LATEST -YOGESH, LALJI :: 30 ਅਪ੍ਰੈਲ ਤੋਂ ਪਹਿਲਾਂ 02 ਵੇਜਿਜ ਹੈਂਡ ਵਿੱਚੋਂ ਤਨਖਾਹਾਂ ਜਾਰੀ ਨਾਂ ਕੀਤੀਆਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ :ਸੰਦੀਪ ਸ਼ਰਮਾ


30 ਅਪ੍ਰੈਲ ਤੋਂ ਪਹਿਲਾਂ 02 ਵੇਜਿਜ ਹੈਂਡ ਵਿੱਚੋਂ ਤਨਖਾਹਾਂ ਜਾਰੀ ਨਾਂ ਕੀਤੀਆਂ ਤਾਂ ਜਥੇਬੰਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ :ਸੰਦੀਪ ਸ਼ਰਮਾ

 STAFF REPORTER: YOGESH GUPTA,SPL CORRESPONDENT :LALJI CHOUDHARY 

ਗੜ੍ਹਦੀਵਾਲਾ : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਜਿਲ੍ਹਾ ਜਰਨਲ ਸਕੱਤਰ ਹੁਸਿਆਰਪੁਰ ਕੁਲਦੀਪ ਸਿੰਘ ਰਾਣਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜਲ ਸਪਲਾਈ ਇਨਲਿਸਟੇਮੈਂਟ ਕਾਮਿਆਂ ਦੇ ਹੱਕਾ ਉੱਪਰ ਵੱਜੇ ਡਾਕੇ ਨੂੰ ਰੋਕਣ ਲਈ ਕੁਝ ਜਰੂਰੀ ਫੈਸਲੇ ਕੀਤੇ ਗਏ ਹਨ। ਜਿਸਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਜਥੇਬੰਦੀ ਵਲੋਂ ਫੈਸਲਾ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ ਵਿੱਚ ਚੇਰਅਮੈਨ ਸੰਦੀਪ ਕੁਮਾਰ ਸ਼ਰਮਾ ਨੂੰ ਚੁਣਿਆ ਗਿਆ। ਉਨ੍ਹਾਂ ਕਿਹਾ ਕਿ ਜੱਥੇਬੰਦੀ ਵਲੋਂ ਠੇਕਾ ਮੁਲਾਜ਼ਮਾ ਦਾ ਹੈਂਡ ਬਦਲਣ ਦੀ ਇਸ ਮਹਾਂਮਰੀ ਬਿਮਾਰੀ ਦੇ ਦੌਰ ਵਿੱਚ ਪੂਰਨ ਨਿਖੇਧੀ ਕਰਦੀ ਹੈ। ਇਹੋ ਜਿਹੀਆਂ ਕੁਝੀਆਂ ਚਾਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ ਸਨ, ਪ੍ਰੰਤੂ ਉਨ੍ਹਾਂ ਵਲੋਂ ਉਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। ਉੱਕਤ ਰੋਸ ਸਬੰਧੀ ਜੱਥੇਬੰਦੀ ਵਲੋਂ ਪੰਜਾਬ ਦੇ ਸਮੂਹ ਜਲ ਸਪਲਾਈ ਕਾਰਜਕਾਰੀ ਇੰਜੀਨੀਅਰਾਂ ਦੇ ਦਫਤਰਾਂ ਅੱਗੇ ਲਗਤਾਰ ਮੋਰਚਾ ਲਗਾਉਣ ਦਾ ਫੈਸਲਾ ਕੀਤਾ ਹੈ। ਜੇਕਰ ਫਿਰ ਵਿਭਾਗ ਵਲੋਂ ਫਿਰ ਵੀ 02 ਵੇਜਿਜ ਹੈਂਡ ਵਿੱਚੋ ਤਨਖਾਹਾਂ ਜਾਰੀ ਨਹੀਂ ਕਰੇਗਾ ਤਾਂ ਇਹ ਮੋਰਚਾ ਪਟਿਆਲਾ ਹੈਂਡ ਆਫਿਸ ਵਿਖੇ ਲਗਾ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਇਸ ਸਮੇਂ ਸੰਸਾਰ ਵਿੱਚ ਕੋਰੋਨਾ ਵਾਇਰਸ ਦੀ ਮਹਾਮਰੀ ਫੈਲੀ ਹੋਈ ਹੈ, ਜਿਸ ਵਿੱਚ ਜਲ ਸਪਲਾਈ ਵਿਭਾਗ ਦੇ ਠੇਕਾ ਵਰਕਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਆਪਣੀਆਂ ਨਿਭਾਅ ਰਹੇ ਹਨ। ਪ੍ਰੰਤੂ ਸਰਕਾਰ ਠੇਕਾ ਵਰਕਰਾਂ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ। ਉੱਕਤ ਵਿਭਾਗ ਅੰਦਰ ਕੰਮ ਕਰ ਰਹੇ ਵਰਕਰਾਂ ਨੂੰ ਸਹੂਲਤ ਤਾ ਕੀ ਦੇਣੀ ਬਣਦੀਆਂ ਤਨਖਾਹਾ ਵੀ ਨਹੀ ਦਿੱਤੀਆ ਜਾ ਰਹੀਆਂ । ਜਿਸ ਕਰਕੇ ਠੇਕਾਂ ਵਰਕਰਾਂ ਅੰਦਰ ਸਬੰਧਿਤ ਵਿਭਾਗ ਤੇ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਮੌਕੇ ਜੱਥੇਬੰਦੀ ਨੇ ਮੰਗ ਕੀਤੀ ਕਿ ਜਿਵੇਂ ਪਹਿਲਾਂ 2215-02 ਹੈਂਡ ਵਿੱਚੋ ਵਰਕਰਾਂ ਦੀਆਂ ਤਨਖਾਹਾਂ ਜਾਰੀ ਹੁੰਦੀਆਂ ਸਨ। ਉਸੇ ਤਰ੍ਹਾਂ ਤਰੁੰਤ ਤਨਖਾਹਾਂ ਜ਼ਾਰੀ ਕੀਤੀਆਂ ਜਾਣ। ਉਨ੍ਹਾਂ ਆਖਿਆ ਕਿ ਇਸ ਮਹਾਂਮਰੀ ਦੌਰਾਨ ਕਿਸੇ ਵੀ ਕਰਮਚਾਰੀ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਆਪਣੀ ਚਪੇਟ ਵਿੱਚ ਲੈ ਲੈੰਦੀ ਹੈ ਤਾਂ ਉਸਦੀ ਜਿੰਮੇਵਾਰ ਸਰਕਾਰ ਤੇ ਜਲ ਸਪਲਾਈ ਦੀ ਮੈਨੇਜਮੈਂਟ ਦੀ ਹੋਵੇਗੀ।
CONTACT FOR NEWS:-
SPL CORRESPONDENT :LALJI CHOUDHARY
Choudharylalji76@gmail.com, 9872580500
STAFF REPOTER: YOGESH GUPTA
Yogeshgupta19@yahoo.com, 9888206804
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply