PTK : ਵਿਦੇਸਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਘਰ ਵਾਪਸ ਲਿਆਉਂਣ ਲਈ ਸਰਕਾਰ ਵੱਲੋਂ ਇਕੱਠੀ ਕੀਤੀ ਜਾ ਰਹੀ ਜਾਣਕਾਰੀ

ਵਿਦੇਸਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਘਰ ਵਾਪਸ ਲਿਆਉਂਣ ਲਈ ਸਰਕਾਰ ਵੱਲੋਂ ਇਕੱਠੀ ਕੀਤੀ ਜਾ ਰਹੀ ਜਾਣਕਾਰੀ
ਨਿਰਧਾਰਤ ਪ੍ਰੋਫਾਰਮੇ ਵਿੱਚ ਜਾਣਕਾਰੀ ਭਰ ਕੇ ਜਿਲ•ਾ ਕੰਟਰੋਲ ਰੂਮ ਵਿਖੇ ਈ-ਮੇਲ ਜਾਂ ਟੈਲੀਫੋਨ ਤੇ ਕਰਵਾਓ ਦਰਜ

ਪਠਾਨਕੋਟ 26 ਅਪ੍ਰੈਲ (ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ  )  ਸਹਾਇਕ ਕਮਿਸ਼ਨਰ ਜਨਰਲ ਸ. ਪਿਰਥੀ ਸਿੰਘ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਇਸ ਅਧੀਨ ਜਿਲ•ਾ ਪ੍ਰਸਾਸਨ ਵੱਲੋਂ ਉਨ•ਾਂ ਮਾਪਿਆਂ ਨੂੰ ਅਪੀਲ ਕੀਤੀ ਜਾ ਰਹੀ ਹੈ ਜਿਨ•ਾਂ ਦੇ ਬੱਚੇ ਵਿਦੇਸਾਂ ਵਿੱਚ ਵੱਖ ਵੱਖ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਪੜਦੇ ਹਨ । ਲਾੱਕ ਡਾਊਨ ਕਰਕੇ ਇਹ ਬੱਚੇ ਉੱਥੇ ਪ੍ਰੇਸਾਨ ਹਨ ਅਤੇ ਆਪਣੇ ਘਰ•ਾਂ ਨੂੰ ਵਾਪਿਸ ਆਉਣਾ ਚਾਹੁੰਦੇ ਹਨ।
ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਇਨ•ਾ ਬੱਚਿਆਂ  ਨੂੰ ਵਾਪਿਸ ਆਪਣੇ ਮਾਪਿਆਂ ਕੋਲ ਲਿਆਂਦਾ ਜਾਵੇ। ਪਰ ਇਸ ਦੇ ਲਈ ਸਾਡੇ ਕੋਲ ਸੂਚਨਾਂ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਇਸ ਦੀ ਸੂਚਨਾ ਉਨ•ਾਂ ਮਾਪਿਆਂ ਵੱਲੋਂ ਹੀ ਦਿੱਤੀ ਜਾਣੀ ਹੈ। ਉਨ•ਾਂ ਕਿਹਾ ਕਿ ਇਹ ਜਾਣਕਾਰੀ ਉਨ•ਾਂ ਬੱਚਿਆਂ ਦੇ ਮਾਪਿਆਂ ਵੱਲੋਂ ਜਿਲ•ਾਂ ਪੱਧਰ ਤੇ ਬਣਾਏ ਸਿਵਲ ਕੰਟਰੋਲ ਰੂਮ ਦੇ ਨੰਬਰ 0186-2345807, 2345811 ਤੇ ਫੋਨ ਕਰਕੇ ਦਿੱਤੀ ਜਾ ਸਕਦੀ ਹੈ ਇਸ ਤੋਂ ਇਲਾਵਾ ਇੱਕ ਪ੍ਰੋਫਾਰਮਾਂ ਭਰ ਕੇ ਜਿਸ ਵਿੱਚ ਘਰ ਦਾ ਪਤਾ, ਈ-ਮੇਲ, ਵਿਦਿਆਰਥੀ ਦਾ ਨਾਮ ਅਤੇ ਉਸ ਦਾ ਮੋਬਾਇਲ ਨੰਬਰ, ਜਿਲ•ਾ ਪਠਾਨਕੋਟ ਵਿਖੇ ਘਰ ਦਾ ਪਤਾ, ਵਿਦੇਸ ਵਿੱਚ ਜਿੱਥੇ ਵਿਦਿਆਰਥੀ ਰਹਿੰਦਾ ਹੈ ਉੱਥੋਂ ਦਾ ਪਤਾ, ਪਾਸਪੋਰਟ ਨੰਬਰ, ਘਰ ਦੇ ਨਜਦੀਕ ਦਾ ਏਅਰ ਪੋਰਟ ਆਦਿ ਜਾਣਕਾਰੀ ਸਾਮਲ ਹੈ । ਇਹ ਸੂਚਨਾ ਪ੍ਰੋਫਾਰਮੇ ਵਿੱਚ ਭਰ ਕੇ ਈਲੂ-ਮੇਲ ਆਈ.ਡੀ. 
covidptk@gmail.com ਤੇ 29 ਅਪ੍ਰੈਲ 2020 ਤੱਕ ਭੇਜੀ ਜਾ ਸਕਦੀ ਹੈ ਤਾਂ ਜੋ ਸਮੇਂ ਰਹਿੰਦਿਆਂ ਇਹ ਜਾਣਕਾਰੀ ਸਰਕਾਰ ਨੂੰ ਭੇਜੀ ਜਾ ਸਕੇ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply