ਘਰ-ਘਰ ਮੁਹੱਈਆ ਕਰਵਾਈ ਗਈ ਲਾਭਪਾਤਰੀਆਂ ਨੂੰ ਪੈਨਸ਼ਨ
ਸ਼ੋਸਲ ਡਿਸਟੈਂਸ ਨੂੰ ਮੈਨਟੇਨ ਰੱਖਿਆ ਜਾ ਰਿਹਾ ਹੈ
ਗੁਰਦਾਸਪੁਰ, 22 ਅਪ੍ਰੈਲ ( ਅਸ਼ਵਨੀ ) :- ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲੇ ਅੰਦਰ ਲਾਭਪਾਤਰੀਆਂ ਨੂੰ ਬੈਂਕਾਂ ਵਲੋਂ ਸੁਚਾਰੂ ਢੰਗ ਨਾਲ ਬਿਹਤਰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਅਤੇ ਡੋਰ-ਟੂ-ਡੋਰ ਪੈਨਸ਼ਨ ਵੰਡੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਿਤ ਕਾਂਸਲ ਲੀਡ ਡਿਸਟ੍ਰਿਕ ਮੈਨੇਜਰ ਗੁਰਦਾਸਪੁਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਕੋਵਿਡ-19 ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਜ਼ਿਲੇ ਅੰਦਰ ਬੁਢਾਪਾ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਲਾਭਪਾਤਰੀਆਂ ਨੂੰ ਸੁਚਾਰੂ ਢੰਗ ਨਾਲ ਘਰ-ਘਰ ਹੀ ਪੈਨਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ ਅਤੇ ਬੈਂਕਾਂ ਅੰਦਰ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਜ਼ਿਲੇ ਅੰਦਰ ਸਾਰੇ ਬੈਂਕ ਸਵੇਰੇ 10 ਵਜੇ ਤੋਂ 4 ਵਜੇ ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਹੇ ਹਨ।
ਉਨਾਂ ਦੱਸਿਆ ਕਿ ਅਪ੍ਰੈਲ ਮਹਿਨੇ ਦੋਰਾਨ ਹੁਣ ਤਕ 1 ਲੱਖ 80 ਹਜ਼ਾਰ ਲਾਭਪਾਤਰੀਆਂ, ਜਿਨਾਂ ਵਿਚ ਬੁਢਾਪਾ, ਅੰਗਹੀਣ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਦੇ ਲਾਭਪਾਤਰੀਆਂ ਨੂੰ 11.50 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਡੀ.ਬੀ.ਟੀ ਲਾਭਪਾਤਰੀ, ਕਿਸਾਨ ਸਮਮਾਨ ਨਿਧੀ ਦੇ ਲਾਭਪਾਤਰੀ ਅਤੇ ਹੋਰ ਵੱਖ-ਵੱਖ ਲਾਭਪਾਤਰੀਆਂ ਨੂੰ ਅਦਾਇਗੀ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਜਿਲੇ ਅੰਦਰ 316 ਬੈਂਕਾਂ ਦੀਆਂ ਬਰਾਚਾਂ, ਜਿਸ ਵਿਚ 142 ਪੇਂਡੂ ਬਰਾਚਾਂ ਸ਼ਾਮਿਲ ਹਨ, 243 ਏ.ਟੀ.ਐਮਜ਼ ਅਤੇ 228 ਬਿਜਨਸ ਕਰਾਸਪੋਨਡੈਂਟ/ਕਸਟਮਰ ਸਰਵਿਸ ਪਰਸਨ (Business corrospondant /Customer service persons) ਵਲੋਂ ਲਾਭਪਾਤਰੀਆਂ ਦੇ ਘਰ-ਘਰ ਜਾ ਕੇ ਪੈਨਸ਼ਨ ਵੰਡੀ ਗਈ ਹੈ। 03 ਅਪ੍ਰੈਲ 2020 ਤੋਂ ਲੈ ਕੇ 20 ਅਪ੍ਰੈਲ 2020 ਤਕ 47 ਹਜ਼ਾਰ 916 ਲਾਭਪਾਤਰੀਆਂ ਨੂੰ 11.52 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਜਿਲੇ ਅੰਦਰ ਸਾਰੇ ਬੈਂਕ ਸਵੇਰੇ 10 ਤੋਂ 4 ਵਜੇ ਤਕ ਚੱਲ ਰਹੇ ਹਨ ਅਤੇ ਹਰ ਬਰਾਂਚ ਵਿਚ 150-200 ਗਾਹਕ ਆ ਰਹੇ ਹਨ ਅਤੇ ਏ.ਟੀ.ਐਮਜ਼ ਰਾਹੀਂ ਵੀ ਕਰੀਬ 2 ਹਜ਼ਾਰ ਲੋਕ ਰੋਜਾਨਾ ਨਗਦੀ ਦਾ ਆਦਾਨ ਪ੍ਰਦਾਨ ਕਰ ਰਹੇ ਹਨ। ਉਨਾਂ ਦੱਸਿਆ ਕਿ 3 ਅਪ੍ਰੈਲ ਤੋਂ 20 ਅਪ੍ਰੈਲ 2020 ਤਕ ਜ਼ਿਲੇ ਅੰਦਰ ਕਰੀਬ 80 ਫੀਸਦ ਲਾਭਪਾਤਰੀਆਂ ਨੂੰ ਵੱਖ-ਵੱਖ ਪੱਧਰ ‘ਤੇ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਲੋਕਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp