ਤ੍ਰਿਪਤ ਬਾਜਵਾ ਨੇ ਪੇਂਡੂ ਡਿਸਪੈਂਸਰੀਆਂ ਦੇ ਫਾਰਮਿਸਟਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਹੜਤਾਲ ਉੱਤੇ ਨਾ ਜਾਣ ਦੀ ਕੀਤੀ ਅਪੀਲ

ਤ੍ਰਿਪਤ ਬਾਜਵਾ ਨੇ ਪੇਂਡੂ ਡਿਸਪੈਂਸਰੀਆਂ ਦੇ ਫਾਰਮਿਸਟਾਂ ਨੂੰ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਹੜਤਾਲ ਉੱਤੇ ਨਾ ਜਾਣ ਦੀ ਕੀਤੀ ਅਪੀਲ

ਚੰਡੀਗੜ•, 26 ਅਪ੍ਰੈਲ [ JK ]

: ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰਦੇ ਫਾਰਮਿਸਟਾਂ ਨੂੰ ਉਹਨਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿੰਦਿਆਂ ਅਪੀਲ ਕੀਤੀ ਹੈ ਕਿ ਉਸ ਇਸ ਸੰਕਟ ਦੀ ਘੜੀ ਵਿਚ ਹੜਤਾਲ ਉੱਤੇ ਨਾ ਜਾਣ।

       ਸ਼੍ਰੀ ਬਾਜਵਾ ਨੇ ਅੱਜ ਫਾਰਮਿਸਟ ਯੂਨੀਅਨ ਦੇ ਵਫਦ ਨੂੰ ਟੈਲੀਫੋਨ ਕਰ ਕੇ ਭਰੋਸਾ ਦੁਆਇਆ ਕਿ ਸਰਕਾਰ ਵਲੋਂ ਉਹਨਾਂ ਦੀਆਂ ਨੌਕਰੀਆਂ ਰੈਗੂਲਰ ਕਰਨ ਦੀ ਮੰਗ ਉੱਤੇ ਹਮਦਰਦੀ ਪੂਰਵਕ ਵਿਚਾਰ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਉਮੀਦ ਹੈ ਕਿ ਕੁਝ ਕਾਨੂੰਨੀ ਤੇ ਅਦਾਲਤੀ ਫੈਸਲਿਆਂ ਦੀਆਂ ਅੜਿੱਚਣਾਂ ਨੂੰ ਦੂਰ ਕਰ ਕੇ ਇਸ ਮਾਮਲੇ ਦਾ ਹੱਲ ਕੱਢ ਲਿਆ ਜਾਵੇਗਾ। ਉਹਨਾਂ ਯੂਨੀਅਨ ਦੇ ਵਫਦ ਨੂੰ ਇਹ ਵੀ ਦਸਿਆ ਕਿ ਫਾਰਮਿਸਟਾਂ ਦਾ ਕੰਟਰੈਕਟ ਨਵਿਆਉਣ ਅਤੇ ਇਸ ਮਹੀਨੇ ਦੀ ਤਨਖ਼ਾਹ ਜਾਰੀ ਕਰਨ ਲਈ ਮਹਿਕਮੇ ਨੂੰ ਹਿਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

       ਪੰਚਾਇਤ ਮੰਤਰੀ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਪੇਂਡੂ ਡਿਸਪੈਂਸਰੀਆਂ ਵਿਚ ਕੰਮ ਕਰ ਰਹੇ ਫਾਰਮਿਸਟਾਂ ਵਲੋਂ ਸਿਹਤ ਵਿਭਾਗ ਦੇ ਕਰਮਚਾਰੀਆਂ ਨਾਲ ਮੋਢਾ ਨਾਲ ਮੋਢਾ ਜੋੜ ਕੇ ਕਰੋਨਾ ਵਿਰੁੱਧ ਲੜੀ ਜਾ ਰਹੀ ਜੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵਲੋਂ ਪਾਏ ਜਾ ਰਹੇ ਯੋਗਦਾਨ ਉੱਤੇ ਪੂਰੇ ਵਿਭਾਗ ਨੂੰ ਮਾਣ ਹੈ। ਉਹਨਾਂ ਯੂਨੀਅਨ ਦੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਉਹ ਸਿਹਤ ਤੇ ਪੁਲੀਸ ਵਿਭਾਗ ਦੀ ਤਰਾਂ ਇਹਨਾਂ ਫਾਰਮਿਸਟਾਂ ਨੂੰ ਵੀ  50 ਲੱਖ ਰੁਪਏ ਦੇ ਬੀਮੇ ਦੀ ਸਹੂਲਤ ਦੇਣ ਦਾ ਮਾਮਲਾ ਵੀ ਮੁੱਖ ਮੰਤਰੀ ਕੋਲ ਉਠਾਉਣਗੇ।  

ਸ਼੍ਰੀ ਬਾਜਵਾ ਨੇ ਇੱਕ ਵਾਰੀ ਫਿਰ ਫਾਰਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਕੱਲ ਤੋਂ ਹੜਤਾਲ ਉੱਤੇ ਜਾਣ ਦਾ ਫੈਸਲਾ ਪੰਜਾਬ ਅਤੇ ਪੰਜਾਬੀਆਂ ਦੇ ਵੱਡੇ ਹਿੱਤ ਨੂੰ ਸਾਹਮਣੇ ਰੱਖਦੇ ਹੋਏ ਵਾਪਸ ਲੈ ਲੈਣ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply