BREAKING :>>>ਸੋਮਵਾਰ 27 ਅਪ੍ਰੈਲ ਤੋਂ ਫ਼ਲ ਤੇ ਸਬਜ਼ੀ ਮੰਡੀ ਮਕਸੂਦਾਂ ‘ਚ ਲਾਗੂ ਹੋਵੇਗਾ ਔਡ/ਈਵਨ ਫਾਰਮੂਲਾ

ਸੋਮਵਾਰ 27 ਅਪ੍ਰੈਲ ਤੋਂ ਫ਼ਲ ਤੇ ਸਬਜ਼ੀ ਮੰਡੀ ਮਕਸੂਦਾਂ ‘ਚ ਲਾਗੂ ਹੋਵੇਗਾ ਔਡ/ਈਵਨ ਫਾਰਮੂਲਾ
* ਜ਼ਿਲਾ ਪ੍ਰਸ਼ਾਸਨ ਵਲੋਂ ਔਡ/ਈਵਨ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਕੀਤੇ ਪੁਖ਼ਤਾ ਪ੍ਰਬੰਧ

ਜਲੰਧਰ –  (ਸੰਦੀਪ ਸਿੰਘ ਵਿਰਦੀ /ਗੁਰਪ੍ਰੀਤ ਸਿੰਘ)


   ਜ਼ਿਲੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਮੱਦੇ ਨਜ਼ਰ ਜ਼ਿਲਾ ਪ੍ਰਸ਼ਾਸਨ ਵਲੋਂ ਫ਼ਲ ਤੇ ਸਬਜ਼ੀ ਮੰਡੀ ਮਕਸੂਦਾਂ ਵਿਖੇ ਭੀੜ ਨੂੰ ਇਕੱਠੇ ਨਾ ਹੋਣ ਦੇਣ ਲਈ 27 ਅਪ੍ਰੈਲ ਦਿਨ ਸੋਮਵਾਰ ਤੋਂ ਔਡ ਤੇ ਈਵਨ ਫਾਰਮੂਲੇ ਨੂੰ ਲਾਗੂ ਕਰਨ ਲਈ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ।
   ਜ਼ਿਲੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਔਡ/ਈਵਨ ਫਾਰਮੂਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਵਿਆਪਕ ਰਣਨੀਤੀ ਤਿਆਰ ਕੀਤੀ ਜਾ ਚੁੱਕੀ ਹੈ।



ਉਚ ਅਧਿਕਾਰੀਆਂ ਦੀ ਟੀਮ ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜੀ, ਉਪ ਮੰਡਲ ਮੈਜਿਸਟਰੇਟ ਜਲੰਧਰ-2 ਰਾਹੁਲ ਸਿੰਧੂ, ਸਹਾਇਕ ਕਮਿਸ਼ਨਰ ਪੁਲਿਸ ਓਮ ਪ੍ਰਕਾਸ਼, ਜ਼ਿਲਾ ਮੰਡੀ ਅਫ਼ਸਰ ਦਵਿੰਦਰ ਸਿੰਘ, ਗਾਰਡੀਅਨਜ਼ ਆਫ਼ ਗਵਰਨੈਂਸ ਦੇ ਜ਼ਿਲਾ ਮੁਖੀ ਮੇਜਰ ਜਨਰਲ (ਰਿਟਾ.) ਬਲਵਿੰਦਰ ਸਿੰਘ ਅਤੇ ਹੋਰਨਾਂ ਵਲੋਂ ਫਾਰਮੂਲੇ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
   ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅਤੇ ਉਪ ਮੰਡਲ ਮੈਜਿਸਟਰੇਟ ਵਲੋਂ ਔਡ ਤੇ ਈਵਨ ਫਾਰਮੂਲੇ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਤਿਆਰੀਆਂ ਨੂੰ ਅੰਤਿਮ ਰੂਪ ਦਿੰਦਿਆਂ ਦੱਸਿਆ ਕਿ ਇਸ ਦਾ ਮੁੱਖ ਮੰਤਵ ਫ਼ਲ ਤੇ ਸਬਜ਼ੀਆਂ ਦੀ ਥੋਕ ਮੰਡੀ ਮਕਸੂਦਾਂ ਵਿੱਚ ਭੀੜ ਨੂੰ ਘੱਟ ਕਰਕੇ ਕੋਰੋਨਾ ਵਾਇਰਸ ਦੇ ਫੈਲਣ ਦੇ ਖ਼ਤਰੇ ਨੂੰ ਘਟਾਉਣਾ ਹੈ। ਉਨਾਂ ਕਿਹਾ ਕਿ ਮੌਜੂਦਾ ਸਮੇਂ ਦੌਰਾਨ 2000 ਦੇ ਕਰੀਬ ਲੋਕਾਂ ਵਲੋਂ ਫ਼ਲ ਤੇ ਸਬਜ਼ੀਆਂ ਖ਼ਰੀਦ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਹੁਣ 2000 ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਬਜਾਏ ਰੋਜ਼ਾਨਾ 1000 ਨੂੰ ਹੀ ਮੰਡੀ ਵਿੱਚ ਆਉਣ ਦੀ ਇਜ਼ਾਜਤ ਹੋਵੇਗੀ।
   ਉਨਾਂ ਕਿਹਾ ਕਿ ਸਾਰੇ 2000 ਫ਼ਲ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਮੰਡੀ ਬੋਰਡ ਰਾਹੀਂ ਨਵੇਂ ਪਾਸ ਜਾਰੀ ਕੀਤੇ ਜਾਣਗੇ। ਉਨਾਂ ਕਿਹਾ ਕਿ 1000 ਫ਼ਲ ਤੇ ਸਬਜ਼ੀ ਵੇਚਣ ਵਾਲੀਆ ਨੂੰ ਲਾਲ ਪਾਸ ਦਿੱਤੇ ਜਾਣਗੇ ਜੋ ਸੋਮਵਾਰ, ਬੁੱਧਵਾਰ ਅਤੇ ਸ਼ੁਕਰਵਾਰ ਵਾਲੇ ਦਿਨ ਮੰਡੀ ਵਿੱਚ ਆ ਕੇ ਫ਼ਲ ਤੇ ਸਬਜ਼ੀਆਂ ਖ਼ਰੀਦ ਸਕਣਗੇ। ਉਨਾਂ ਅੱਗੇ ਦੱਸਿਆ ਕਿ ਇਸੇ ਤਰਾਂ ਬਾਕੀ 1000 ਫ਼ਲ ਤੇ ਸਬਜ਼ੀ ਵੇਚਣ ਵਾਲਿਆਂ ਨੂੰ ਹਰੇ ਪਾਸ ਜਾਰੀ ਕੀਤੇ ਜਾਣਗੇ ਜੋ ਮੰਗਲਵਾਰ, ਬੁੱਧਵਾਰ ਅਤੇ ਸ਼ਨੀਵਾਰ ਵਾਲੇ ਦਿਨ ਮੰਡੀ ਵਿੱਚ ਆ ਕੇ ਫ਼ਲ ਤੇ ਸਬਜ਼ੀ ਖ਼ਰੀਦ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣਗੇ।
                ਉਨਾਂ ਅੱਗੇ ਦੱਸਿਆ ਕਿ ਕੇਵਲ ਪਾਸ ਹੋਲਡਰਾਂ ਨੂੰ ਹੀ ਮੰਡੀ ਵਿੱਚ ਆਉਣ ਦੀ ਆਗਿਆ ਹੋਵੇਗੀ ਅਤੇ ਕਿਸੇ ਹੋਰ ਨੂੰ ਮੰਡੀ ਵਿੱਚ ਨਹੀਂ ਆਉਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਫ਼ਲ ਤੇ ਸਬਜ਼ੀਆਂ ਵੇਚਣ ਲਈ ਔਡ/ਈਵਨ ਫਾਰਮੂਲੇ ਨੂੰ ਵਧਾਇਆ ਜਾਵੇਗਾ, ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ,ਭੀੜ ਨੂੰ ਇਕੱਠਿਆਂ ਹੋਣ ਤੋਂ ਰੋਕਿਆ ਜਾਵੇਗਾ ਅਤੇ ਪੁਰੀ ਵਿਵਸਥਾ ‘ਤੇ ਚੰਗੀ ਤਰਾਂ ਕੰਟਰੋਲ ਕੀਤਾ ਜਾਵੇਗਾ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply