LATEST :: YOGESH GUPTA, LALJI CHOUDHARY ਦਾਣਾ ਮੰਡੀ ਗੜਦੀਵਾਲਾ ਵਿਖੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਣਕ ਦੀ ਖਰੀਦ ਅਤੇ ਬਾਕੀ ਪ੍ਰਬੰਧਾਂ ਦਾ ਲਿਆ ਜਾਇਜ਼ਾ

STAFF REPORTER : YOGESH GUPTA,
SPL CORRESPONDENT: LALJI CHOUDHARY 
CANADIAN DOABA TIMES

 ਦਾਣਾ ਮੰਡੀ ਗੜਦੀਵਾਲਾ ਵਿਖੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕਣਕ ਦੀ ਖਰੀਦ ਅਤੇ ਬਾਕੀ ਪ੍ਰਬੰਧਾਂ ਦਾ ਲਿਆ ਜਾਇਜ਼ਾ 

ਗੜ੍ਹਦੀਵਾਲਾ : ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਦੇ ਸਾਰੇ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ ਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ । ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਸਿਆਸੀ ਸਲਾਹਕਾਰ ਮੁੱਖ ਮੰਤਰੀ ਪੰਜਾਬ ਅਤੇ  ਹਲਕਾ ਉੜਮੁੜ ਟਾਂਡਾ ਦੇ ਹਲਕਾ ਵਿਧਾਇਕ  ਸੰਗਤ ਸਿੰਘ ਗਿਲਜੀਆਂ  ਨੇ ਦਾਣਾ ਮੰਡੀ ਗੜ੍ਹਦੀਵਾਲਾ ਵਿਖੇ ਚੱਲ ਰਹੀ ਕਣਕ ਦੀ ਖਰੀਦ ਦਾ ਨਿਰੀਖਣ  ਕਰਨ ਮੌਕੇ ਕੀਤਾ। ਉਨ੍ਹਾਂ ਕਣਕ ਦੀ ਖਰੀਦ ਦੇ ਸਾਰੇ ਪ੍ਰਬੰਧਾਂ ਦੀ ਵੀ ਜਾਇਜ਼ਾ ਲਿਆ। ਇਸ ਮੌਕੇ ਗਿਲਜੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਦੇ ਮੱਦੇ ਨਜ਼ਰ ਲਗਾਏ ਕਰਫਿਊ ਦੌਰਾਨ ਵੀ ਕਿਸਾਨਾਂ ਨੂੰ  ਕਣਕ ਦੀ ਖਰੀਦ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਭਾਵੇਂ ਉਹ ਬਾਰਦਾਨਾ ਹੋਵੇ,ਲਿਫਟਿੰਗ ਹੋਵੇ ਜਾਂ ਅਦਾਇਗੀ ,ਸਾਰੇ ਕੰਮ ਸਮੇਂ -ਸਿਰ ਹੋਣਗੇ। ਉਨ੍ਹਾਂ  ਕਣਕ ਵੇਚਣ ਸਬੰਧੀ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੇ ਕਿਸਾਨਾਂ ਨੂੰ ਆਪਣੀ ਕਣਕ ਸੁੱਕਾ ਕੇ ਮੰਡੀ ਵਿੱਚ ਲਿਆਂਉਣ ਦੀ ਅਪੀਲ ਕੀਤੀ ਤਾਂ ਕਿ ਕਣਕ ਦੀ ਖਰੀਦ ਸਮੇਂ ਕੋਈ ਸਮੱਸਿਆ ਨਾ ਪੇਸ਼ ਆਵੇ। ਇਸ ਮੌਕੇ ਫੂਡ ਸਪਲਾਈ ਇੰਸ: ਰਾਜ ਕੁਮਾਰ ਅਤੇ ਮੰਡੀ ਸੁਪਰਵਾਈਜ਼ਰ ਅਵਤਾਰ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਵਲੋਂ ਕੋਰੋਨਾ ਵਾਇਰਸ ਦੇ ਮੱਦੇ ਨਜ਼ਰ ਕਿਸਾਨਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਛਾਂ, ਤੇ ਬਾਥਰੂਮਾਂ,ਲਾਈਟਾਂ  ਆਦਿ ਦਾ ਖਾਸ ਪ੍ਰਬੰਧ ਕੀਤਾ। ਕਰੋਨਾ ਵਾਇਰਸ ਦੇ ਬਚਾਅ ਲਈ ਮੰਡੀ ਵਿੱਚ ਹੈਂਲਥ ਡਪਾਰਟਮੈਂਟ ਦੀ ਟੀਮ ਵਲੋਂ ਮੰਡੀ ਅੰਦਰ ਆਉਣ ਜਾਣ ਵਾਲੇ ਕਿਸਾਨਾਂ ਤੇ ਆੜਤੀਆਂ ਤੇ ਮਜ਼ਦੂਰਾਂ ਦੀ ਸਿਹਤ ਦਾ ਬਕਾਇਦਾ ਤੌਰ ਤੇ ਨਰੀਖਣ ਵੀ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਤੱਕ ਮੰਡੀ ਵਿੱਚ  294 ਕੁਇੰਟਲ ਦੇ ਕਰੀਬ ਪਨਗਰੇਨ ਵਲੋਂ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਕੈਂਪ.ਬਹਾਦਰ ਸਿੰਘ, ਐਸ.ਐਚ.ਓ ਗੜ੍ਹਦੀਵਾਲਾ ਗਗਨਦੀਪ ਸਿੰਘ ਸੇਖੋਂ ,ਮਹਿਲਾ ਵਿੰਗ ਸ਼ਹਿਰੀ ਪ੍ਰਧਾਨ ਸਰੋਜ਼ ਮਨਹਾਸ,ਕਾਂਗਰਸ ਸ਼ਹਿਰੀ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਐਡਵੋਕੇਟ ਸੰਦੀਪ ਜੈਨ, ਸਰੰਪਚ ਗੁਰਦੀਪ ਸਿੰਘ ਅੰਬਾਲਾ ਜੱਟਾਂ, ਸੁਖਵਿੰਦਰ ਸਿੰਘ ਪੱੱਪਾ,ਸੁਭਾਸ਼ ਬਾਸੀ,ਕਰਨੈਲ ਸਿੰਘ ਕਲਸੀ, ਰਮਨ ਕੁਮਾਰ ,ਅਜੀਤ ਕੁਮਾਰ ਘੁੱਕਾ, ਆੜਤ ਯੂਨੀਅਨ ਪ੍ਰਧਾਨ ਸੁਖਦੇਵ ਸਿੰਘ, ਵਿਮਲ ਤੀਰਥ,ਵਿਮਲ ਕੁਮਾਰ,ਸੋਮਨਾਥ,ਹਰਮੇਸ਼ ਲਾਲ,ਨਿਸ਼ਾਨ ਸਿੰਘ, ਸੋਮ ਰਾਜ,ਕਮਲਾ ਦੇਵੀ, ਸੁੱਚਾ ਸਿੰਘ, ਰਮਨ ਕੁਮਾਰ, ਅਸੋਕ ਕੁਮਾਰ, ਵਿਜੈ ਕੁਮਾਰ ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
ਫੋਟੋ :ਦਾਣਾ ਮੰਡੀ ਗੜਦੀਵਾਲਾ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਐਮ ਐਲ ਏ ਸੰਗਤ ਸਿੰਘ ਗਿਲਜੀਆਂ ਅਤੇ ਹੋਰ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply