਤ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਕੋਈ ਵੀ ਆੜਤੀ ਆਪਣੇ ਕੋਲ ਬੀਮਾਰ ਨੂੰ ਨਾਂ ਰੱਖੇ ਅਤੇ ਜੇਕਰ ਕੋਈ ਅਜਿਹਾ ਮਾਮਲਾ  ਸਾਹਮਣੇ ਆਉਂਦਾ ਹੈ ਤਾਂ ਤੁਰੰਤ ਸਿਹਤ ਵਿਭਾਗ ਨਾਲ ਤਾਲਮੇਲ ਕੀਤਾ ਜਾਵੇ। ਸ੍ਰੀ ਪੁਹਾਲ ਨੇ ਕਿਹਾ ਕਿ ਮੰਡੀਆਂ ‘ਚ ਜਿਨਸ ਲਗਾਉਣ ਲਈ ਨਿਸ਼ਾਨੀਆਂ ਲਗਾਈਆਂ ਗਈਆਂ ਹਨ ਅਤੇ ਹਰੇਕ ਆੜ•ਤੀ ਆਪਣੇ ਜਿੰਮੀਦਾਰ ਦੀ ਜਿਨਸ ਖਾਨਿਆਂ ‘ਚ ਲਗਵਾਈ ਜਾਵੇਗੀ।
ਸ੍ਰੀ. ਪੁਹਾਲ ਨੇ ਦੱਸਿਆ ਕਿ ਜ਼ਿਲ•ੇ ਭਰ ਦੀਆਂ ਮੰਡੀਆਂ ਨੂੰ ਸੈਨੇਟਾਈਜ਼ ਵੀ ਕੀਤਾ ਗਿਆ ਹੈ। ਉਨ•ਾਂ ਕਿਹਾ ਕਿ ਸਰਕਾਰ ਵਲੋਂ ਜਿੰਮੀਦਾਰਾਂ ਦੀ ਜਿਨਸ ਦੀ ਖ੍ਰੀਦ ਦੇ ਪੁੱਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਪੰਜਾਬ ਮੰਡੀ ਬੋਰਡ ਕਿਸਾਨਾਂ ਦੀ ਜਿਨਸ ਖ੍ਰੀਦ ਲਈ ਪੂਰੀ ਤਰ•ਾਂ ਸੰਜੀਦਾ ਹੈ। ਸ੍ਰੀ. ਪੁਹਾਲ ਨੇ ਦੱਸਿਆ ਕਿ ਜ਼ਿਲ•ੇ ਭਰ ਦੀਆਂ ਮੰਡੀਆਂ ‘ਚ ਆੜ•ਤੀਆਂ, ਜਿੰਮੀਦਾਰਾਂ ਅਤੇ ਲੇਬਰ ਦੀਆਂ ਸਮੱਸਿਆਵਾਂ ਤੇ ਮੁਸ਼ਕਲਾਂ ਵਾਚਣ ਲਈ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸਫਾਕ ਵਲੋਂ ਵੀ ਵੀਡੀਓ ਕਾਨਫਰੰਸ ਰਾਹੀਂ ਸੰਪਰਕ ਕੀਤਾ ਜਾ ਰਿਹਾ ਹੈ। ਸ੍ਰੀ. ਪੁਹਾਲ ਨੇ ਕਿਹਾ ਕਿ ਜ਼ਿਲ•ੇ ਭਰ ਦੀਆਂ ਮੰਡੀਆਂ ‘ਚ ਕਿਸੇ ਵੀ ਸਮੱਸਿਆ ਲਈ ਪ੍ਰਸ਼ਾਸ਼ਨ ਵਲੋਂ ਜਾਰੀ ਸਹਾਇਤਾ ਨੰਬਰਾਂ ‘ਤੇ ਰਾਬਤਾ ਕੀਤਾ ਜਾ ਸਕਦਾ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply