ਪਿੰਡ ਛੋੜੀਆਂ ਵਿਖੇ ਛਿੰਞ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ 

ਗੜ•ਦੀਵਾਲਾ, 4 ਅਕਤੂਬਰ  (ਹਰਪਾਲ ਸਿੰਘ ) ਪਿੰਡ ਛੋੜੀਆਂ ਵਿਖੇ ਛਿੰਞ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਗਿਆ ਜਿਸ ਵਿਚ ਅਨੇਕਾਂ ਪਹਿਲਵਾਨਾਂ ਨੇ ਭਾਗ ਲੈ ਕੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਵਿਖਾਏ। ਇਸ ਮੌਕੇ ਛੋਟੀ ਰੁਮਾਲੀ ਦੀ ਕੁਸ਼ਤੀ ਲੱਡੂ ਚੋਟਾਲਾ ਅਤੇ ਜਰਨੈਲ ਖੁਣਖੁਣ ਵਿਚਕਾਰ ਬਰਾਬਰ ਰਹੀ ਤੇ ਇਸੇ ਤਰ•ਾਂ ਵੱਡੀ ਰੁਮਾਲੀ ਦੀ ਕੁਸ਼ਤੀ ਸੋਨੀ ਘੁਮਾਣਾਂ ਤੇ ਮਿੰਨੀ ਬਾਈ ਟੇਰਕਿਆਣਾ ਵਿਚਕਾਰ ਬਰਾਬਰ ਰਹੀ। ਪ੍ਰਬੰਧਕਾਂ ਵਲੋਂ ਪਹਿਲਵਾਨਾਂ ਨੂੰ ਇਨਾਮ ਭੇਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਡਾ. ਜਸਪਾਲ ਸਿੰਘ ਗੜ•ਦੀਵਾਲਾ ਨੇ ਆਪਣੇ ਸੰਬੋਧਨ ਵਿਚ ਛਿੰਞ ਮੇਲਾ ਕਰਵਾਉਣ ‘ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਛਿੰਞ ਮੇਲੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਉਂਦੇ ਹਨ ਤੇ ਨੌਜਵਾਨ ਪੀੜ•ੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿਚ ਵੀ ਇਹ ਮੇਲੇ ਸਹਾਇਕ ਹੁੰਦੇ ਹਨ। ਇਸ ਮੌਕੇ ਡਾ. ਜਸਪਾਲ ਸਿੰਘ, ਸਰਪੰਚ ਬੂਆ ਰਾਣੀ, ਰਣਜੀਤ ਸਿੰਘ, ਅਰਜਨ ਸਿੰਘ, ਬਿਹਾਰੀ ਲਾਲ, ਮੋਤਾ ਸਿੰਘ, ਪ੍ਰੀਤਪਾਲ ਸਿੰਘ, ਬਲਵੀਰ ਸਿੰਘ ਆਦਿ ਸਮੇਤ ਅਨੇਕਾਂ ਲੋਕ ਹਾਜਰ ਸਨ।

Related posts

Leave a Reply