ਹੁਸ਼ਿਆਰਪੁਰ 5 ਅਕਤੂਬਰ (ਆਦੇਸ਼ ਪਰਮਿੰਦਰ ਸਿੰਘ ) ਕਦੇ ਸੋਚਿਆ ਸੀ ਕਿ ਸਬਜੀ ਤੇ ਕੱਪੜਿਆਂ ਵਾਲਿਆ ਦੀ ਤਰਾਂ ਹੁਣ ਫੇਰੀਆਂ ਵਾਲੇ ਵੀ ਪਨੀਰ ਵੇਚਣਗੇ , ਇਸ ਤਰਾਂ ਦਾ ਵਰਤਾਰਾ ਦੇਖਣ ਨੂੰ ਮਿਲਿਆ ਹੁਸ਼ਿਆਰਪੁਰ ਸ਼ਹਿਰ ਦੇ ਨਜਦੀਕ ਰਹੀਮਪੁਰ ਏਰੀਏ ਵਿੱਚ, ਜਦੋ ਮਹਿੰਗੇ ਭਾਅ ਦਾ ਪਨੀਰ ਇਕ ਮੋਟਰਸਾਈਕਲ ਤੇ ਪਰਵਾਸੀ ਮਜਦੂਰ 150 ਰੁਪਏ ਕਿਲੋ ਦੇ ਰੇਟ ਨਾਲ ਵੇਚਦਾ ਫੜਿਆ ਗਿਆ। ਇਹ ਸੂਚਨਾਂ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਨੂੰ ਜਦੋਂ ਦੋਧੀ ਯੂਨੀਅਨ ਦੇ ਪ੍ਰਧਾਨ ਨੇ ਦਿੱਤੀ ਤਾਂ ਉਹ ਹੱਕੇ-ਬੱਕੇ ਰਹਿ ਗਏ। ਮੌਕੇ ਤੇ ਜਾ ਕੇ ਸਿਹਤ ਅਫਸਰ ਵੱਲੋ ਇਸ ਦਾ ਪਨੀਰ ਜਬਤ ਕਰ ਲਿਆ ਤੇ ਉਸੇ ਵਕਤ ਦੋਧੀ ਯੂਨੀਅਨ ਵੱਲੋ ਇੱਕ ਹੋਰ ਹਲਵਾਈ ਦੀ ਦੁਕਾਨ ਤੇ ਫੋਨ ਕੀਤਾ ਕਿ ਸਾਨੂੰ 30 ਕਿਲੋ ਪਨੀਰ ਚਹੀਦਾ ਤਾਂ ਜਵਾਬ ਮਿਲਿਆ ਕਿ ਪੰਜ ਮਿੰਟ ਬਆਦ ਲੈ ਲਿਓ , ਜਦੋ ਸਿਹਤ ਅਫਸਰ ਨੇ ਉਥੇ ਰੇਡ ਮਾਰੀ ਤਾਂ ਉਹ ਵੀ ਅੜਿੱਕੇ ਆ ਗਿਆ ਤੇ ਵੱਡੇ ਪੱਧਰ ਤੇ ਗੈਰ ਮਿਆਰੀ ਪਨੀਰ ਮਿਲਿਆ । ਇਸ ਮੋਕੇ ਜਿਲ•ਾਂ ਸਿਹਤ ਅਫਸਰ ਨੇ ਦੱਸਿਆ ਕਿ ਜੂਨ ਤੇ ਅਗਸਤ ਮਹੀਨੇ ਵਿੱਚ 43 ਸੈੰਪਲ ਦੁੱਧ ਜਿਨਾੰ ਵਿੱਚੋ 13 ਫੇਲ , 39 ਸੈੰਪਲ ਪਨੀਰ ਖੋਆ ਤੇ ਦਹੀ 17 ਸੈਪਲ ਫੇਲ ਤੇ ਕੁੱਲ ਮਿਲਾ ਕੇ 45 ਪ੍ਰਤੀਸ਼ਤ ਸੈਪਲ ਫੇਲ ਆਏ ਹਨ । ਉਹਨਾਂ ਦੱਸਿਆ ਕਿ ਪਿਛਲੇ ਦਿਨੀ 30 ਕੁਵਿੰਟਲ ਪਨੀਰ ਗੈਰ ਮਿਆਰੀ ਪਨੀਰ ਫੜਿਆ ਸੀ ਸਾਰੇ ਸੈਪਲ ਫੇਲ ਆਏ ਹਨ । ਇਸ ਮੋਕੇ ਉਹਨਾਂ ਦੱਸਿਆ ਕਿ 150 ਰੁਪਏ ਕਿਲੋ ਪਨੀਰ ਮਿਲਾਵਟ ਖੋਰਾੰ ਕੋਲੋ ਖਰੀਦ ਕਿ ਕੁਝ ਦੁਕਾਨਦਾਰ ਇਸੇ ਪਨੀਰ ਨੂੰ 300 ਰੁਪਏ ਵਿੱਚ ਵੇਚਦੇ ਹਨ , ਸਾਨੂੰ ਇਹ ਨਹੀ ਸਮਝ ਆਈ ਕਿ ਇਹਨਾਂ ਨੂੰ ਕਿਸ ਰੇਟ ਨਾਲ ਇਹ ਪਨੀਰ ਮਿਲਦਾ ਹੈ , ਤਾਂ ਸਮਝ ਲਓ ਇਹ ਪਨੀਰ ਖਾਣ ਦੇ ਕਾਬਲ ਨਹੀ ਨਿਰੀ ਜਹਿਰ ਹੈ । ਉਹਨਾਂ ਇਹ ਵੀ ਦੱਸਿਆਂ ਕਿ ਆਉਣ ਵਾਲੇ ਦਿਨ ਤਿਉਹਾਰਾਂ ਦੇ ਦਿਨ ਇਹ ਮਿਲਵਟ ਖੋਰ ਹੋਰ ਜਿਲੇ ਵਿੱਚ ਮਿਲਵਟੀ ਚੀਜਾਂ ਵੇਚਣ ਦੀ ਕੋਸ਼ਿਸ ਕਰਨਗੇ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਸਕਦੇ ਹਨ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਦੁਕਾਨਦਾਰਾਂ ਕੋਲੋ ਖੁੱਲਾ ਦੁੱਧ, ਪਨੀਰ ਖੋਆ ਨਾ ਖਰੀਦਣ ਤੇ ਪ੍ਰੋਸੈਸ ਮਿਲਕ ਹੀ ਵਰਤਣ , ਜਿਵੇ ਕਿ ਵੇਰਕਾਂ ਤੇ ਹੋਰ । ਇਸ ਦੌਰਾਨ ਦੋਦੀ ਯੂਨੀਅਨ ਦੇ ਪ੍ਰਧਾਨ , ਸੁਖਦੇਵ ਸਿੰਘ , ਵਿਜੈ ਪਾਲ, ਸੁੱਚਾ ਸਿੰਘ ਤੇ ਸਿਹਤ ਵਿਭਾਗ ਵੱਲੋ ਫੂਡ ਅਫਸਰ ਰਮਨ ਵਿਰਦੀ , ਮਾਸ ਮੀਡੀਆਂ ਵਿੰਗ ਗੁਰਵਿੰਦਰ ਸ਼ਾਨੇ , ਅਸ਼ੋਕ ਕੁਮਾਰ , ਨਰੇਸ਼ ਕੁਮਾਰ ਉਂਨੱਾਂ ਦੇ ਨਾਲ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp