BUREAU RAJINDER RAJAN ::-ਘਰ ਬੈਠੇ ਹੀ ਕਰਿਆਨਾ ਅਤੇ ਦਵਾਈਆਂ ਮੰਗਵਾਉਂਣ ਲਈ ਪ੍ਰਸਾਸਨ ਵੱਲੋਂ ਫਿਰ ਤੋਂ ਕੀਤੀਆਂ ਨਵੀਆਂ ਲਿਸਟਾਂ ਜਾਰੀ

RAJINDER RAJAN  BUREAU CHIEF
PATHANKOT
CANADIAN DOABA TIMES


 ਜਿਲ•ਾ ਪ੍ਰਸਾਸਨ ਨੇ ਕਰਫਿਓ ਨੂੰ ਪੂਰੀ ਤਰ•ਾਂ ਨਾਲ ਲਾਗੂ ਕਰਨ ਲਈ ਲੋਕਾਂ ਨੂੰ ਕਰਫਿਓ ਦੀ ਉਲੰਘਣਾ ਨਾ ਕਰਨ ਦੀ ਕੀਤੀ ਹਦਾਇਤ
ਪਠਾਨਕੋਟ 16 ਅਪ੍ਰੈਲ : ਜਿਲ•ਾ ਪਠਾਨਕੋਟ ਵਿੱਚ 16 ਅਪ੍ਰੈਲ ਸਵੇਰ ਤੱਕ 24 ਕਰੋਨਾ ਪਾਜੀਟਿਵ ਦੇ ਕੇਸ ਆ ਚੁੱਕੇ  ਹਨ ਅਤੇ ਜਿਲ•ਾ ਪ੍ਰਸਾਸਨ ਵੱਲੋਂ ਜਿਲ•ਾ ਪਠਾਨਕੋਟ ਦੇ ਨਿਵਾਸੀਆਂ ਨੂੰ ਇੱਕ ਹੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰ•ਾਂ ਅੰਦਰ ਰਹੋਂ ਅਤੇ ਬਾਹਰ ਨਾ ਨਿਕਲੋਂ ਸਰਕਾਰ ਵੱਲੋਂ ਲਾਗਏ ਗਏ ਕਰਫਿਓ ਦੀ ਪਾਲਣਾ ਕਰੋਂ ਤੱਕ ਹੀ ਅਸੀਂ ਇਸ ਬੀਮਾਰੀ ਤੋਂ ਬਚ ਸਕਦੇ ਹਾਂ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਜਿਕਰਯੋਗ ਹੈ ਕਿ ਜਦੋਂ ਤੋਂ ਕਰਫਿਓ ਲਗਾਇਆ ਗਿਆ ਸੀ ਉਸ ਸਮੇਂ ਤੋਂ ਹੀ ਲੋਕਾਂ ਦੀ ਸੁਵਿਧਾ ਲਈ ਕਰਿਆਨਾ ਅਤੇ ਦਵਾਈਆਂ ਦੀ ਸੁਵਿਧਾਵਾਂ ਦਿੱਤੀਆਂ ਗਈਆਂ ਸਨ ਪਰ 13 ਅਪ੍ਰੈਲ ਨੂੰ ਜਿਲ•ਾ ਪ੍ਰਸਾਸਨ ਵੱਲੋਂ ਸਾਰੇ ਮੈਨੁਅਲ ਪਾਸ ਰੱਦ ਕਰ ਦਿੱਤੇ ਗਏ ਸਨ ਅਤੇ ਡੋਰ ਟੂ ਡੋਰ ਕਰਿਆਨਾ ਅਤੇ ਦਵਾਈਆਂ ਦੀ ਸਪਲਾਈ ਲਈ ਫਿਰ ਤੋਂ ਦੁਕਾਨਦਾਰਾਂ ਨੂੰ ਈ ਪਾਸ ਜਾਰੀ ਕੀਤੇ ਗਏ ਸਨ। ਇਨ•ਾਂ ਦੁਕਾਨਾਂ ਵਿੱਚ ਹੋਰ ਵਾਧਾ ਕਰਦਿਆਂ ਹੋਇਆ ਜਿਲ•ਾ ਪ੍ਰਸਾਸਨ ਵੱਲੋਂ ਅੱਜ 16 ਅਪ੍ਰੈਲ ਨੂੰ ਹੋਰ ਕਰਿਆਨਾ ਅਤੇ ਦਵਾਈਆਂ ਦੀਆਂ ਦੁਕਾਨਾਂ ਦੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਹਨ।
ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ•ਾ ਪ੍ਰਸਾਸਨ ਨੇ ਕਰਿਆਨਾਂ ਅਤੇ ਦਵਾਈਆਂ ਦੀਆਂ ਨਿਰਧਾਰਤ ਦੁਕਾਨਾਂ ਨੂੰ ਹੀ ਈ ਪਾਸ ਦਿੱਤੇ ਹਨ ਜੋ ਦਵਾਈਆਂ ਅਤੇ ਰਾਸ਼ਨ ਦਾ ਆਡਰ ਆਉਂਣ ਤੇ ਘਰ ਵਿੱਚ ਹੀ ਪਹੁੰਚਾਉਂਣਗੇ। ਉਨ•ਾਂ ਦੱਸਿਆ ਕਿ ਜਿਲ•ਾ ਪ੍ਰਸਾਸਨ ਵੱਲੋਂ ਪਠਾਨਕੋਟ ਵਿੱਚ ਦਵਾਈਆਂ ਦੀ ਸਪਲਾਈ ਲਈ 11 ਮੈਡੀਕਲ ਸਟੋਰ ਨੂੰ ਵਧਾ ਕੇ 46 ਮੈਡੀਕਲ ਸਟੋਰ ਦੀ ਸੁਵਿਧਾ ਦਿੱਤੀ ਗਈ ਹੈ। ਜਿਨ•ਾਂ ਵੱਲੋਂ ਹਰੇਕ ਮੈਡੀਕਲ ਸਟੋਰ ਜਿਨ•ਾਂ ਤੇ 3 ਤੋਂ 5 ਵਲੰਟੀਅਰ ਅਟੈਚ ਕੀਤੇ ਗਏ ਹਨ ਜੋ ਲੋਕਾਂ ਨੂੰ ਘਰ•ਾਂ ਵਿੱਚ ਦਵਾਈਆਂ ਦੀਆਂ ਸਪਲਾਈਜ ਦੇਣਗੇ, ਸੁਜਾਨਪੁਰ ਵਿੱਚ 2 ਮੈਡੀਕਲ ਸਟੋਰਾਂ ਤੋਂ ਵਧਾ ਕੇ 4 ਮੈਡੀਕਲ ਸਟੋਰ ਨਿਰਧਾਰਤ ਕੀਤੇ ਗਏ ਹਨ ਦੁਕਾਨਦਾਰਾਂ ਵੱਲੋਂ ਭਰੋਸਾ ਦਵਾਇਆ ਗਿਆ ਹੈ ਕਿ ਉਨ•ਾਂ ਦੇ ਮੈਡੀਕਲ ਸਟੋਰ ਤੋਂ ਹਰੇਕ ਵਿਅਕਤੀ ਨੂੰ ਦਵਾਈਆਂ ਘਰ ਹੀ ਪਹੁੰਚਾਈਆਂ ਜਾਣਗੀਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲੋਕਾਂ ਨੂੰ ਰਾਸਨ ਦੀ ਸੂਵਿਧਾ ਦੇਣ ਦੇ ਲਈ ਪਠਾਨਕੋਟ ਵਿੱਚ 25 ਕਰਿਆਨਾ ਦੀਆਂ ਦੁਕਾਨਾਂ  ਤੋਂ ਵਧਾ ਕੇ 52 ਕਰਿਆਨਾ ਦੀਆਂ ਦੁਕਾਨਾਂ ਦੀ ਸੰਖਿਆ ਕੀਤੀ , ਸੁਜਾਨਪੁਰ ਵਿੱਚ 9 ਕਰਿਆਨਾਂ ਦੀਆਂ ਦੁਕਾਨਾਂ ਤੋਂ ਵਧਾ ਕੇ 10 ਦੁਕਾਨਾਂ ਨਿਰਧਾਰਤ ਕੀਤੀਆਂ ਗਈਆ ਹਨ ਹਰੇਕ ਦੁਕਾਨ ਨਾਲ 3 ਤੋਂ 7 ਤੱਕ ਵਲੰਟੀਅਰ ਨਿਰਧਾਰਤ ਕੀਤੇ ਗਏ ਹਨ ਜੋ ਫੋਨ ਤੇ ਆਡਰ ਆਉਂਣ ਤੇ ਕਰਿਆਨਾ ਫੋਨ ਕਰਨ ਵਾਲੇ ਦੇ ਘਰ ਪਹੁਚਾਉਂਣਗੇ। ਉਨ•ਾਂ ਦੱਸਿਆ ਕਿ ਪਠਾਨਕੋਟ ਵਿੱਚ ਬਿਗ ਬਾਜਾਰ, ਈਜੀ ਡੇ ਅਤੇ ਵਿਸਾਲ ਮੇਗਾ ਮਾਰਟ ਨੂੰ ਵੀ ਸਾਮਲ ਕੀਤਾ ਗਿਆ ਹੈ । ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਨਰੋਟ ਜੈਮਲ ਸਿੰਘ ਬਲਾਕ ਵਿੱਚ 5 ਇੰਚਾਰਜ ਵਲੰਟੀਅਰ ਲਗਾਏ ਗਏ ਹਨ ਅਤੇ ਹਰੇਕ ਵਲੰਟੀਅਰ ਨਾਲ 5 ਤੋਂ 7 ਵਲੰਟੀਅਰ ਲਗਾਏ ਗਏ ਹਨ ਜੋ ਸਾਮਾਨ ਦੀ ਡਿਲਵਰੀ ਘਰ ਘਰ ਕਰਨਗੇ। ਉਨ•ਾਂ ਦੱਸਿਆ ਕਿ ਧਾਰਕਲ•ਾਂ ਵਿੱਚ 37 ਕਰਿਆਨਾਂ ਦੀਆਂ ਦੁਕਾਨਾਂ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਹਰੇਕ ਦੁਕਾਨ ਨਾਲ 2 ਵਲੰਟੀਅਰ ਲਗਾਏ ਗਏ ਹਨ ਜੋ ਇਸ ਸਾਮਾਨ ਦੀ ਹੋਮ ਡਿਲਵਰੀ ਕਰਨਗੇ। ਧਾਰ ਕਲ•ਾਂ ਵਿੱਚ 12 ਸਬਜੀ ਵਿਕ੍ਰੇਤਾਵਾਂ ਨੂੰ ਵੀ ਹੋਮ ਡਿਲਵਰੀ ਲਈ ਪ੍ਰਮਾਣਿਤ ਕੀਤਾ ਗਿਆ ਹੈ ਅਤੇ 2 ਮੈਡੀਕਲ ਸਟੋਰਾਂ ਨੂੰ ਧਾਰਕਲ•ਾਂ ਖੇਤਰ ਵਿੱਚ ਛੋਟ ਦਿੱਤੀ ਗਈ ਹੈ ਜੋ ਦਵਾਈਆਂ ਦੀ ਸਪਲਾਈ ਘਰ ਘਰ ਕਰਨਗੇ। ਉਨ•ਾਂ ਦੱਸਿਆ ਕਿ ਮੀਰਥਲ ਖੇਤਰ ਅਧੀਨ ਆਉਂਦੇ ਵੱਖ ਵੱਖ ਪਿੰਡਾਂ ਵਿੱਚ ਕਰੀਬ 32 ਕਰਿਆਨਾਂ ਦੁਕਾਨਾਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ ਹਰੇਕ ਦੁਕਾਨਦਾਰ ਨਾਲ 2 ਵਲੰਟੀਅਰ ਹੋਣਗੇ ਜੋ ਕਰਿਆਨਾ ਦੀ ਹੋਮ ਡਿਲਵਰੀ ਕਰਨਗੇ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰਫਿਓ ਦੀ ਪਾਲਣਾ ਕੀਤੀ ਜਾਵੇ ਅਤੇ ਆਪਣੇ ਘਰ•ਾਂ ਅੰਦਰ ਹੀ ਰਹੋ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply