ਪਠਾਨਕੋਟ ਇਸ ਸਮੇਂ 15 ਲੋਕ ਕਰੋਨਾ ਪਾਜੀਟਿਵ, 31ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ

ਇਸ ਸਮੇਂ 15 ਲੋਕ ਕਰੋਨਾ ਪਾਜੀਟਿਵ, 31ਲੋਕਾਂ ਦੀ ਰਿਪੋਰਟ ਆਉਣੀ ਅਜੇ ਬਾਕੀ 
ਪਠਾਨਕੋਟ 28 ਅਪ੍ਰੈਲ  (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ  ) ਜਿਲ•ਾ ਪ੍ਰਸਾਸਨ ਵੱਲੋਂ ਹੁਣ ਤੱਕ ਕਰੋਨਾ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ 282 ਲੋਕਾਂ ਦੇ ਟੈਸਟ ਕਰਵਾਏ ਗਏ ਜਿਸ ਵਿੱਚੋਂ 255 ਨੇਗੇਟਿਵ ਅਤੇ 20 ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ 7 ਲੋਕਾਂ ਦੀ ਰਿਪੋਰਟ ਆਉਂਣੀ ਬਾਕੀ ਹੈ। ਇਸ ਤੋਂ ਇਲਾਵਾ ਸਾਰੀ ਦੇ ਕਰੀਬ 441 ਲੋਕਾਂ ਦੇ ਕਰੋਨਾ ਟੈਸਟ ਕਰਵਾਏ ਗਏ ਜਿਨ•ਾਂ ਵਿੱਚੋਂ 406 ਲੋਕਾਂ ਦੀ ਰਿਪੋਰਟ ਕਰੋਨਾ ਨੈਗੇਟਿਵ, 4 ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ 31 ਲੋਕਾਂ ਦੀ ਰਿਪੋਰਟ ਆਉਂਣੀ ਅਜੇ ਬਾਕੀ ਹੈ। 3 ਅਜਿਹੇ ਲੋਕਾਂ ਦੇ ਟੈਸਟ ਕਰਵਾਏ ਜੋ ਵਿਦੇਸ ਤੋਂ ਆਏ ਸਨ ਅਤੇ ਇਹ ਤਿੰਨੋਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ•ਾਂ ਦੱਸਿਆ ਕਿ ਇਸ ਤਰ•ਾ ਹੁਣ ਤੱਕ 726 ਕੂਲ ਟੈਸਟ ਕਰਵਾਏ ਗਏ 664 ਦੀ ਰਿਪੋਰਟ ਨੈਗੇਟਿਵ 24 ਪਾਜੀਟਿਵ ਅਤੇ 38 ਲੋਕਾਂ ਦੀ ਰਿਪੋਰਟ ਆਉਂਣੀ ਅਜੇ ਬਾਕੀ ਹੈ। ਇਹ ਪ੍ਰਗਟਾਵਾ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।
ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜਿਲ•ਾ ਪਠਾਨਕੋਟ ਵਿੱਚ ਜੋ 24 ਕਰੋਨਾ ਪਾਜੀਟਿਵ ਮਰੀਜ ਆਏ ਸਨ ਇਨ•ਾਂ ਵਿੱਚੋਂ 9 ਲੋਕ ਪੂਰੀ ਤਰ•ਾਂ ਕਰੋਨਾ ਮੁਕਤ ਹੋ ਕੇ ਘਰ•ਾਂ ਨੂੰ ਜਾ ਚੁੱਕੇ ਹਨ ਅਤੇ ਇਸ ਸਮੇਂ ਕੇਵਲ 15 ਲੋਕ ਜੋ ਕਰੋਨਾ ਪਾਜੀਟਿਵ ਹਨ ਉਨ•ਾਂ ਦਾ ਸਿਵਲ ਹਸਪਤਾਲ ਵਿਖੇ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਉਨ•ਾਂ ਦੱਸਿਆ ਕਿ ਪਿਛਲੇ ਦਿਨ ਦੇਰ ਸਾਮ 35 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ ਸੀ ਜਿਨ•ਾਂ ਵਿੱਚ ਕਰੋਨਾ ਪਾਜੀਟਿਵ ਮਰੀਜਾਂ ਦੇ ਸੰਪਰਕ ਲੋਕ ਅਤੇ ਜਿਆਦਾ ਸਾਰੀ ਦੇ ਮਰੀਜ ਸਾਮਲ ਸਨ। ਉਨ•ਾਂ ਦੱਸਿਆ ਕਿ ਅੱਜ ਕਰੀਬ 42 ਲੋਕਾਂ ਦੀ ਸੈਂਪਲਿੰਗ ਕਰਕੇ ਭੇਜੀ ਗਈ ਹੈ ਇਹ ਸਾਰੇ ਪਿਛਲੇ ਦਿਨ ਪ੍ਰਾਈਵੇਟ ਹਸਪਤਾਲ ਦੀ ਡਾਕਟਰ ਦੇ ਸੰਪਰਕ ਵਿੱਚ ਆਏ ਲੋਕ ਹਨ। ਉਨ•ਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਘਰ•ਾਂ ਅੰਦਰ ਰਹੋ ਅਤੇ ਸਿਹਤ ਵਿਭਾਗ ਤੇ ਜਿਲ•ਾ ਵਿਭਾਗ ਵੱਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੋ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply