BUREAU RAJINDER RAJAN :: ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਘਰਾਂ ਅੰਦਰ ਹੀ ਰਹੋਂ- ਸੁਨੀਲ ਦੱਤ ਮੇਨੇਜਰ ਪੰਜਾਬ ਨੇਸਨਲ ਬੈਂਕ


CANADIAN DOABA TIMES
ਬੈਂਕਾਂ ਦੇ ਬਾਹਰ ਸੋਸਲ ਡਿਸਟੈਂਸ ਦਾ ਰੱਖਿਆ ਜਾ ਰਿਹਾ ਹੈ ਪੂਰਾ ਧਿਆਨ
ਕਰੋਨਾ ਵਾਈਰਸ ਤੋਂ ਬਚਾਅ ਲਈ ਜਰੂਰੀ ਕੀਤਾ ਜਾਵੇ ਮਾਸਕ ਦਾ ਪ੍ਰਯੋਗ

ਪਠਾਨਕੋਟ, 15 ਅਪ੍ਰੈਲ (RAJINDER RAJAN BUREAU CHIEF ) ਜਿਲ•ਾ ਪਠਾਨਕੋਟ ਵਿੱਚ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਦੇ ਆਦੇਸਾਂ ਅਨੁਸਾਰ ਕਰਫਿਓ ਲਗਾਇਆ ਗਿਆ ਹੈ ਅਤੇ ਇਸ ਕਰਫਿਓ ਦੋਰਾਨ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਘਰਾਂ ਅੰਦਰ ਹੀ ਰਹੋਂ ਤੱਦ ਹੀ ਸਾਰਿਆਂ ਦੀ ਸਿਹਤ ਤੰਦਰੁਸਤ ਰਹਿ ਸਕਦੀ ਹੈ। ਇਹ ਪ੍ਰਗਟਾਵਾ ਸ੍ਰੀ ਸੁਨੀਲ ਦੱਤ ਮੇਨੇਜਰ ਲੀਡ ਬੈਂਕ, ਪੰਜਾਬ ਨੇਸਨਲ ਬੈਂਕ ਪਠਾਨਕੋਟ ਨੇ ਕੀਤਾ।
ਜਾਣਕਾਰੀ ਦਿੰਦਿਆਂ ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਚਲ ਰਹੀਆਂ ਵੱਖ ਵੱਖ ਬੈਂਕਾਂ ਦੀਆਂ ਬ੍ਰਾਂਚਾਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਬੈਂਕ ਵਿੱਚ ਆਉਂਣ ਵਾਲੇ ਲੋਕਾਂ ਦੀਆਂ ਸੁਵਿਧਾਵਾਂ ਅਤੇ ਸਾਵਧਾਨੀਆਂ ਦਾ ਵਿਸ਼ੇਸ ਧਿਆਨ ਰੱਖਿਆ ਜਾਵੇ। ਉਨ•ਾਂ ਦੱਸਿਆ ਕਿ ਇਸ ਸਮੇਂ ਵੀ ਜਿਲ•ਾ ਪਠਾਨਕੋਟ ਵਿੱਚ ਜਿੰਨੇ ਵੀ ਬੈਂਕ ਹਨ ਉਨ•ਾਂ ਬੈਂਕਾਂ ਦੇ ਬਾਹਰ ਜਮੀਨ ਤੇ ਰੰਗਦਾਰ ਗੋਲੇ ਲਗਾਏ ਗਏ ਹਨ ਤਾਂ ਜੋ ਲੋਕ ਇਨ•ਾਂ ਗੋਲਿਆਂ ਅੰਦਰ ਖੜ•ੇ ਹੋ ਕੇ ਸੋਸਲ ਡਿਸਟ੍ਰੈਂਸ ਬਰਕਰਾਰ ਰੱਖਿਆ ਜਾ ਸਕੇ। ਉਨ•ਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਰੱਖਿਆ ਜਾ ਰਿਹਾ ਹੈ ਕਿ ਕਿਸੇ ਵੀ ਬੈਂਕ ਉਪਭੋਗਤਾ ਨੂੰ ਜਿਆਦਾ ਇੰਤਜਾਰ ਨਾ ਕਰਨਾ ਪਵੇ। ਉਨ•ਾਂ ਲੋਕਾਂ ਅੱਗੇ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਈਰਸ ਤੇ ਮਾੜੇ ਪ੍ਰਭਾਵਾਂ ਤੋਂ ਬਚਾਅ ਲਈ ਬੈਂਕ ਵਿੱਚ ਆਉਂਦੇ ਸਮੇਂ ਮਾਸਕ ਜਰੂਰ ਪਾਉਂਣ ਅਤੇ ਸੋਸਲ ਡਿਸਟੈਂਸ ਦਾ ਧਿਆਨ ਰੱਖਿਆ ਜਾਵੇ
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply