YOGESH GUPTA
STAFF REPORTER
HOSHIARPUR
ਕਰਫਿਊ ਦੌਰਾਨ ਕੋਰੋਨਾਂ ਪ੍ਰਬੰਧਾਂ ਬਾਰੇ ਗਿਲਜੀਆਂ ਵਲੋਂ ਗੜ੍ਹਦੀਵਾਲਾ ‘ਚ ਸਿਵਲ ਤੇ
ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਗੜ੍ਹਦੀਵਾਲਾ
GARHDIWALA : ਹਲਕਾ ਵਿਧਾਇਕ ਉੜਮੁੜ ਟਾਂਡਾ ਸਰਦਾਰ ਸੰਗਤ ਸਿੰਘ ਗਿਲਜੀਆਂ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੇ ਮੱਦੇਨਜ਼ਰ ਕੀਤੇ ਗਏ ਪ੍ਰਬੰਧਾਂ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਅੱਜ ਗੜ੍ਹਦੀਵਾਲਾ ਨਗਰ ਕੌਸਲ ਵਿਖੇ ਸਿਵਲ ਤੇ ਪੁਲਿਸ ਪ੍ਰਸਾਸ਼ਨ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨਿਰਮਲ ਸਿੰਘ, ਐਸ.ਐਚ.ਓ ਗੜ੍ਹਦੀਵਾਲਾ ਸਬ-ਇੰਸਪੈਕਟਰ ਗਗਨਦੀਪ ਸਿੰਘ ਸੇਖੋ, ਕਾਰਜ਼ ਸਾਧਕ ਅਫਸਰ ਗੜ੍ਹਦੀਵਾਲਾ ਸਿਮਰਨ ਸਿੰਘ ਢੀਂਡਸਾ, ਸਬ ਇੰਸਪੈਕਟਰ ਪਰਵਿੰਦਰ ਸਿੰਘ ਧੂਤ ਆਦਿ ਪ੍ਰਸਾਸ਼ਨਿਕ ਅਧਿਕਾਰੀ ਅਤੇ ਵਲੰਟਰੀਅਜ਼ ਤੇ ਸ਼ਹਿਰ ਦੇ ਕਾਂਗਰਸੀ ਆਗੂ ਹਾਜ਼ਰ ਸਨ।
ਇਸ ਮੌਕੇ
ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਿਹਾ
ਆਮ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਪੰਜਾਬ ਸਰਕਾਰ ਵਲੋਂ ਲਗਾਏ ਕਰਫਿਊ ਦੌਰਾਨ ਕੋਈ ਵੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਆਖਿਆ ਕਿ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਮੱਦਦ ਲਈ ਵੱਖ-ਵੱਖ ਪਿੰਡਾਂ ਤੇ ਸ਼ਹਿਰੀ ਵਾਰਡਾਂ ਲਈ ਲਗਾਏ ਵਲੰਟਰੀਅਜ਼ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਭਾਉਣ ਅਤੇ ਉਹ ਘਰ-ਘਰ ਜਾ ਕੇ ਗਰੀਬ ਤੇ ਲੋੜਵੰਦ ਪਰਿਵਾਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਰਾਸ਼ਨ ਤੇ ਹੋਰ ਲੋੜੀਦੀਆ ਸਹੂਲਤਾਂ ਮਹੁੱਈਆ ਕਰਵਾਉਣ ਤਾਂ ਜੋ ਆਮ ਲੋੜਵੰਦ ਲੋਕਾਂ ਨੂੰ ਰਾਹਤ ਮਿੱਲ ਸਕੇ। ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕਿਹਾ ਕਿ ਕਣਕ ਦੀ ਵਾਢੀ ਸ਼ੁਰੂ ਚੁੱਕੀ ਹੈ, ਜਿਸਦੇ ਮੱਦੇਨਜ਼ਰ ਕਿਸਾਨਾਂ ਨੂੰ ਆਪਣੇ ਟਰੈਕਟਰ ਤੇ ਮਸ਼ੀਨਾਂ ਠੀਕ ਕਰਵਾਉਣ ਲਈ ਸ਼ਹਿਰ ਨੂੰ ਆਉਣ ਜਾਣ ਸਮੇਂ ਕਿਸੇ ਵੀ ਤਰ੍ਹਾ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ। ਵਿਧਾਇਕ ਗਿਲਜੀਆਂ ਨੇ ਕਿਹਾ ਕਿ ਮੰਡੀਆਂ ਵਿੱਚ ਕਣਕ ਦੇ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸੇ ਵੀ ਕਿਸਾਨ ਨੂੰ ਮੰਡੀਆਂ ਵਿੱਚ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇਗੀ। ਮੰਡੀਆਂ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਮਾਸਕ ਤੇ ਸੈਨੀਟੇਜ਼ਰ ਮੁਹੱਈਆ ਕਰਾਉਣਾ ਮੰਡੀ ਅਧਿਕਾਰੀਆਂ ਤੇ ਆੜਤੀਆਂ ਦੀ ਜਿੰਮੇਵਾਰੀ ਹੈ, ਜਿਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇ।
ਉਨ੍ਹਾਂ ਪੁਲਿਸ ਪ੍ਰਸਾਸ਼ਨ ਨੂੰ ਹਦਾਇਤ ਕੀਤੀ ਕਿ ਨਸ਼ੇ ਦੇ ਤਸਕਰਾਂ ਨੂੰ ਚਾਹੇ ਸਰਾਬ ਦਾ ਧੰਦਾ ਕਰਦੇ ਜਾਂ ਚਿੱਟੇ ਧੰਦਾ ਕਰਦੇ ਹੋਣ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਾ ਜਾਵੇ। ਵਿਧਾਇਕ ਗਿਲਜੀਆਂ ਨੇ ਕਿਹਾ ਕਿ ਅਨਾਜ਼ ਜਾਂ ਰਾਸ਼ਨ ਦੀ ਵੰਡ ਸਮੇਂ ਲੋੜਵੰਦਾਂ ਦੀਆਂ ਫੋਟੋਆਂ ਖਿੱਚ ਕੇ ਅਖਬਾਰ ਵਿੱਚ ਜਾਂ ਸ਼ੋਸਲ ਮੀਡੀਆ ‘ਤੇ ਪਾਉਣ ਦੀ ਪਾਬੰਦੀ ਲਗਾਈ ਹੈ ਅਤੇ ਉਹ ਸਮਾਜ ਸੇਵੀਆਂ ਨੂੰ ਅਪੀਲ ਕਰਦੇ ਹਨ ਕਿ ਅਜਿਹਾ ਕਰਨ ਤੋਂ ਗੁਰੇਜ ਕੀਤਾ ਜਾਵੇ। ਜੇਕਰ ਕਿੱਧਰੇ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਸਖਤੀ ਵਰਤੀ ਜਾਵੇਗੀ। ਇਸ ਮੌਕੇ ਪ੍ਰਦੇਸ਼ ਕਾਂਗਰਸ ਮੈਂਬਰ ਜੋਗਿੰਦਰ ਸਿੰਘ ਗਿਲਜੀਆਂ, ਐਡਵੋਕੇਟ ਦਲਜੀਤ ਸਿੰਘ ਸੇਠੀ, ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਮਹਿਲਾ ਵਿੰਗ ਪ੍ਰਧਾਨ ਸਰੋਜ਼ ਮਨਹਾਸ, ਪ੍ਰਵੀਨ ਲਤਾ, ਸੁਦੇਸ਼ ਕੁਮਾਰ ਟੋਨੀ, ਐਡਵੋਕੇਟ ਸੰਦੀਪ ਜੈਨ, ਡਾ. ਸੁਖਦੇਵ ਸ਼ਰਮਾ, ਹਰਮੇਸ਼ ਸੇਠ, ਸੂਬੇਦਾਰ ਰੇਸ਼ਮ ਸਿੰਘ, ਕੈਪਟਨ ਮਨਜੀਤ ਸਿੰਘ, ਯੂਥ ਆਗੂ ਅਰਮਿੰਦਰ ਸਿੰਘ, ਪਰਮਵੀਰ ਸਿੰਘ, ਸੁੱਚਾ ਸਿੰਘ, ਵਿੰਦਰਪਾਲ ਬਿੱਲਾ, ਧਰਮਿੰਦਰ ਕਲਿਆਣ, ਕੌਂਸਲਰ ਅਸ਼ੋਕ ਕੁਮਾਰ, ਬੀਬੀ ਨਰਿੰਦਰ ਕੌਰ ਨਾਮਧਾਰੀ, ਸੁਭਾਸ਼ ਬਾਸੀ, ਚੰਨਣ ਸਿੰਘ ਬੂਟੀ, ਕੁਲਵੰਤ ਤਾਲਬ, ਪ੍ਰਿੰਸੀਪਲ ਕਰਨੈਲ ਸਿੰਘ ਕਲਸੀ, ਸੁੱਚਾ ਸਿੰਘ, ਨਰੇਸ਼ ਮਾਰਕੰਡਾ ਆਦਿ ਹਾਜ਼ਰ ਸਨ।
CONTACT FOR NEWS
Yogesh Gupta
STAFF Reporter
Maharaj traders
9888206804
Garhdiwala hsp.
yogeshgupta19@yahoo.com

EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements