BREAKING NEWS:>>> ਪਠਾਨਕੋਟ ਦੇ ਅਮਨਦੀਪ ਹਸਪਤਾਲ ਦੀ ਡਾ: ਤਰਨਜੀਤ ਕੌਰ CORONA POSITIVE


ਪਠਾਨਕੋਟ (BUREAU RAJINDER RAJAN):


ਪੰਜਾਬ ਵਿਚ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹੁਣ ਡਾਕਟਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਰਹੇ ਹਨ। ਅੱਜ ਲਗਭਗ 7 ਦਿਨਾਂ ਬਾਅਦ ਇਕ ਡਾਕਟਰ ਦੀ ਕੋਰੋਨਾ ਰਿਪੋਰਟ POSITIVE ਆਈ ਹੈ।

ਕੋਰੋਨਾ CORONA POSITIVE ਪਠਾਨਕੋਟ ਦੇ ਅਮਨਦੀਪ ਹਸਪਤਾਲ ਦੀ ਡਾ: ਤਰਨਜੀਤ ਕੌਰ ਹੈ। ਇਸ ਦੀ ਪੁਸ਼ਟੀ ਜ਼ਿਲ੍ਹਾ ਮੈਜਿਸਟਰੇਟ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਕੀਤੀ। ਉਨ੍ਹਾਂ ਕਿਹਾ ਕਿ ਦੇਰ ਰਾਤ ਦੀ ਰਿਪੋਰਟ ਤੋਂ ਪਤਾ ਚੱਲਿਆ ਕਿ
ਉਹ CORONA POSITIVE ਸੀ।
 ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਹੁਣ ਉਕਤ ਡਾਕਟਰ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿੱਚ 24 ਮਾਮਲੇ ਸਾਹਮਣੇ ਆਏ ਸਨ, ਜੋ ਹੁਣ ਵਧ ਕੇ 25 ਹੋ ਗਏ ਹਨ। ਇਨ੍ਹਾਂ ਵਿੱਚੋਂ ਜ਼ਿਲ੍ਹਾ ਪਠਾਨਕੋਟ ਦੀ ਪਹਿਲੀ ਕੋਰੋਨਾ POSITIVE RAJ RANI (SUJANPUR) ਦੀ ਮੌਤ ਹੋ ਗਈ ਸੀ ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply