LATEST -ਬੇਹਤਰ ਸਿਹਤ ਸੁਵਿਧਾਵਾਂ ‘ਚ ਹੁਸ਼ਿਆਰਪੁਰ ਨੇ ਸੂਬੇ ‘ਚ ਬਣਾਇਆ ਦਬਦਬਾ

-ਬੇਹਤਰ ਸਿਹਤ ਸੁਵਿਧਾਵਾਂ ‘ਚ ਹੁਸ਼ਿਆਰਪੁਰ ਨੇ ਸੂਬੇ ‘ਚ ਬਣਾਇਆ ਦਬਦਬਾ
-ਕਾਇਆ ਕਲਪ ਪ੍ਰੋਗਰਾਮ ਤਹਿਤ ਸੂਬੇ ‘ਚ ਪਹਿਲੇ ਦੋ ਸਥਾਨਾਂ ‘ਤੇ ਰਹੇ ਸਿਵਲ ਹਸਪਤਾਲ ਮੁਕੇਰੀਆਂ ਅਤੇ ਦਸੂਹਾ
-ਸਿਹਤ ਅਮਲੇ ਦੇ ਤਨਦੇਹੀ ਨਾਲ ਕੀਤੇ ਗਏ ਕੰਮਾਂ ਕਾਰਨ ਜ਼ਿਲ•ੇ ਨੂੰ ਮਿਲਿਆ ਇਹ ਸਨਮਾਨ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 28 ਅਪ੍ਰੈਲ : (ADESH)
ਸੂਬੇ ਵਿੱਚ ਬੇਹਤਰ ਸਿਹਤ ਸੇਵਾਵਾਂ ਦੇ ਕੇ ਹੁਸ਼ਿਆਰਪੁਰ ਨੇ ਸੂਬੇ ਵਿੱਚ ਆਪਣਾ ਦਬਦਬਾ ਬਣਾਇਆ ਹੈ। ਦੇਸ਼ ਭਰ ਵਿੱਚ ਚੱਲ ਰਹੇ ਕਾਇਆ ਕਲਪ ਪ੍ਰੋਗਰਾਮ ਦੇ ਮਾਧਿਅਮ ਨਾਲ ਜ਼ਿਲ•ੇ ਦੇ ਦੋ ਸਰਕਾਰੀ ਹਸਪਤਾਲਾਂ ਨੇ ਸੂਬੇ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕਰਕੇ ਜ਼ਿਲ•ੇ ਦਾ ਮਾਣ ਵਧਾਇਆ ਹੈ।


ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਹੈ ਕਿ ਕਾਇਆ ਕਲਪ ਪ੍ਰੋਗਰਾਮ ਦੇ ਸਖ਼ਤ ਮਾਪਦੰਡਾਂ ‘ਤੇ ਖਰੇ ਉਤਰਦੇ ਹੋਏ ਸਿਵਲ ਹਸਪਤਾਲ ਮੁਕੇਰੀਆਂ ਨੇ 82.5 ਫੀਸਦੀ ਅੰਕ ਨਾਲ ਸੂਬੇ ਵਿੱਚ ਪਹਿਲਾ ਸਥਾਨ ਅਤੇ ਸਿਵਲ ਹਸਪਤਾਲ ਦਸੂਹਾ ਨੇ 79.5 ਫੀਸਦੀ ਅੰਕ ਲੈ ਕੇ ਸੂਬੇ ਵਿੱਚ ਦੂਸਰਾ ਸਥਾਨ ਹਾਸਲ ਕੀਤਾ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਲਈ  ਮਾਣ ਵਾਲੀ ਗੱਲ ਹੈ ਕਿ ਸਿਹਤ ਸੇਵਾਵਾਂ ਦੇਣ ਵਿੱਚ ਜ਼ਿਲ•ੇ ਦੇ ਦੋ ਹਸਪਤਾਲਾਂ ਨੇ ਸੂਬੇ ਦੇ ਸਾਰੇ ਹਸਪਤਾਲਾਂ ਦੇ ਮੁਕਾਬਲੇ ਬੇਹਤਰੀਨ ਪ੍ਰਦਰਸ਼ਨ ਕਰਦਿਆਂ ਹੋਇਆ ਆਪਣਾ ਇਹ ਸਥਾਨ ਬਣਾਇਆ ਹੈ।

ਉਨ•ਾਂ ਸਿਵਲ ਸਰਜਨ ਡਾ. ਜਸਵੀਰ ਸਿੰਘ ਅਤੇ ਉਨ•ਾਂ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਕੁੱਝ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਤਨਦੇਹੀ ਨਾਲ ਕੀਤੇ ਜਾ ਰਹੇ ਕੰਮਾਂ ਕਾਰਨ ਸੰਭਵ ਹੋ ਪਾਇਆ ਹੈ। ਉਨ•ਾਂ ਉਮੀਦ ਪ੍ਰਗਟ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਸਰਕਾਰੀ ਹਸਪਤਾਲ ਲੋਕਾਂ ਨੂੰ ਹੋਰ ਬੇਹਤਰ ਸੁਵਿਧਾਵਾਂ ਪ੍ਰਦਾਨ ਕਰਦੇ ਰਹਿਣਗੇ।


ਕਾਇਆ ਕਲਪ ਪ੍ਰੋਗਰਾਮ ਦੇ ਨੋਡਲ ਅਫ਼ਸਰ-ਕਮ-ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਤਪਾਲ ਗੋਜਰਾ ਨੇ ਦੱਸਿਆ ਕਿ ਸਵੱਛ ਭਾਰਤ ਮੁਹਿੰਮ ਤਹਿਤ ਦੇਸ਼ ਭਰ ਦੇ ਸਾਰੇ ਹਸਪਤਾਲਾਂ ਵਿੱਚ ਕਾਇਆ ਕਲਪ ਪ੍ਰੋਗਰਾਮ ਚੱਲ ਰਿਹਾ ਹੈ। ਉਨ•ਾਂ ਕਿਹਾ ਕਿ ਇਸ ਪ੍ਰੋਗਰਾਮ ਤਹਿਤ ਹਸਪਤਾਲਾਂ ਦੀ ਸਾਫ-ਸਫਾਈ, ਬਾਇਓ ਮੈਡੀਕਲ ਵੇਸਟ, ਇਨਫੈਕਸ਼ਨ ਫਰੀ ਸਰਵਿਸ, ਮਰੀਜ਼ਾਂ ਦੀ ਦੇਖਭਾਲ ਤੋਂ ਇਲਾਵਾ 500 ਪੁਆਇੰਟਸ ਦੀ ਚੈਕਲਿਸਟ ਹੈ, ਜਿਸ ਦੇ ਹਿਸਾਬ ਨਾਲ ਹਸਪਤਾਲਾਂ ਦੀ ਚੈਕਿੰਗ ਕੀਤੀ ਜਾਂਦੀ ਹੈ। ਉਨ•ਾਂ ਦੱਸਿਆ ਕਿ ਸਾਲ 2019-20 ਦਾ ਕਾਇਆ ਕਲਪ ਪ੍ਰੋਗਰਾਮ ਅਕਤੂਬਰ 2019 ਵਿੱਚ ਸ਼ੁਰੂ ਹੋਇਆ ਸੀ, ਜਿਸ ਵਿੱਚ ਸੂਬੇ ਦੇ ਸਾਰੇ ਹਸਪਤਾਲਾਂ ਦੀ ਚੈਕਿੰਗ ਕੀਤੀ ਗਈ। ਉਨ•ਾਂ ਦੱਸਿਆ ਕਿ ਇਸ ਵਾਰ 2019-20 ਦੇ ਨਤੀਜੇ ਆਏ ਹਨ, ਜਿਸ ਵਿੱਚ ਮੁਕੇਰੀਆਂ ਅਤੇ ਦਸੂਹਾ ਨੇ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ ਹੈ। ਉਨ•ਾਂ ਦੱਸਿਆ ਕਿ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਤਿੰਨ ਕਮਿਊਨਿਟੀ ਸੈਂਟਰ ਸੀ.ਐਚ.ਸੀ. ਭੂੰਗਾ, ਟਾਂਡਾ ਅਤੇ ਮਾਹਿਲਪੁਰ ਨੇ ਕਾਇਆ ਕਲਪ ਪ੍ਰੋਗਰਾਮ ਦੇ ਮਾਪਦੰਡ ਪੂਰੇ ਕੀਤੇ। ਜ਼ਿਕਰਯੋਗ ਹੈ ਕਿ ਸਿਵਲ ਹਸਪਤਾਲ ਮੁਕੇਰੀਆਂ ਅਤੇ ਦਸੂਹਾ ਜ਼ਿਲ•ੇ ਦੇ ਇਸ ਤਰ•ਾਂ ਦੇ 2 ਹਸਪਤਾਲ ਹਨ, ਜੋ ਕਿ ਨੈਸ਼ਨਲ ਕੁਆਇਲਟੀ ਇੰਸ਼ੋਰੈਂਸ ਸਟੈਂਡਰਡ (ਐਨ.ਕਿਊ.ਏ.ਐਸ) ਤੋਂ ਸਾਲ 2017-18 ਅਤੇ 2018-19 ਵਿੱਚ ਸਰਟੀਫਿਕੇਟ ਲੈ ਚੁੱਕੇ ਹਨ।  
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply