ਐਸ ਡੀ ਐਮ-1 ਦਫਤਰ ਅੰਮ੍ਰਿਤਸਰ ਦੇ ਮੁਲਾਜ਼ਮਾਂ ਨੇ ਜੇਬ ਵਿਚੋਂ ਪੈਸੇ ਖਰਚ ਬਿਰਧ ਆਸ਼ਰਮ ਨੂੰ ਭੇਜੀਆਂ ਜ਼ਰੂਰੀ ਵਸਤਾਂ

CANADIAN DOABA TIMES
ਅੰਮ੍ਰਿਤਸਰ, 15 ਅਪ੍ਰੈਲ
ਕਰਫਿਊ ਦੇ ਦਿਨਾਂ ਦੌਰਾਨ ਜਿੱਥੇ ਸਰਕਾਰ ਅਤੇ ਗੈਰ ਸਰਕਾਰੀ ਜਥੇਬੰਦੀਆਂ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੰਮ ਕਰ ਰਹੀਆਂ ਹਨ, ਉਥੇ ਕਈ ਵਿਭਾਗਾਂ ਦੇ ਕਰਮਚਾਰੀ ਜਿੱਥੇ ਇੰਨਾਂ ਲੋਕਾਂ ਲਈ ਦਿਨ-ਰਾਤ ਇਕ ਕਰਕੇ ਕੰਮ ਕਰ ਰਹੇ ਹਨ, ਉਥੇ ਲੋੜ ਵੇਲੇ ਆਪਣੀ ਜੇਬ ਵਿਚੋਂ ਪੈਸੇ ਖਰਚ ਕਰਨ ਤੋਂ ਵੀ ਪਿੱਛੇ ਨਹੀਂ ਹਟਦੇ। ਐਸ ਡੀ ਐਮ ਅੰਮ੍ਰਿਤਸਰ ਇਕ ਸ੍ਰੀ ਵਿਕਾਸ ਹੀਰਾ ਨੇ ਦੱਸਿਆ ਕਿ ਬੀਤੇ ਦਿਨ ਜ਼ਿਲਾ ਕਾਨੂੰਨੀ ਸੇਵਾਵਾਂ ਨੇ ਸਾਡੇ ਧਿਆਨ ਵਿਚ ਦੋ ਬਿਰਧ ਘਰਾਂ ਦੀਆਂ ਲੋੜਾਂ ਲਿਆਂਦੀਆਂ। ਇੰਨਾਂ ਵਿਚ ਬਜ਼ੁਰਗਾਂ ਲਈ ਦਵਾਈਆਂ ਤੋਂ ਇਲਾਵਾ ਸਾਬੁਣ, ਸੈਨੇਟਾਈਜ਼ਰ, ਸੁੱਕਾ ਦੁੱਧ, ਦਾਲਾਂ, ਘਿਉ, ਡਿਟੋਲ, ਸਫਾਈ ਕਰਨ ਲਈ ਜ਼ਰੂਰੀ ਸਾਜੋ-ਸਮਾਨ ਦੀ ਲੋੜ ਦੱਸੀ ਗਈ। ਉਨਾਂ ਦੱਸਿਆ ਕਿ ਸਾਡੇ ਦਫਤਰ ਦੇ ਕਰਮਚਾਰੀਆਂ ਨੇ ਦਵਾਈ ਲਈ ਰੈਡ ਕਰਾਸ ਅੰਮ੍ਰਿਤਸਰ ਤੋਂ ਪ੍ਰਬੰਧ ਕਰਵਾਇਆ ਅਤੇ ਬਾਕੀ ਸਮਾਨ ਲਈ ਦਫਤਰ ਦੇ ਕਰਮਚਾਰੀ ਸ੍ਰੀ ਫੂਲ ਰਾਜ, ਗਗਨਦੀਪ, ਵਿਜੈਪਾਲ, ਰੀਤਿਕਾ, ਅਮਨਦੀਪ ਅਤੇ ਮੋਹਨ ਨੇ ਆਪਣੇ ਕੋਲੋਂ ਇਕੱਠੇ ਕੀਤੇ ਅਤੇ ਬਜ਼ੁਰਗਾਂ ਦੀ ਲੋੜ ਅਨੁਸਾਰ ਗੁਰੂ ਰਾਮ ਦਾਸ ਓਲਡ ਏਜ਼ ਤੇ ਭਾਈ ਘਨਈਆ ਓਲਡ ਏਜ਼ ਹੋਮ ਵਿਚ ਸਾਰਾ ਸਮਾਨ ਪੁੱਜਦਾ ਕੀਤਾ। ਉਨਾਂ ਦੱਸਿਆ ਕਿ ਕਰਮਚਾਰੀਆਂ ਨੇ ਬਜ਼ੁਰਗਾਂ ਨੂੰ ਆਪਣਾ ਫੋਨ ਨੰਬਰ ਦੇ ਕੇ ਇਹ ਵੀ ਕਿਹਾ ਕਿ ਜਦ ਤੱਕ ਇਹ ਕਰਫਿਊ ਲੱਗਾ ਹੈ, ਤੁਸੀਂ ਸਾਨੂੰ ਇਸੇ ਨੰਬਰ ਉਤੇ ਫੋਨ ਕਰਕੇ ਆਪਣੀ ਲੋੜ ਨੋਟ ਕਰਵਾ ਦਿਆ ਕਰੋ ਅਸੀਂ ਇਹ ਸਮਾਨ ਤੁਹਾਡੇ ਤੱਕ ਪੁੱਜਦਾ ਕਰ ਦਿਆਂਗੇ। ਸ੍ਰੀ ਵਿਕਾਸ ਹੀਰਾ ਨੇ ਸਟਾਫ ਵੱਲੋਂ ਕੀਤੇ ਇਸ ਉਦਮ ਲਈ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਨਾਲ ਕੇਵਲ ਮੈਨੂੰ ਹੀ ਨਹੀਂ, ਦਫਤਰ ਦੇ ਹੋਰ ਕਰਮਚਾਰੀਆਂ ਨੂੰ ਵੀ ਲੋੜਵੰਦ ਲਈ ਤਨ, ਮਨ ਤੇ ਧਨ ਨਾਲ ਕੰਮ ਕਰਨ ਦਾ ਬਲ ਮਿਲਿਆ ਹੈ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply