ਟਕਸਾਲੀ ਆਗੂਆਂ ਬ੍ਰਹਮਪੁਰਾ, ਅਜਨਾਲਾ ਅਤੇ ਸੇਖਵਾਂ ਨੇ ਅਕਾਲੀ ਦਲ ਦੀ ਪਟਿਆਲਾ ਰੈਲੀ ਤੋਂ ਕਿਨਾਰਾ ਕਰ ਲਿਆ

 

GURDASPUR : ਸ਼੍ਰੋਮਣੀ ਅਕਾਲੀ ਦਲ ਦੇ ਮਾਝੇ ਤੋਂ 3 ਸੀਨੀਅਰ ਤੇ ਟਕਸਾਲੀ ਆਗੂਆਂ ਰਣਜੀਤ ਸਿੰਘ ਬ੍ਰਹਮਪੁਰਾ, ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਨੇ ਅਕਾਲੀ ਦਲ ਦੀ ਪਟਿਆਲਾ ਰੈਲੀ ਤੋਂ ਕਿਨਾਰਾ ਕਰ ਲਿਆ ਹੈ। ਰੈਲੀ ਵਾਲੇ ਦਿਨ ਉਕਤ ਤਿੰਨੇ ਆਗੂ ਪਟਿਆਲਾ ਨਹੀਂ ਪੁੱਜਣਗੇ। ਇਸ ਬਾਰੇ ਗੱਲਬਾਤ ਕਰਦਿਆਂ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਪਾਰਟੀ ਹਾਈਕਮਾਂਡ ਨਾਲ ਮੁੱਖ ਮੁੱਦਿਆਂ ‘ਤੇ ਅਜੇ ਤੱਕ ਵਿਚਾਰ ਨਹੀਂ ਕੀਤਾ ਗਿਆ ਹੈ।

ਇਸ ਲਈ ਉਨ੍ਹਾਂ ਸਮੇਤ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸਾਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ ਨੇ ਇਸ ਰੈਲੀ ‘ਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਅਸਲ ‘ਚ ਅਕਾਲੀ ਦਲ ਵਲੋਂ ਇਕ ਤਰਫਾ ਤਰੀਕੇ ਨਾਲ ਕੁਝ ਫੈਸਲੇ ਗਏ ਗਏ, ਜਿਸ ਤੋਂ ਟਕਸਾਲੀ ਆਗੂ ਦੁਖੀ ਹਨ। ਇਨ੍ਹਾਂ ਫੈਸਲਿਆਂ ਕਾਰਨ ਹੀ ਪਾਰਟੀ ਨੂੰ ਬਾਅਦ ‘ਚ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਕਤ ਆਗੂਆਂ ਦਾ ਕਹਿਣਾ ਹੈ ਕਿ ਜਿਹੜੀ ਪਾਰਟੀ ਨੇ 10 ਸਾਲ ਪੰਜਾਬ ਤੇ ਰਾਜ ਕੀਤਾ ਹੋਵੇ, ਉਹ ਵਿਧਾਨ ਸਭਾ ਚੋਣਾਂ ‘ਚ ਤੀਜੇ ਸਥਾਨ ‘ਤੇ ਰਹਿ ਜਾਵੇ ਅਤੇ ਪਹਿਲੀ ਵਾਰ ਚੋਣਾਂ ਲੜ ਰਹੀ ਆਮ ਆਦਮੀ ਪਾਰਟੀ ਉਸ ਤੋਂ ਵੱਧ ਸੀਟਾਂ ਲੈ ਜਾਵੇ ਤਾਂ ਚਿੰਤਾ ਹੋਣੀ ਸੁਭਾਵਿਕ ਹੀ ਹੈ।

Related posts

Leave a Reply