ਗੜ•ਦੀਵਾਲਾ, 4 ਅਕਤੂਬਰ (ਹਰਪਾਲ ਸਿੰਘ ) ਗੁਰਦੁਆਰਾ ਰਾਮਪੁਰ ਖੇੜਾ ਵਿਖੇ ਹਰ ਸਾਲ ਕਰਵਾਏ ਜਾ ਰਹੇ ਅੱਠ ਦਿਨਾ ਨਾਮ ਅਭਿਆਸ ਕਮਾਈ ਸਮਾਗਮ ਸੰਬੰਧੀ ਸੰਤ ਸੇਵਾ ਸਿੰਘ ਦੀ ਪ੍ਰਧਾਨਗੀ ਹੇਠ ਇਲਾਕੇ ਦੇ ਸਮੂਹ ਸੇਵਾਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਦੌਰਾਨ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪੜੇ ਚਾੜ•ਣ ਲਈ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਲਗਾਈਆਂ ਗਈਆਂ ਤਾਂ ਜੋ ਸੰਗਤਾਂ ਨੂੰ ਕੋਈ ਦਿੱਕਤ ਪੇਸ਼ ਨਾਂ ਆਵੇ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਸੇਵਾ ਸਿੰਘ ਨੇ ਦਸਿਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਇਸ ਵਾਰ ਇਹ ਨਿਰੋਲ ਗੁਰਮਤਿ ਸਮਾਗਮ 7 ਤੋਂ 14 ਅਕਤੂਬਰ ਤੱਕ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵਿਸ਼ੇਸ਼ ਤੋਰ ‘ਤੇ 12 ਅਕਤੂਬਰ ਨੂੰ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਹੋਣਗੇ ਅਤੇ 13 ਨੂੰ ਅੰਮ੍ਰਿਤ ਸੰਚਾਰ ਹੋਵੇਗਾ।ਸਮਾਗਮ’ਚ ਭਾਈ ਇੰਦਰਜੀਤ ਸਿੰਘ ਦਿੱਲੀ ਸਮੇਤ ਇੱਕ ਦਰਜਨ ਤੋਂ ਵੱਧ ਕੀਰਤਨੀ ਜਥੇ ਗੁਰਬਾਣੀ ਕੀਰਤਨ ਕਰਨਗੇ ਅਤੇ ਪ੍ਰਸਿੱਧ ਕਥਾਕਾਰ ਭਾਈ ਸਾਹਿਬ ਸਿੰਘ ਮਾਰਕੰਡੇ ਵਾਲੇ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਦ੍ਰਿੜ• ਕਰਾਉਣਗੇ।ਇਸ ਮੌਕੇ ਭਾਈ ਗੁਰਮੀਤ ਸਿੰਘ ਯੂ.ਕੇ., ਮਾ. ਸ਼ਤਪਾਲ ਸਿੰਘ ਭੂੰਗਾ, ਡਾ. ਹਰਜੀਤ ਸਿੰਘ, ਮਾ. ਮਹਿੰਦਰ ਸਿੰਘ ਤਲਵੰਡੀ, ਮਾ. ਪਰਮਜੀਤ ਸਿੰਘ, ਭਾਈ ਦਲਜੀਤ ਸਿੰਘ, ਗੁਰਨਾਮ ਸਿੰਘ ਸਹੋਤਾ, ਸੁਖਬੀਰ ਸਿੰਘ ਚੋਹਕਾ, ਗਿਆਨੀ ਹਰਭਜਨ ਸਿੰਘ ਥੇਂਦਾ, ਜਗਤਾਰ ਸਿੰਘ ਬਾਹਲਾ, ਸੁਖਵਿੰਦਰ ਸਿੰਘ ਮਹੰਤ ਜੀ, ਜਗਤਾਰ ਸਿੰਘ ਮਾਛੀਆਂ, ਭਾਈ ਧਨਵੰਤ ਸਿੰਘ, ਹਰਿੰਦਰ ਸਿੰਘ ਬ੍ਰਹਮ ਗਿਆਨੀ, ਜੁਝਾਰ ਸਿੰਘ ਆਦਿ ਹਾਜਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp