LATEST :>>>ਭਾਰਤ ਪਰਤਣ ਦੇ ਚਾਹਵਾਨ ਵਿਦੇਸ਼ ਗਏ ਨਾਗਰਿਕ/ਵਿਦਿਆਰਥੀ ਹੈਲਪਲਾਈਨ ਨੰਬਰ 62836-68484 ‘ਤੇ ਕਰਨ ਸੰਪਰਕ : ਡਿਪਟੀ ਕਮਿਸ਼ਨਰ

ADESH PARMINDER SINGH
CANADIAN DOABA TIMES
-ਕਿਹਾ, ਹੈਲਪਲਾਈਨ ਨੰਬਰ ‘ਤੇ ਵਟਸਐਪ ਦੀ ਸਹੂਲਤ, ‘ਹੈਲੋ’ ਲਿਖਣ ‘ਤੇ ਪਹੁੰਚ ਜਾਵੇਗਾ ਲਿੰਕ
-ਲਿੰਕ ਦੀ ਵਰਤੋਂ ਨਾਲ ਦਿੱਤੀ ਜਾ ਸਕਦੀ ਹੈ ਆਪਣੇ ਬਾਰੇ ਪੂਰੀ ਜਾਣਕਾਰੀ

ਹੁਸ਼ਿਆਰਪੁਰ, 26 ਅਪ੍ਰੈਲ :  ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਭਾਰਤ ਵਾਪਸ ਪਰਤਣ ਦੇ ਚਾਹਵਾਨ ਜ਼ਿਲ•ਾ ਹੁਸ਼ਿਆਰਪੁਰ ਨਾਲ ਸਬੰਧਤ ਵਿਦੇਸ਼ ਗਏ ਨਾਗਰਿਕ/ਵਿਦਿਆਰਥੀ ਜ਼ਿਲ•ਾ ਪ੍ਰਸਾਸ਼ਨ ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ। ਉਨ•ਾਂ ਦੱਸਿਆ ਕਿ ਸੰਪਰਕ ਕਰਨ ਲਈ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ਦੀ ਵਰਤੋਂ ਨਾਲ ਆਪਣੇ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
      ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ•ੇ ਨਾਲ ਸਬੰਧਤ ਆਪਣੇ ਕੰਮ-ਕਾਰਾਂ ਲਈ ਵਿਦੇਸ਼ ਗਏ ਨਾਗਰਿਕਾਂ ਸਮੇਤ ਵੱਖ-ਵੱਖ ਦੇਸ਼ਾਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਗਏ ਵਿਦਿਆਰਥੀ ਜੇਕਰ ਕੋਰੋਨਾ ਵਾਇਰਸ ਦੀ ਸੰਸਾਰ ਵਿਆਪੀ ਮਹਾਂਮਾਰੀ ਦੇ ਮੱਦੇਨਜ਼ਰ ਹਵਾਈ ਉਡਾਣਾਂ ਬੰਦ ਹੋਣ ਕਰਕੇ ਵਿਦੇਸ਼ਾਂ ਵਿੱਚ ਫਸ ਗਏ ਹਨ ਅਤੇ ਹੁਣ ਜ਼ਿਲ•ੇ ਵਿੱਚ ਆਉਣਾ ਚਾਹੁੰਦੇ ਹਨ, ਤਾਂ ਜ਼ਿਲ•ਾ ਪ੍ਰਸਾਸ਼ਨ ਵਲੋਂ ਜਾਰੀ ਕੀਤੇ ਹੈਲਪਲਾਈਨ ਨੰਬਰ 62836-68484 ਉਪਰ ਸੰਪਰਕ ਕਰਨ। ਉਨ•ਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜਿਹੇ ਨਾਗਰਿਕਾਂ ਅਤੇ ਵਿਦਿਆਰਥੀਆਂ ਦੇ ਅੰਕੜੇ ਇਕੱਠੇ ਕਰਨ ਦੇ ਆਦੇਸ਼ ਦਿੱਤੇ ਹਨ, ਜਿਹੜੇ ਇਸ ਸੰਕਟ ਵਿੱਚ ਆਪਣੇ ਘਰ ਵਾਪਸੀ ਕਰਨਾ ਚਾਹੁੰਦੇ ਹਨ, ਪਰ ਕੋਰੋਨਾ ਮਹਾਂਮਾਰੀ ਕਾਰਨ ਹਵਾਈ ਉਡਾਣਾਂ ਉਪਰ ਲੱਗੀ ਪਾਬੰਦੀ ਦੇ ਚੱਲਦਿਆਂ ਆਪਣੇ ਘਰ ਵਾਪਸ ਨਹੀਂ ਪਰਤ ਸਕੇ।
          ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪ੍ਰਸਾਸ਼ਨ ਵਲੋਂ ਜਾਰੀ ਹੈਲਪਲਾਈਨ ਨੰਬਰ ‘ਤੇ ਵਟਸਐਪ ਦੀ ਸਹੂਲਤ ਵੀ ਮੁਹੱਈਆ ਕਰਵਾਈ ਗਈ ਹੈ ਅਤੇ ਕੇਵਲ ‘ਹੈਲੋ ਜਾਂ ਹਾਏ’ ਲਿਖਣ ‘ਤੇ ਹੀ ਲਿੰਕ ਆਟੋਮੈਟਿਕ ਸਬੰਧਤ ਵਿਅਕਤੀ ਦੇ ਮੋਬਾਇਲ ‘ਤੇ ਪਹੁੰਚ ਜਾਵੇਗਾ। ਉਨ•ਾਂ ਦੱਸਿਆ ਕਿ ਜ਼ਿਲ•ੇ ਨਾਲ ਸਬੰਧਤ ਨਾਗਰਿਕਾਂ ਸਮੇਤ ਵਿਦਿਆਰਥੀ ਇਸ ਲਿੰਕ ਦੀ ਵਰਤੋਂ ਕਰਕੇ ਆਪਣੇ ਬਾਰੇ ਪੂਰੀ ਜਾਣਕਾਰੀ ਦੇ ਸਕਦੇ ਹਨ। ਇਸ ਜਾਣਕਾਰੀ ਵਿੱਚ ਭਾਰਤ ਪਰਤਣ ਦੇ ਚਾਹਵਾਨਾਂ ਦਾ ਨਾਂਅ, ਵਿਦੇਸ਼ ਵਿਚਲੀ ਰਿਹਾਇਸ਼ ਦਾ ਪੂਰਾ ਪਤਾ, ਪਾਸਪੋਰਟ ਨੰਬਰ, ਪਰਿਵਾਰਾਂ ਦੀ ਸੂਰਤ ਵਿੱਚ ਜੇ ਕੋਈ ਹੋਰ ਵਿਅਕਤੀ ਨਾਲ ਆਉਣਾ ਚਾਹੰਦਾ ਹੈ, ਤਾਂ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਜ਼ਰੂਰੀ ਹੈ।  
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply