ਹਰੇਕ ਰਜਿਸਟ੍ਰਡ ਉਸਾਰੀ ਕਿਰਤੀਆਂ ਦੇ ਅਕਾਉਂਟ ਵਿੱਚ 3-3 ਹਜਾਰ ਦੀਆਂ ਦੋ ਕਿਸਤਾਂ ਪਾਈਆਂ
ਪਠਾਨਕੋਟ, 22 ਅਪ੍ਰੈਲ(ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟ੍ਰਕਸ਼ਨ ਵੈਲਫੇਅਰ ਬੋਰਡ ਵੱਲੋਂ ਹਰੇਕ ਰਜਿਸਟ੍ਰਡ ਉਸਾਰੀ ਕਿਰਤੀਆਂ ਦੇ ਅਕਾਉਂਟ ਵਿੱਚ 3-3 ਹਜਾਰ ਦੀਆਂ ਵੱਖ ਵੱਖ ਦੋ ਕਿਸਤਾਂ ਪਾਈਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਸ੍ਰੀ ਕੰਵਰ ਡਾਵਰ ਸਹਾਇਕ ਕਿਰਤ ਕਮਿਸ਼ਨਰ ਅਤੇ ਸ੍ਰੀ ਮਨੋਜ ਸਰਮਾ ਲੈਬਰ ਇੰਨਫੋਰਸਮੈਂਟ ਅਫਸ਼ਰ ਪਠਾਨਕੋਟ ਨੇ ਸਾਂਝੇ ਤੋਰ ਤੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਬਿਲਡਿੰਗ ਐਂਡ ਅਦਰ ਕੰਨਸਟ੍ਰਕਸ਼ਨ ਵੈਲਫੇਅਰ ਬੋਰਡ ਨਾਲ ਰਜਿਸਟ੍ਰਰਡ ਕਿਰਤੀ ਕਾਮਿਆਂ ਜਿਵੇ ਰਾਜ ਮਿਸਤਰੀ, ਉਨ•ਾਂ ਨਾਲ ਕੰਮ ਕਰਦੇ ਮਜਦੂਰ, ਸਰੀਆ ਬੰਨਣ ਵਾਲੇ , ਟਾਈਲ ਲਗਾਉਂਣ ਵਾਲੇ, ਪਲੰਬਰ, ਇਲੈਕਟ੍ਰੀਸਿਅਨ , ਰੰਗ ਕਲੀ ਦਾ ਕੰਮ ਆਦਿ ਕਰਨ ਵਾਲੇ ਉਸਾਰੀ ਕਿਰਤੀਆਂ ਦੇ ਖਾਤਿਆਂ ਵਿੱਚ ਮਾਰਚ ਮਰੀਨੇ 3000 ਹਜਾਰ ਰੁਪਏ ਦੀ ਪਹਿਲੀ ਮਿਸਤ ਪਾਈ ਗਈ ਸੀ ਅਤੇ ਹੁਣ ਅਪ੍ਰੈਲ ਵਿੱਚ ਇਨ•ਾਂ ਕਿਰਤੀਆਂ ਦੇ ਖਾਤਿਆਂ ਵਿੱਚ ਦੂਸਰੀ 3 ਹਜਾਰ ਰੁਪਏ ਦੀ ਕਿਸਤ ਪਾਈ ਜਾ ਰਹੀ ਹੈ।
ਉਨ•ਾਂ ਦੱਸਿਆ ਕਿ ਜਿਲ•ਾ ਪਠਾਨਕੋਟ ਵਿੱਚ ਉਪਰੋਕਤ ਬੋਰਡ ਵਿੱਚ ਰਜਿਸਟ੍ਰਰਡ ਕਰੀਬ 8 ਹਜਾਰ ਕਿਰਤੀ ਸਾਮਲ ਹਨ। ਉਨ•ਾਂ ਕਿਹਾ ਕਿ ਕਰੋਨਾ ਵਾਈਰਸ ਦੇ ਚਲਦਿਆਂ ਪੂਰੇ ਪੰਜਾਬ ਅੰਦਰ ਕਰਫਿਓ ਲਗਾਇਆ ਗਿਆ ਹੈ ਅਤੇ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਇਸ ਅੋਖੀ ਘੜ•ੀ ਵਿੱਚ ਰਜਿਸਟ੍ਰਰਡ ਵਰਕਰਾਂ ਜਿਨ•ਾਂ ਦਾ ਕੰਮ ਕਾਜ ਪੂਰੀ ਤਰ•ਾਂ ਬੰਦ ਹੋ ਗਿਆ ਸੀ ਉਨ•ਾਂ ਘਰ•ਾਂ ਅੰਦਰ ਇਸ ਲਾੱਕ ਡਾਊਣ ਦੋਰਾਨ ਕਿਸੇ ਤਰ•ਾਂ ਦੀ ਰੋਜੀ ਰੋਟੀ ਦੀ ਪ੍ਰੇਸਾਨੀ ਨਾ ਆਵੇ ਇਸ ਉਦੇਸ ਨਾਲ ਹਰੇਕ ਕਿਰਤੀ ਕਾਮੇ ਦੇ ਖਾਤੇ ਵਿੱਚ ਮਾਰਚ ਅਤੇ ਅਪ੍ਰੈਲ ਮਹੀਨਿਆਂ ਦੋਰਾਨ 3 –3 ਹਜਾਰ ਦੀਆਂ ਦੋ ਕਿਸਤਾਂ ਪਾਈਆਂ ਗਈਆ ਹਨ
ਜਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਇਸ ਅੋਖੀ ਘੜ•ੀ ਅੰਦਰ ਹਰੇਕ ਵਰਗ ਦਾ ਧਿਆਨ ਰੱਖ ਕੇ ਉਨ•ਾਂ ਨੂੰ ਕਿਸੇ ਤਰ•ਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਉਦੇਸ ਨਾਲ ਇਨ•ਾਂ ਕਾਰਜਾਂ ਨੂੰ ਅਧਿਕਾਰੀਆਂ ਦੀ ਸਹਾਇਤਾ ਨਾਲ ਪੂਰਾ ਕਰ ਰਹੀ ਹੈ। ਦੂਸਰੇ ਪਾਸੇ ਖਾਤਿਆਂ ਵਿੱਚ ਦੋ ਵੱਖ ਵੱਖ ਕਿਸਤਾ ਆਉਂਣ ਨਾਲ ਉਸਾਰੀ ਕਿਰਤੀਆਂ ਵਿੱਚ ਵੀ ਖੁਸੀ ਦੀ ਲਹਿਰ ਪਾਈ ਗਈ ਹੈ ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp