BUREAU NRAJINDER RAJAN : ਕਰੋਨਾ ਆਈਸੋਲੇਟ ਹਸਪਤਾਲ (ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ) ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੋਰਾ

ਕਰੋਨਾ ਆਈਸੋਲੇਟ ਹਸਪਤਾਲ (ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ) ਦਾ ਡਿਪਟੀ ਕਮਿਸ਼ਨਰ ਨੇ ਕੀਤਾ ਦੋਰਾ
ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਨੇ ਲਿਆ ਪ੍ਰਬੰਧਾ ਦਾ ਜਾਇਜਾ
ਪਠਾਨਕੋਟ, 21 ਅਪ੍ਰੈਲ (RAJINDER RAJAN BUREAU )

ਜਿਲ•ਾ ਪ੍ਰਸਾਸਨ ਵੱਲੋਂ ਕਰੋਨਾ ਵਾਈਰਸ ਦੇ ਚਲਦਿਆਂ ਸਾਰੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ ਜਿਸ ਦੇ ਚਲਦਿਆਂ ਜਿਲ•ਾ ਪਠਾਨਕੋਟ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ਤਿਆਰ ਕੀਤਾ ਗਿਆ ਹੈ। ਅੱਜ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਕਰੋਨਾ ਆਈਸੋਲੇਟ ਹਸਪਤਾਲ (ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ) ਦੇ ਪ੍ਰਬੰਧਾਂ ਦਾ ਦੋਰਾ ਕੀਤਾ। ਉਨ•ਾਂ ਇਸ ਮੋਕੇ ਤੇ ਸਟਾਫ ਨਾਲ ਗੱਲਬਾਤ ਕੀਤੀ ਅਤੇ ਸਾਫ ਸਫਾਈ ਦਾ ਵੀ ਪੂਰਾ ਜਾਇਜਾ ਲਿਆ।
ਜਿਕਰਯੋਗ ਹੈ ਕਿ ਕਰੋਨਾ ਵਾਈਰਸ ਦਾ ਕਹਿਰ ਪੂਰੀ ਦੁਨੀਆਂ ਤੇ ਬਣਿਆ ਹੋਇਆ ਹੈ ਅਤੇ ਪੰਜਾਬ ਅੰਦਰ ਵੀ ਇਸ ਬੀਮਾਰੀ ਦੇ ਹਮਲੇ ਤੋਂ ਪਹਿਲਾ ਹੀ ਪੂਰੇ ਪੰਜਾਬ ਅੰਦਰ ਕਰੋਨਾ ਵਾਈਰਸ ਦੇ ਵਿਸਥਾਰ ਨੂੰ ਰੋਕਣ ਦੇ ਲਈ ਉਪਰਾਲੇ ਸੁਰੂ ਕਰ ਦਿੱਤੇ ਗਏ ਸੀ। ਜਿਸ ਦੇ ਚਲਦਿਆਂ ਜਿਲ•ਾ ਪ੍ਰਸਾਸਨ ਵੱਲੋਂ ਪਹਿਲਾ ਤੋਂ ਹੀ ਅਗੇਤੇ ਪ੍ਰਬੰਧਾਂ ਵਿੱਚ ਚਿੰਤਪੂਰਨੀ ਮੈਡੀਕਲ ਕਾਲਜ ਪਠਾਨਕੋਟ ਨੂੰ ਕਰੋਨਾ ਆਈਸੋਲੇਟ ਹਸਪਤਾਲ ਪਠਾਨਕੋਟ ਵਜੋਂ ਤਿਆਰ ਕਰਨ ਲਈ ਕਾਰਜ ਸੁਰੂ ਕਰ ਦਿੱਤੇ ਸਨ। ਇਸ ਹਸਪਤਾਲ ਨੂੰ ਪੂਰੀ ਤਰ•ਾਂ ਨਾਲ ਤਿਆਰ ਕਰ ਲਿਆ ਗਿਆ ਹੈ ਅਤੇ ਕਿਸੇ ਵੀ ਅਪਾਤਕਾਲੀਨ ਸਥਿਤੀ ਵਿੱਚ ਇੱਥੇ ਕਰੀਬ 500 ਬੈਡ ਦਾ ਆਈਸੋਲੇਟ ਹਸਪਤਾਲ ਦਾ ਪ੍ਰਬੰਧ ਕੀਤਾ ਗਿਆ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲ•ਾ ਪ੍ਰਸਾਸਟ ਵੱਲੋਂ ਸ੍ਰੀ ਸਾਂਈ ਗਰੁਪ ਆਫ ਂਿÂੰਸਟੀਚਿਊਟ ਬਧਾਨੀ, ਅਮਨ ਭੱਲਾ ਗਰੁਪ ਆਫ ਇੰਸਟੀਚਿਊਟ ਕੋਟਲੀ ਅਤੇ ਤਵੀ ਟੈਕਨੀਕਲ ਕੈਂਪਸ ਸਾਹਪੁਰਕੰਡੀ ਵਿਖੇ   ਆਈਸੋਲੇਟ ਅਤੇ ਕੋਆਰਿਨਟਾਈਨ ਕਰਨ ਲਈ ਹਸਪਤਾਲ ਤਿਆਰ ਕੀਤੇ ਗਏ ਹਨ। ਉਨ•ਾਂ ਦੱਸਿਆ ਕਿ ਕਾਰਪੋਰੇਸਨ ਪਠਾਨਕੋਟ ਵੱਲੋਂ ਉਪਰੋਕਤ ਹਸਪਤਾਲ ਨੂੰ ਪੂਰੀ ਤਰ•ਾਂ ਨਾਲ ਸੈਨੀਟਾਈਜ ਕੀਤਾ ਗਿਆ ਅਤੇ ਸਾਫ ਸਫਾਈ ਸਟਾਫ ਨੂੰ ਵੀ ਹਦਾਇਤਾਂ ਕੀਤੀਆਂ ਗਈਆਂ ਹਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply