ਟਰੰਪ ਪ੍ਰਸ਼ਾਸਨ ਨੇ ਬੱਬਰ ਖ਼ਾਲਸਾ ‘ਤੇ ਲਾਈ ਪਾਬੰਦੀ

ਵਾਸ਼ਿੰਗਟਨ:  ਟਰੰਪ ਪ੍ਰਸ਼ਾਸਨ ਨੇ ਅਮਰੀਕਾ ‘ਚ ਸਿੱਖ ਖਾੜਕੂ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੂੰ ਵੱਖਵਾਦੀ ਲਹਿਰਾਂ ਵਾਲੀ ਸੂਚੀ ‘ਚ ਰੱਖ ਦਿੱਤਾ ਹੈ। ਟਰੰਪ ਸਰਕਾਰ ਦਾ ਦਾਅਵਾ ਹੈ ਕਿ ਇਸ ਸੰਗਠਨ ਦੀਆਂ ਕਤਲ ਤੇ ਬੰਬ ਧਮਾਕੇ ਕਰਨ ਵਰਗੀਆਂ ਗਤੀਵਿਧੀਆਂ ਨਾਲ ਰਾਜਨੀਤਿਕ, ਆਰਥਿਕ ਤੇ ਸੋਸ਼ਲ ਪੱਧਰ ‘ਤੇ ਅਮਰੀਕਾ ਦੇ ਹਿੱਤਾਂ ਨੂੰ ਖ਼ਤਰੇ ‘ਚ ਪਾ ਰਿਹਾ ਹੈ।

ਅਮਰੀਕਾ ਦੇ ਵ੍ਹਾਈਟ ਹਾਊਸ ਵਾਈਟ ਹਾਊਸ ਨੇ ਕਿਹਾ ਕਿ  ਬੱਬਰ ਖ਼ਾਲਸਾ ਇੰਟਰਨੈਸ਼ਨਲ ਆਪਣੀਆਂ ਹਿੰਸਕ ਗਤੀਵਿਧੀਆਂ ਰਾਹੀਂ ਭਾਰਤ ‘ਚ ਆਪਣਾ ਆਜ਼ਾਦ ਰਾਜ ਸਥਾਪਤ ਕਰਨਾ ਚਾਹੁੰਦਾ ਹੈ।

ਇਹ ਭਾਰਤ ਤੇ ਹੋਰ ਥਾਵਾਂ ਕੀਤੇ ਅੱਤਵਾਦੀ ਹਮਲਿਆਂ ‘ਚ ਨਿਰਦੋਸ਼ਾਂ ਦੀਆਂ ਹੱਤਿਆਵਾਂ ਦਾ ਜ਼ਿੰਮੇਵਾਰ ਹੈ। ਵਾਈਟ ਹਾਊਸ ਨੇ ਕਿਹਾ ਕਿ ਇੱਥੇ ਬਹੁਤ ਵੱਡੀ ਕ੍ਰਾਂਤੀਕਾਰੀ, ਰਾਸ਼ਟਰਵਾਦੀ ਤੇ ਵੱਖਵਾਦੀ ਲਹਿਰ ਹੈ ਜਿਸ ਦੀ ਵਰਤੋਂ ਹਿੰਸਕ ਤੇ ਸਮਾਜ ‘ਚ ਅਸਥਿਰਤਾ ਲਿਆਉਣ ਦੇ ਇਰਾਦੇ ਨਾਲ ਅਕਸਰ ਅਮਰੀਕੀ ਜੀਵਨ ਨੂੰ ਖਤਰੇ ‘ਚ ਪਾਉਂਦੀ ਹੈ।

Related posts

Leave a Reply