ਕੋਰੋਨਾ ਵਾਇਰਸ ਦੇ ਕਰਫਿਊ ਦੌਰਾਨ ਸਨਅਤਾਂ ਖੋਲ•ਣ ਲਈ ਡਿਪਟੀ ਕਮਿਸ਼ਨਰ ਵਲੋਂ ਸਨਅਤਕਾਰਾਂ ਨਾਲ ਵਿਚਾਰ ਵਟਾਂਦਰਾ

ਕੋਰੋਨਾ ਵਾਇਰਸ ਤੋਂ ਬਚਾਅ ਲਈ ਸਨਅਤੀ ਅਦਾਰਿਆਂ ਦੇ ਇੰਤਜ਼ਾਮਾਂ ਦੀ ਜਾਂਚ ਲਈ ਇੱਕ ਸਾਂਝੀ ਕਮੇਟੀ ਗਠਤ ਕੀਤੀ ਜਾਵੇਗੀ
ਬਟਾਲਾ, 21 ਅਪ੍ਰੈਲ (  ਅਸ਼ਵਨੀ  ) – ਕੋਰੋਨਾ ਵਾਇਰਸ ਦੇ ਕਰਫਿਊ ਦੌਰਾਨ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਪ੍ਰਸ਼ਾਸਨ ਵਲੋਂ ਸਾਰੀਆਂ ਜਰੂਰੀ ਸੇਵਾਵਾਂ ਨੂੰ ਪੜਾਅਵਾਰ ਪੂਰੀ ਅਹਿਤਿਆਤ ਨਾਲ ਖੋਲਿ•ਆ ਜਾ ਰਿਹਾ ਹੈ। ਜ਼ਿਲ•ਾ ਗੁਰਦਾਸਪੁਰ ਦੀ ਸਨਅਤ ਖਾਸ ਕਰਕੇ ਬਟਾਲਾ ਦੀ ਲੋਹਾ ਸਨਅਤ ਨੂੰ ਖੋਲ•ਣ ਸਬੰਧੀ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਵਲੋਂ ਸਨਅਤਕਾਰਾਂ ਨਾਲ ਸਲਾਹ ਮਸ਼ਵਰਾ ਕੀਤਾ ਜਾ ਰਿਹਾ ਹੈ ਤਾਂ ਜੋ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਵਾਇਰਸ ਤੋਂ ਬਚਾਅ ਕਰਦੇ ਹੋਏ ਜਿਥੇ ਸੋਸਲ ਡਿਸਟੈਂਸਿੰਗ ਨੂੰ ਕਾਇਮ ਰੱਖਿਆ ਜਾਵੇ ਓਥੇ ਉਦਯੋਗ ਵੀ ਚੱਲ ਸਕਣ। ਡਿਪਟੀ ਕਮਿਸ਼ਨਰ ਵਲੋਂ ਅੱਜ ਸਵੇਰੇ ਵੀਡੀਓ ਕਾਨਫਰੰਸ ਕਰਕੇ ਸਨਅਤਕਾਰਾਂ ਨਾਲ ਉਦਯੋਗ ਖੋਲ•ਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਉਨ•ਾਂ ਨੂੰ ਕਿਹਾ ਕਿ ਉਹ ਪ੍ਰਸ਼ਾਸਨ ਨੂੰ ਆਪਣੇ ਕੀਮਤੀ ਸੁਝਾਅ ਦੇਣ ਕਿ ਕਿਵੇਂ ਕੋਰੋਨਾ ਵਾਇਰਸ ਸਬੰਧੀ ਸਾਵਧਾਨੀਆਂ ਵਰਤ ਕੇ ਉਦਯੋਗਾਂ ਨੂੰ ਚਲਾਇਆ ਜਾਵੇ।
ਵੀਡੀਓ ਕਾਨਫਰੰਸ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਇੱਕ ਕਮੇਟੀ ਗਠਤ ਕੀਤੀ ਜਾਵੇਗੀ ਜਿਸ ਵਿੱਚ ਉਦਯੋਗ ਵਿਭਾਗ ਦੇ ਅਧਿਕਾਰੀ, ਸਿਵਲ ਪ੍ਰਸ਼ਾਸਨ ਦੇ ਨੁਮਾਇੰਦੇ, ਸਨਅਤਕਾਰਾਂ ਦੇ ਨੁਮਾਇੰਦੇ ਅਤੇ ਇੱਕ ਨੁਮਾਇੰਦਾ ਪਬਲਿਕ ਵਿਚੋਂ ਲਿਆ ਜਾਵੇਗਾ ਅਤੇ ਇਹ ਕਮੇਟੀ ਸਾਰੇ ਸਨਅਤੀ ਅਦਾਰਿਆਂ ਵਿੱਚ ਜਾ ਕੇ ਇਹ ਦੇਖੇਗੀ ਕਿ ਉਨ•ਾਂ ਵਲੋਂ ਕੋਰੋਨਾ ਵਾਇਰਸ ਤੋਂ ਬਚਣ ਲਈ ਪੂਰੇ ਪ੍ਰੋਟੋਕਾਲ ਅਪਣਾਏ ਜਾ ਰਹੇ ਹਨ ਜਾਂ ਨਹੀਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਜੋ ਸਾਵਧਾਨੀਆਂ ਹਨ ਉਹ ਹਰ ਹੀਲੇ ਅਪਣਾਈਆਂ ਜਾਣ ਅਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਤੋਂ ਬਿਨਾ ਕਿਸੇ ਸਨਅਤ ਨੂੰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਵੀ.ਸੀ. ਦੌਰਾਨ ਸਨਅਤਕਾਰਾਂ ਨੂੰ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਕਿ ਉਹ ਕਿਹੜੀਆਂ-ਕਿਹੜੀਆਂ ਸਾਵਧਾਨੀਆਂ ਵਰਤ ਕੇ ਆਪਣੇ ਉਦਯੋਗਾਂ ਨੂੰ ਚਲਾ ਸਕਦੇ ਹਨ। ਉਨ•ਾਂ ਕਿਹਾ ਕਿ ਸਨਅਤਾਂ ਚਲਾਉਣ ਸਮੇਂ ਸੋਸਲ ਡਿਸਟੈਂਸਿੰਗ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਨਾਲ ਹੀ ਸਨਅਤਕਾਰ ਆਪਣੇ ਕਾਮਿਆਂ ਨੂੰ ਕੋਰੋਨਾ ਤੋਂ ਬਚਣ ਲਈ ਵਰਤੀਆਂ ਜਾਂਦੀਆਂ ਸਾਵਧਾਨੀਆਂ ਤੋਂ ਸਿੱਖਿਅਤ ਕਰਨਗੇ। ਉਨ•ਾਂ ਕਿਹਾ ਕਿ ਫੈਕਟਰੀਆਂ ਵਿੱਚ ਕਾਮਿਆਂ ਲਈ ਹੱਥ ਧੋਣ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਨਅਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਨਅਤਾਂ ਸ਼ੁਰੂ ਕਰਨ ਲਈ ਆਪਣੇ ਸੁਝਾਅ ਪ੍ਰਸ਼ਾਸਨ ਨੂੰ ਦੇਣ ਤਾਂ ਜੋ ਇਸ ਸਬੰਧੀ ਇੱਕ ਵਿਸਥਾਰਤ ਪਲਾਨ ਤਿਆਰ ਕੀਤਾ ਜਾ ਸਕੇ। ਉਨ•ਾਂ ਕਿਹਾ ਕਿ ਸਨਅਕਾਰਾਂ ਦੀ ਸਲਾਹ ਨਾਲ ਜਿਨ•ਾਂ ਵੀ ਸੰਭਵ ਹੋਇਆ ਉਦਯੋਗਾਂ ਨੂੰ ਖੋਲਿ•ਆ ਜਾਵੇਗਾ ਪਰ ਨਾਲ ਹੀ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਸਨਅਤਕਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਜੋ ਨਿਯਮ ਹਨ ਉਨ•ਾਂ ਦੀ ਪਾਲਣਾ ਵੀ ਜਰੂਰ ਕਰਨ।
ਵੀਡੀਓ ਕਾਨਫਰੰਸ ਦੌਰਾਨ ਬਟਾਲਾ ਸ਼ਹਿਰ ਦੇ ਉੁਦਯੋਗਪਤੀ ਪਰਮਜੀਤ ਗਿੱਲ, ਪਵਨ ਕੁਮਾਰ ਪੰਮਾ, ਅੰਕੂਰ ਅਗਵਾਲ, ਦੀਪਕ ਗੋਇਲ, ਮੁਨੀਸ਼ ਗੁਪਤਾ, ਮਾਨਿਕ ਹਾਂਡਾ, ਵਿਨੇ ਸ੍ਰੀਵਾਸਤਵਾ, ਬਿਮਲ ਕੱਦ, ਸਚਿਨ ਅਗਰਵਾਲ, ਮੁਨੀਸ਼ ਗੁਪਤਾ, ਸੰਜੀਵ ਅਗਰਵਾਲ ਤੇ ਹੋਰ ਸਨਅਤਕਾਰਾਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply