LATEST JASPAL DHATT::> -ਕੋਵਿਡ-19 : ਪੰਜਾਬ ਸਰਕਾਰ ਨੇ ਕਿਸਾਨਾਂ ਦੇ ਚਿੰਤਤ ਚਿਹਰਿਆਂ ‘ਤੇ ਲਿਆਂਦੀ ਰੌਣਕ

CANADIAN DOABA TIMES

ਕੋਵਿਡ-19 ; ਪੰਜਾਬ ਸਰਕਾਰ ਨੇ ਕਿਸਾਨਾਂ ਦੇ ਚਿੰਤਤ ਚਿਹਰਿਆਂ ‘ਤੇ ਲਿਆਂਦੀ ਰੌਣਕ
-ਉਸੇ ਦਿਨ ਹੀ ਖਰੀਦ ਹੋਣ ਨਾਲ ਡਾਹਢੇ ਖੁਸ਼ ਹਨ ਕਿਸਾਨ  
-ਲਿਫਟਿੰਗ ਯਕੀਨੀ ਬਣਾਉਣ ਸਮੇਤ ਕਿਸਾਨਾਂ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਸਮੱਸਿਆ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 19 ਅਪ੍ਰੈਲ : ( JASPAL SINGH DHATT )
ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਅਸੀਂ ਚਿੰਤਤ ਸੀ ਕਿ ਕਣਕ ਦੀ ਖਰੀਦ ਕਿਵੇਂ ਹੋਵੇਗੀ, ਪਰ ਪੰਜਾਬ ਸਰਕਾਰ ਨੇ ਕੂਪਨ ਸਿਸਟਮ ਸ਼ੁਰੂ ਕਰਕੇ ਸਾਡੀਆਂ ਸਾਰੀਆਂ ਚਿੰਤਾਵਾਂ ਦੂਰ ਕਰ ਦਿੱਤੀਆਂ। ਇਹ ਕਹਿਣਾ ਹੈ ਪੱਦੀ ਪਿੰਡ ਦੇ ਕਿਸਾਨ ਜਸਕੀਰਤ ਸਿੰਘ ਦਾ, ਜੋ ਅੱਜ ਸਵੇਰੇ ਆਪਣੀ ਕਣਕ ਪੱਦੀ ਸੂਰਾ ਸਿੰਘ ਮੰਡੀ ਵਿੱਚ ਲੈ ਕੇ ਆਇਆ ਸੀ ਅਤੇ 3 ਵਜੇ ਤੱਕ ਕਣਕ ਦੀ ਖਰੀਦ ਹੋਣ ‘ਤੇ ਘਰ ਵੀ ਚਲਾ ਗਿਆ। ਉਸ ਨੇ ਦੱਸਿਆ ਕਿ ਮੰਡੀ ਵਿੱਚ ਆਉਣ ‘ਤੇ ਪਹਿਲਾਂ ਉਸਦਾ ਪਾਸ ਚੈਕ ਕਰਕੇ ਹੱਥ ਵੀ ਸੈਨੀਟਾਈਜ਼ ਕਰਵਾਏ ਗਏ। ਉਸਨੇ ਦੱਸਿਆ ਕਿ ਮੰਡੀ ਵਿੱਚ ਕਣਕ ਦੀ ਖਰੀਦ ਦੇ ਸ਼ੁਚਾਰੂ ਪ੍ਰਬੰਧਾਂ ਤੋਂ ਇਲਾਵਾ ਜ਼ਿਲ•ਾ ਪ੍ਰਸਾਸ਼ਨ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੁੱਟੇ ਗਏ ਵਿਸ਼ੇਸ਼ ਕਦਮ ਵੀ ਦੇਖਣ ਨੂੰ ਮਿਲੇ। ਸ੍ਰੀ ਜਸਕੀਰਤ ਸਿੰਘ ਨੇ ਦੱਸਿਆ ਕਿ ਅੱਜ ਮੰਡੀ ਵਿੱਚ ਲਿਆਂਦੀ ਉਸਦੀ ਕਰੀਬ 100 ਕੁਇੰਟਲ ਕਣਕ ਖਰੀਦ ਏਜੰਸੀ ਪਨਗ੍ਰੇਨ ਵਲੋਂ ਖਰੀਦ ਕੀਤੀ ਗਈ ਹੈ। ਉਕਤ ਤੋਂ ਇਲਾਵਾ ਅਨਾਜ ਮੰਡੀ ਹੁਸ਼ਿਆਰਪੁਰ ਤੋਂ ਅੱਜ ਹੀ ਕਣਕ ਦੀ ਖਰੀਦ ਹੋਣ ‘ਤੇ ਕਿਸਾਨ ਸ਼੍ਰੀ ਹਰਪ੍ਰੀਤ ਸਿੰਘ ਪਿੰਡ ਬੈਂਸਤਾਨੀ, ਸ਼੍ਰੀ ਇੰਦਰਜੀਤ ਸਿੰਘ ਪਿੰਡ ਖੁਣ ਖੁਣ ਕਲਾਂ, ਸ਼੍ਰੀ ਅਮਰਜੀਤ ਸਿੰਘ ਪਿੰਡ ਪੱਟੀ, ਸ਼੍ਰੀ ਗੁਰਬਖਸ਼ ਸਿੰਘ ਪਿੰਡ ਅੱਤੋਵਾਲ, ਮਾਸਟਰ ਨਿਰੰਜਣ ਸਿੰਘ ਪਿੰਡ ਸਲੇਮਪੁਰ, ਸ਼੍ਰੀ ਰਾਜਾ ਸਿੰਘ ਪਿੰਡ ਬਡਲਾ ਅਤੇ ਸ਼੍ਰੀ ਮਨਵਿੰਦਰ ਸਿੰਘ ਪਿੰਡ ਸਲੇਮਪੁਰ ਨੇ ਵੀ ਸੁਚਾਰੂ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ।
            ਜ਼ਿਕਰਯੋਗ ਹੈ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜੀਅ ਤੋੜ ਯਤਨ ਕੀਤੇ ਗਏ ਹਨ, ਉਥੇ ਕੋਵਿਡ-19 ਦੇ ਇਸ ਨਾਜ਼ੁਕ ਦੌਰ ਵਿੱਚ ਕਣਕ ਦੀ ਸੁਚਾਰੂ ਢੰਗ ਨਾਲ ਖਰੀਦ ਲਈ ਕਿਸਾਨਾਂ ਲਈ ਕੂਪਨ ਸਿਸਟਮ ਸ਼ੁਰੂ ਕੀਤਾ ਗਿਆ ਹੈ, ਜਿਸ ਦੀ ਕਿਸਾਨਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
          ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦਾ ਇਕ-ਇਕ ਦਾਣਾ ਖਰੀਦਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ•ਾਂ ਕਿਹਾ ਕਿ ਕਿਸਾਨਾਂ ਦੀ ਸਹੂਲਤ ਲਈ ਜਿੱਥੇ ਮੰਡੀਆਂ ਦੀ ਗਿਣਤੀ ਵਧਾਕੇ 84 ਕੀਤੀ ਗਈ ਹੈ, ਉਥੇ ਜ਼ਿਲ•ਾ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤਾ ਗਿਆ ਹੈ, ਜੋ ਪੂਰਾ ਹਫ਼ਤਾ 24 ਘੰਟੇ ਖੁੱਲ•ਾ ਰਹੇਗਾ। ਉਨ•ਾਂ ਕਿਹਾ ਕਿ ਕਿਸਾਨ ਕਿਸੇ ਵੀ ਤਰ•ਾਂ ਦੀ ਜਾਣਕਾਰੀ ਜਾਂ ਸ਼ਿਕਾਇਤ ਲਈ ਕੰਟਰੋਲ ਰੂਮ ਦੇ ਨੰਬਰ 01882-222663 ‘ਤੇ ਸੰਪਰਕ ਕਰ ਸਕਦੇ ਹਨ। ਉਨ•ਾਂ ਕਿਹਾ ਕਿ ਮੰਡੀਆਂ ਵਿੱਚ ਨਾਲੋ-ਨਾਲ ਲਿਫਟਿੰਗ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ।
       ਸ਼੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ•ਾ ਪ੍ਰਸਾਸ਼ਨ ਵਲੋਂ ਸੁਚਾਰੂ ਖਰੀਦ ਪ੍ਰਬੰਧਾਂ ਤੋਂ ਇਲਾਵਾ ਕੋਵਿਡ-19 ਸਬੰਧੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ। ਉਨ•ਾਂ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਮੰਡੀਆਂ ਵਿੱਚ ਜਿੱਥੇ ਸਿਹਤ ਜਾਂਚ ਕੀਤੀ ਜਾ ਰਹੀ ਹੈ, ਉਥੇ ਜ਼ਿਲ•ਾ ਪੁਲਿਸ ਅਤੇ ਵਲੰਟੀਅਰਾਂ ਵਲੋਂ ਸਮਾਜਿਕ ਦੂਰੀ ਬਰਕਰਾਰ ਰੱਖਣ ਤੋਂ ਇਲਾਵਾ ਕਰਫਿਊ ਸਬੰਧੀ ਜਾਰੀ ਆਦੇਸ਼ਾਂ ਦੀ ਪਾਲਣਾ ਯਕੀਨੀ ਬਣਾਈ ਜਾ ਰਹੀ ਹੈ।
 

 BUREAU
JASPAL SINGH DHATT
CANADIAN DOABA TIMES
HOSHIARPUR
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply