ਫਾਇਰ ਬਿ੍ਰਗੇਡ ਨੇ ਵਾਢੀ ਦੇ ਸੀਜਨ ਵਿਚ ਅੱਗ ਦੀਆਂ ਘਟਨਾਵਾਂ ਦੇ ਬਚਾਅ ਲਈ ਕੀਤੀ ਤਿਆਰੀ
ਲੋੜ ਪੈਣ ’ਤੇ ਫਾਇਰ-ਬਿ੍ਰਗੇਡ ਨੰਬਰ 101 ਜਾਂ 112 ਤੇ ਸਹੀ ਤੇ ਪੂਰੀ ਜਾਣਕਾਰੀ ਦਿਓ
ਬਟਾਲਾ, 17 ਅਪ੍ਰੈਲ ( ਸੰਜੀਵ , ਅਵਿਨਾਸ਼ ) ਹਰ ਸਾਲ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਕਈ ਏਕੜ ਕਣਕ ਦੀ ਪੱਕੀ ਫਸਲ ਸੁਆਹ ਵਿੱਚ ਬਦਲ ਜਾਂਦੀ ਹੈ। ਗਰਮੀ ਵੱਧਣ ਕਰਕੇ ਅੱਗ ਲੱਗਣ ਦੀਆਂ ਸੰਭਾਵਨਾਵਾਂ ਵੀ ਵੱਧ ਜਾਂਦੀਆਂ ਹਨ ਪਰ ਥੋੜੀ ਜਿਹੀ ਅਹਿਤਿਆਤ ਵਰਤ ਕੇ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।ਫਾਇਰ ਬਿ੍ਰਗੇਡ ਬਟਾਲਾ ਵਲੋਂ ਵਾਢੀ ਦੇ ਸੀਜ਼ਨ ਵਿੱਚ ਅੱਗ ਤੋਂ ਬਚਾਅ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਇਸੇ ਸਬੰਧੀ ਜਾਣਕਾਰੀ ਦੇਂਦੇ ਹੋਏ ਫਾਇਰ ਅਫ਼ਸਰ ਬਟਾਲਾ ਸੁਰਿੰਦਰ ਸਿੰਘ ਰਾਣਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੰਬਾਈਨ, ਟ੍ਰੈਕਟਰ ਆਦਿ ਦੀ ਬੈਟਰੀ ਵਾਲੀਆ ਤਾਰਾਂ ਸਪਾਰਕ ਨਾ ਕਰਨ ਪਹਿਲਾਂ ਦੀ ਮੁਰੰਮਤ ਕਰਵਾ ਲਵੋ। ਖੇਤਾਂ ਨੇੜਲੇ ਖਾਲ, ਚੁਬੱਚੇ, ਸਪਰੇਅ ਪੰਪ ਟੈਂਕੀਆਂ ਆਦਿ ਪਾਣੀ ਨਾਲ ਭਰ ਕੇ ਰੱਖੋ। ਖੇਤਾਂ ਵਿੱਚ ਲਗੇ ਟਰਾਂਸਫਾਰਮ ਦੇ ਆਲੇ-ਦੁਆਲੇ ਫਸਲ ਕੱਟ ਕੇ ਥਾਂ ਬਿਲਕੁਲ ਸਾਫ਼ ਰੱਖਿਆ ਜਾਵੇ। ਜੇਕਰ ਕਿਸੇ ਅਣਗਲੀ ਕਾਰਣ ਹਾਦਸਾ ਵਾਪਰ ਜਾਵੇ ਤਾਂ ਫਾਇਰ-ਬਿ੍ਰਗੇਡ ਨੰਬਰ 101 ਜਾਂ 112 ਤੇ ਸਹੀ ਤੇ ਪੂਰੀ ਜਾਣਕਾਰੀ ਦਿਓ। ਉਨਾਂ ਕਿਹਾ ਕਿ ਫਾਇਰ ਬਿ੍ਰਗੇਡ ਬਟਾਲਾ ਦਾ ਮੋਬਾਇਲ ਨੰ. 91157-96801 ਵੀ ਆਪਣੇ ਕੋਲ ਨੋਟ ਰੱਖੋ।ਫਾਇਰ ਅਫ਼ਸਰ ਨੇ ਅੱਗੇ ਦੱਸਿਆ ਕਿ ਕਣਕ ਦਾ ਸੀਜ਼ਨ ਕਟਾਈ ਤੋਂ ਲੈ ਕੇ ਤੂੜੀ ਬਣਾਉਣ ਤੱਕ ਚਲਦਾ ਹੈ। ਇਸ ਦੇ ਮੱਦੇਨਜਰ ਫਾਇਰ ਬਿ੍ਰਗੇਡ ਸਟਾਫ ਦੀਆਂ ਛੁਟੀਆਂ ਤੇ ਰੈਸਟਾਂ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੀਆਂ ਹਨ ਅਤੇ 24 ਘੰਟੇ ਸਟਾਫ ਨੂੰ ਤਿਆਰ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨਾਂ ਕਿਹਾ ਕਿ ਬਟਾਲਾ ਫਾਇਰ ਬਿ੍ਰਗੇਡ ਹਰ ਸਮੇਂ ਤਿਆਰ ਹੈ ਅਤੇ ਕਿਸੇ ਵੀ ਐਮਰਜੈਂਸੀ ਸਮੇਂ ਇਸਨੂੰ ਬੁਲਾਇਆ ਜਾ ਸਕਦਾ ਹੈ।ਇਸ ਮੌਕੇ ਪੋਸਟ ਵਾਰਡਨ ਹਰਬਖਸ਼ ਸਿੰਘ ਨੇ ਦਸਿਆ ਕਿ ਘਰਾਂ/ਦੁਕਾਨਾਂ ਕਾਰਖਾਨਿਆਂ ਵਿਚ ਇਨਵਰਟਰ, ਧੂਪ, ਜੋਤ, ਚਾਰਜਰ ਜਾਂ ਪੁਰਾਣੀਆਂ ਤਾਰਾਂ ’ਤੇ ਬਿਜਲੀ ਯੰਤਰਾਂ ਦਾ ਵੱਧ ਲੋਡ ਕਾਰਣ, ਅੱਗ ਲੱਗਦੀ ਹੈ ਸੋ ਸਮੇਂ ਸਮੇਂ ਇਸ ਦੀ ਨਿਗਰਾਨੀ ਵੀ ਕਰਨੀ ਚਾਹੀਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਫਾਇਰ ਬਿ੍ਰਗੇਡ, ਪੁਲਿਸ ਤੇ ਐਂਬੂਲੈਂਸ ਨੂੰ ਪਹਿਲ ਦੇ ਅਧਾਰ ’ਤੇ ਸੜਕ ’ਤੇ ਰਸਤਾ ਦਿਓ। ਕਿਸੇ ਵੀ ਘਟਨਾ ਮੌਕੇ ਫਾਇਰ ਫਾਈਟਰਜ਼ ਨਾਲ ਸਿਵਲ ਡਿਫੈਂਸ ਦੇ ਵਲੰਟੀਅਰਜ਼ ਪੂਰਾ ਸਹਿਯੋਗ ਕਰਨਗੇ। ਖੇਤਾਂ ਵਿਚ ਕੰਮ ਕਰਦੇ ਸਮੇਂ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।ਇਸ ਮੌਕੇ ਜਸਬੀਰ ਸਿੰਘ, ਗੁਰਪੀ੍ਰਤ ਸਿੰਘ, ਸੁਖਵਿੰਦਰ ਸਿੰਘ ਸਾਰੇ ਡਰਾਈਵਰ, ਫਾਇਰਮੈਨ- ਨੀਰਜ ਸ਼ਰਮਾਂ, ਰਵਿੰਦਰ ਲਾਲ, ਸਚਿਨ ਲਾਲ, ਵਰਿੰਦਰ ਤੇ ਪ੍ਰਵੇਸ਼ ਕੁਮਾਰ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp