ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਲਾਭਪਾਤਰੀਆਂ ਨੂੰ ਕਣਕ ਤੇ ਦਾਲ ਵੰਡਣ ਦੀ ਹੋਈ ਸ਼ੁਰੂਆਤ


ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਲਾਭਪਾਤਰੀਆਂ ਨੂੰ ਕਣਕ ਤੇ ਦਾਲ ਵੰਡਣ ਦੀ ਹੋਈ ਸ਼ੁਰੂਆਤ

ਗੁਰਦਾਸਪੁਰ, 25 ਅਪ੍ਰੈਲ (  ਅਸ਼ਵਨੀ  )

ਜ਼ਿਲੇ ਅੰਦਰ ਭਾਰਤ ਸਰਕਾਰ ਵਲੋਂ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’ ਤਹਿਤ ਤਿੰਨ ਮਹੀਨੇ ਦਾ ਕੋਟਾ, ਜਿਸ ਵਿਚ 15 ਕਿਲੋ ਕਣਕ ਅਤੇ 03 ਕਿਲੋ ਦਾਲ ਸ਼ਾਮਿਲ ਹੈ, ਵੰਡਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਹਿਮਾਂਸ਼ੂ ਕੱਕੜ ਡੀ.ਐਫ.ਐਸ.ਸੀ ਗੁਰਦਾਸਪੁਰ ਨੇ ਦੱਸਿਆ ਕਿ ਕੇਂਦਰ ਕਾਲਾ ਅਫਗਾਨਾ ਨੂੰ ਫਤਿਹਗੜ• ਚੂੜੀਆਂ 60 ਕੁਇੰਟਲ ਕਣਕ ਵੰਡਣ ਦੀ ਪ੍ਰਕਿਰਿਆ ਪਿੰਡ ਦਬੁਰਜੀ ਅਤੇ ਚਾਹਲੀ ਤੋਂ ਕਰ ਦਿੱਤੀ ਗਈ ਹੈ। ਇਸ ਮੌਕੇ ਰਮਿੰਦਰ ਸਿੰਘ ਬਾਠ ਜਿਲਾ ਫੂਡ ਸਪਲਾਈ ਅਫਸਰ ਵੀ ਮੋਜੂਦ ਸਨ।
ਉਨਾਂ ਅੱਗੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲੇ ਅੰਦਰ 2 ਲੱਖ 14 ਹਜ਼ਾਰ 171 ਲਾਭਪਾਤਰੀਆਂ ਨੂੰ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ’  ਯੋਜਨਾ ਤਹਿਤ ਕਣਕ ਤੇ ਦਾਲ ਵੰਡੀ ਜਾਵੇਗੀ। ਉਨਾਂ ਦੱਸਿਆ ਕਿ 15 ਕਿਲੋ ਕਣਕ ਪ੍ਰਤੀ ਜੀਅ (ਮੈਂਬਰ) ਅਤੇ 03 ਕਿਲੋ ਦਾਲ ਪ੍ਰਤੀ ਕਾਰਡ ਵੰਡੀ ਜਾਵੇਗੀ, ਜਿਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਉਨਾਂ ਦੱਸਿਆ ਕਿ ਕਣਕ ਅਤੇ ਦਾਲ ਬਿਲਕੁਲ ਮੁਫਤ ਵੰਡੀ ਜਾਵੇਗੀ। ਜੇਕਰ ੋਕਈ ਡਿਪੂ ਹੋਲਡਰ ਲਾਭਪਾਤਰੀ ਕੋਲੋਂ ਪੈਸੇ ਮੰਗਦਾ ਹੈ ਤਾਂ ਉਸਦੀ ਸੂਚਨਾ ਸਬੰਧਿਤ ਫੂਡ ਸਪਲਾਈ ਦਫਤਰ ਜਾਂ ਅਧਿਕਾਰੀ ਨੂੰ ਤੁਰੰਤ ਦਿੱਤੀ ਜਾਵੇ। ਉਨਾਂ ਕਿਹਾ ਕਿ ਜ਼ਿਲ•ੇ ਅੰਦਰ ਸੁਚਾਰੂ ਢੰਗ ਨਾਲ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਕਣਕ ਤੇ ਦਾਲ ਪੁਜਦਾ ਕਰਨ ਵਿਚ ਕੋਈ ਢਿੱਲਮੱਠ ਨਹੀਂ ਵਰਤੀ ਜਾਵੇਗੀ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply