ਚੰਡੀਗੜ੍ਹ: ਅੱਜ ਵਿਧਾਨ ਸਭਾ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਪੇਸ਼ ਕੀਤੀ ਗਈ। ਇਸ ਮਗਰੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਵਾਲ ਚੁੱਕਿਆ ਕਿ ਇਹ ਰਿਪੋਰਟ ਆਖਰ ਬਣਾਈ ਕਿਸ ਨੇ ਹੈ? ਕਿਨ੍ਹਾਂ ਨੇ ਇਸ ਰਿਪੋਰਟ ਵਿੱਚ ਅਹਿਮ ਰੋਲ ਨਿਭਾਇਆ? ਇਸ ਰਿਪੋਰਟ ਲਈ ਕਿਸ ਨੂੰ ਕਿਹਾ ਗਿਆ ਸੀ? ਉਨ੍ਹਾਂ ਰਿਪੋਰਟ ਬਣਾਉਣ ਵਾਲੇ ਜਸਟਿਸ ਰਣਜੀਤ ਸਿੰਘ, ਸੁਖਪਾਲ ਖਹਿਰਾ, ਕਾਂਗਰਸੀ ਜਥੇਦਾਰ, ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਮੰਤਰੀਆਂ ਨੂੰ ‘ਐਕਟਰ’ ਦੱਸਿਆ।
ਸੁਖਬੀਰ ਬਾਦਲ ਨੇ ਖ਼ੁਲਾਸਾ ਕੀਤਾ ਕਿ ਮੁੱਲਾਂਪੁਰ ਵਿੱਚ ਕੈਪਟਨ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ ਵਿੱਚ ਮੀਟਿੰਗਾਂ ਹੁੰਦੀਆਂ ਰਹੀਆਂ। ਇੱਕ ਮੀਟਿੰਗ 15 ਜੂਨ ਨੂੰ ਸੁਵਖ਼ਤੇ 6 ਵਜੇ ਹੋਈ। ਇਸ ਪਿੱਛੋਂ ਖਹਿਰਾ, ਰਣਜੀਤ ਸਿੰਘ ਤੇ ਤ੍ਰਿਪਤ ਬਾਜਵਾ ਜਸਟਿਸ ਰਣਜੀਤ ਸਿੰਘ ਦੇ ਘਰ ਮਿਲੇ। 18 ਜੂਨ ਨੂੰ ਚੰਨਣ ਸਿੰਘ ਦੇ ਫਾਰਮ ਹਾਊਸ ਵਿੱਚ ਮੀਟਿੰਗ ਹੋਰ ਕੀਤੀ ਗਈ ਜਿਸ ਵਿੱਚ ਰਣਜੀਤ ਸਿੰਘ, ਸੁਖਪਾਲ ਖਹਿਰਾ, ਧਿਆਨ ਮੰਡ, ਗੁਰਦੀਪ ਤੇ ਹੋਰ ਸ਼ਾਮਲ ਹੋਏ।
ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ 8 ਵਜੇ ਬਲਜੀਤ ਸਿੰਘ ਦਾਦੂਵਾਲ ਵੀ ਤ੍ਰਿਪਤ ਬਾਜਵਾ ਤੇ ਸੁੱਖੀ ਰੰਧਾਵਾ ਨਾਲ ਮੁੱਖ ਮੰਤਰੀ ਕੈਪਟਨ ਦੀ ਰਿਹਾਇਸ਼ ਵਿਖੇ ਪੁੱਜੇ ਤੇ ਕੈਪਟਨ ਨਾਲ ਮੁਲਾਕਾਤ ਇਸ ਪਿੱਛੋਂ ਦਾਦੂਵਾਲ ਸੁੱਖੀ ਰੰਧਾਵਾ ਦੇ ਘਰ ਗਏ ਪਰ ਮੁੱਖ ਮੰਤਰੀ ਕਹਿੰਦੇ ਹਨ ਕਿ ਉਹ ਤਾਂ ਦਾਦੂਵਾਲ ਨੂੰ ਜਾਣਗੇ ਹੀ ਨਹੀਂ ਜਦਕਿ ਇੱਕ ਫੋਟੋ ਵਿੱਚ ਉਹ ਖੁਦ ਦਾਦੂਵਾਲ ਸਣੇ ਤ੍ਰਿਪਤ ਬਾਜਵਾ ਤੇ ਹੋਰਾਂ ਨਾਲ ਨਜ਼ਰ ਆ ਰਹੇ ਹਨ।
ਇੱਕ ਹੋਰ ਖੁਲਾਸਾ ਕਰਦਿਆਂ ਉਨ੍ਹਾਂ ਕਿਹਾ ਕਿ ਦਾਦੂਵਾਲ ਦੇ ਬੈਂਕ ਖਾਤੇ ਵਿੱਚ 16 ਕਰੋੜ ਦਾ ਲੈਣ-ਦੇਣ ਕੀਤਾ ਗਿਆ ਹੈ। ਉਨ੍ਹਾਂ ਦੇ ਖਾਤੇ ਵਿੱਚ ਵਿਦੇਸ਼ ਤੋਂ ਵੀ ਪੈਸਾ ਭੇਜਿਆ ਜਾ ਰਿਹਾ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp